ਪਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਕੀਤਾ ਪਤਨੀ ਦਾ ਕਤਲ

Tags: 

ਮੋਗਾ,31 ਅਗਸਤ (ਲਛਮਣਜੀਤ ਸਿੰਘ ਪੁਰਬਾ): ਬੀਤੀ ਰਾਤ ਮੋਗਾ ਜ਼ਿਲੇ ਦੇ ਪਿੰਡ ਚੜਿੱਕ ਵਿਖੇ ਇਕ ਵਿਅਕਤੀ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ । ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਿ੍ਰਤਕਾ ਦਾ ਪਤੀ ਬਲਵੰਤ ਸਿੰਘ ਆਪਣੇ ਦੋਸਤ ਜੱਸਾ ਸਿੰਘ ਨਾਲ ਰਾਤ ਨੂੰ ਸ਼ਰਾਬ ਪੀ ਰਿਹਾ ਸੀ । ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਸੰਧੂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕਾ ਦਾ ਪਤੀ ਬਲਵੰਤ ਸਿੰਘ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਪਰ ਉਸ ਦੇ ਘਰ ਦਾ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੋਣ ਕਰਕੇ ਮਿ੍ਰਤਕਾ ਇਸ ਗੱਲ ਦਾ ਵਿਰੋਧ ਕਰ ਰਹੀ ਸੀ ਕਿ ਉਹ ਸਾਰੇ ਪੈਸੇ ਸ਼ਰਾਬ ਵਿਚ ਉੱਡਾ ਦਿੰਦਾ ਹੈ । ਰਾਤ ਵੀ ਮਿ੍ਰਤਕਾ ਦੀ ਸ਼ਰਾਬ ਪੀ ਰਹੇ ਆਪਣੇ ਪਤੀ ਬਲਵੰਤ ਸਿੰਘ ਨਾਲ ਉਸਦੇ ਦੋਸਤ ਦੇ ਸਾਹਮਣੇ ਤਲਖਕਲਾਮੀ ਹੋਈ ਜਿਸ ’ਤੇ ਗੁੱਸੇ ਵਿਚ ਆ ਕੇ ਬਲਵੰਤ ਸਿੰਘ ਨੇ ਆਪਣੇ ਦੋਸਤ ਜੱਸੇ ਨਾਲ ਮਿਲ ਕੇ ਆਪਣੀ ਪਤਨੀ ਦਾ ਕਹੀ ਅਤੇ ਰਾਡ ਮਾਰ ਕੇ ਕਤਲ ਕਰ ਦਿੱਤਾ । ਘਟਨਾ ਉਪਰੰਤ ਜੱਸਾ ਤਾਂ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਿਸ ਨੇ ਦੋਹਾਂ ਨੂੰ ਗਿ੍ਰਫਤਾਰ ਕਰ ਲਿਆ ਹੈ। ਮਿ੍ਰਤਕਾ ਆਪਣੇ ਪਿੱਛੇ ਦੋ ਲੜਕੀਆਂ ਅਤੇ ਇਕ ਲੜਕਾ ਛੱਡ ਗਈ ਹੈ। ਪੁਲਿਸ ਵੱਲੋਂ ਮਿ੍ਰਤਕਾ ਦੇ ਭਰਾ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ