ਗੁਰਵਿੰਦਰ ਸਿੰਘ ਦੌਲਤਪੁਰਾ ਬਣੇ ਬਲਾਕ ਸੰਮਤੀ ਮੋਗਾ-2 ਦੇ ਚੇਅਰਮੈਨ, ਭੁਪਿੰਦਰ ਕੌਰ ਵਾਈਸ ਚੇਅਰਮੈਨ, ਨਵੇਂ ਬਣੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਨੇ ਕੀਤਾ ਡਾ. ਹਰਜੋਤ ਕਮਲ ਅਤੇ ਦਰਸ਼ਨ ਬਰਾੜ ਦਾ ਧੰਨਵਾਦ

ਮੋਗਾ, 31 ਅਗਸਤ (ਜਸ਼ਨ): ਬਲਾਕ ਸੰਮਤੀ ਮੋਗਾ-2 ਦੀ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਅੱਜ ਮੋਗਾ ਵਿਖੇ ਹੋਈ। ਜਿਸ ਵਿੱਚ ਬਲਾਕ ਸੰਮਤੀ ਮੋਗਾ-2 ਦੇ ਚੇਅਰਮੈਨ ਪਦ ਲਈ ਜਰਨਲ ਅਤੇ ਵਾਈਸ ਚੇਅਰਮੈਨ ਪਦ ਲਈ ਅਨੁਸੂਚਿਤ ਜਾਤੀ ਇਸਤਰੀ ਕੈਟਾਗਰੀ ਨਿਰਧਾਰਿਤ ਕੀਤੀ ਗਈ ਸੀ। ਇਸ ਮੌਕੇ ਤੇ ਹੋਣ ਚੋਣ ਦੌਰਾਨ ਗੁਰਵਿੰਦਰ ਸਿੰਘ ਦੌਲਤਪੁਰਾ ਨੂੰ ਬਲਾਕ ਸੰਮਤੀ ਮੋਗਾ-2 ਦਾ ਚੇਅਰਮੈਨ ਅਤੇ ਭੁਪਿਦਰ ਕੌਰ ਨੂੰ ਵਾਈਸ ਚੇਅਰਮੈਨ ਸਰਬਸੰਮਤੀ ਨਾਲ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਨਵੇਂ ਬਣੇ ਚੇਅਰਮੈਨ ਗੁਰਵਿੰਦਰ ਸਿੰਘ ਅਤੇ ਭੁਪਿੰਦਰ ਕੌਰ ਦੀ ਸ਼ਾਨਦਾਰ ਜਿੱਤ ਤੇ ਮੋਗਾ ਤੇ ਐਮ.ਐਲ.ਏ. ਡਾ. ਹਰਜੋਤ ਕਮਲ ਅਤੇ ਬਾਘਾ ਪੁਰਾਣਾ ਦੇ ਐਮ.ਐਲ.ਏ, ਦਰਸ਼ਨ ਸਿੰਘ ਬਰਾੜ ਨੇ ਵਧਾਈ ਦਿੱਤੀ। ਇਸ ਮੌਕੇ ਗੁਰਵਿੰਦਰ ਸਿੰਘ ਦੌਲਤਪੁਰਾ ਅਤੇ ਭੁਪਿੰਦਰ ਕੌਰ ਨੇ ਡਾ. ਹਰਜੋਤ ਕਮਲ ਅਤੇ ਦਰਸ਼ਨ ਸਿੰਘ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਸਦਕਾ ਉਨ੍ਹਾਂ ਨੂੰ ਇਹ ਸ਼ਾਨਦਾਰ ਜਿੱਤ ਨਸੀਬ ਹੋਈ ਹੈ। ਇਸ ਮੌਕੇ ਡਾ. ਹਰਜੋਤ ਕਮਲ ਅਤੇ ਦਰਸ਼ਨ ਸਿੰਘ ਬਰਾੜ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਜਿੱਤ ਨਾਲ ਵਰਕਰਾ ਵਿੱਚ ਕਾਫ਼ੀ ਜੋਸ਼ ਭਰੇਗਾ ਅਤੇ ਬਲਾਕ ਸੰਮਤੀਆਂ ਦੇ ਕੰਮ ਚੰਗੇ ਢੰਗ ਨਾਲ ਨੇਪਰੇ ਚੜਨਗੇ। ਉਨ੍ਹਾਂ ਆਸ ਜਤਾਈ ਕੇ ਨਵੇਂ ਬਣੇ ਚੇਅਰਮੈਨਾਂ ਦੀ ਅਗੁਵਾਈ ਹੇਠ ਬਲਾਕ ਸੰਮਤੀਆਂ ਪਿੰਡਾਂ ਦੇ ਵਿਕਾਸ ਵਿੱਚ ਆਪਣਾ ਭਰਪੂਰ ਯੋਗਦਾਨ ਦੇਣਗੀਆਂ ਅਤੇ ਪਿੰਡਾਂ ਦੀ ਨੁਹਾਰ ਬਦਲਣ ਵਿੱਚ ਸਹਾਇਕ ਸਿੱਧ ਹੋਣਗੀਆਂ। ਇਸ ਮੌਕੇ ਤੇ ਡਾ. ਹਰਜੋਤ ਕਮਲ, ਦਰਸ਼ਨ ਸਿੰਘ ਬਰਾੜ, ਗੁਰਵਿੰਦਰ ਸਿੰਘ ਦੌਲਤਪੁਰਾ ਅਤੇ ਭੁਪਿੰਦਰ ਕੌਰ ਨੂੰ ਵਧਾਈ ਦੇਣ ਵਾਲਿਆਂ ਵਿੱਚ ਰਾਮਪਾਲ ਧਵਨ, ਗੁਲਸ਼ਨ ਗਾਬਾ, ਕਿੰਦਰ ਡਗਰੂ, ਨਿਰਮਲ ਡਗਰੂ, ਗੁਰਚਰਨ ਸਿੰਘ, ਰਾਜਿੰਦਰ ਸਿੰਘ ਗਿੱਲ ਸਿੰਘਾਵਾਲਾ, ਗੁਰਪ੍ਰੀਤ ਸਿੰਘ ਸਿੰਘਾਵਾਲਾ, ਹਰਪ੍ਰੀਤ ਸਿੰਘ, ਗੁਰਤੇਜ ਸਿੰਘ, ਦੀਸ਼ਾ ਬਰਾੜ, ਜਗਵੀਨ ਸਿੰਘ ਮੀਨਾ, ਤਰਸੇਮ ਸਿੰਘ ਖੋਸਾ ਪਾਂਡੋ, ਇਕਬਾਲ ਸਿੰਘ ਡਰੋਲੀ ਭਾਈ, ਸਿਮਰਨਜੀਤ ਸਿੰਘ ਰਿੱਕੀ, ਦਵਿੰਦਰ ਕਾਲਾ, ਕੁਲਦੀਪ ਬੱਠਾ, ਨਾਇਬ ਸਿੰਘ,ਕੁਲਵੰਤ ਸਿੰਘ, ਨਰਿੰਦਰ ਸਿੰਘ ਚੋਟੀਆਂ, ਜਗਮੋਹਨ ਸਿੰਘ,ਪ੍ਰਭਜੀਤ ਸਿੰਘ ਕਾਲਾ, ਵਿੱਕੀ ਭੱਠੇ ਵਾਲਾ, ਬੇਅੰਤ ਕੌਰ, ਵੀਰਪਾਲ ਕੌਰ, ਰਾਜ ਕੌਰ ਆਦਿ ਨੇ ਵਧਾਈ ਦਿੱਤੀ। ਇਸ ਮੌਕੇ ਤੇ ਗੁਰਵਿੰਦਰ ਸਿੰਘ ਅਤੇ ਭੁਪਿੰਦਰ ਕੌਰ ਨੇ ਬਲਾਕ ਸੰਮਤੀ ਮੈਂਬਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ ਬਹੁਮਤ ਨਾਲ ਜਿਤਾਉਣ ਲਈ ਆਪਣੀ ਵੋਟ ਉਨ੍ਹਾਂ ਦੇ ਹੱਕ ਵਿੱਚ ਦਿੱਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ