73ਵੇਂ ਮਿੰਨੀ ਉਲੰਪਿਕ ਟੂਰਨਾਮੈਂਟ ਚ ਬੈਂਸ ਨੇ ਕੀਤੀ ਸ਼ਿਰਕਤ, ਵੰਡੇ ਇਨਾਮ
ਲੁਧਿਆਣਾ, 30 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼) ਕੋਟ ਗੰਗੂ ਰਾਏ ਵਿੱਖੇ 73ਵਾਂ ਮਿੰਨੀ ਉਲੰਪਿਕ ਟੂਰਨਾਮੈਂਟ ਅੱਜ ਸਮਾਪਤ ਹੋ ਗਿਆ। ਟੂਰਨਾਮੈਂਟ ਦੌਰਾਨ ਕਬੱਡੀ ਵਿੱਚ ਅਨੇਕਾਂ ਟੀਮਾਂ ਨੇ ਭਾਗ ਲੈ ਕੇ ਜਿੱਥੇ ਪੰਜਾਬ ਦੀ ਕਬੱਡੀ ਖੇਡ ਨੂੰ ਜਿੰਦਾ ਰੱਖਣ ਦੀ ਭਰਪੂਰ ਕੋਸ਼ਿਸ਼ ਕੀਤੀ ਅਤੇ ਪੰਜਾਬ ਵਾਸੀਆਂ ਦਾ ਪਿਆਰ ਕਬੂਲਿਆ ਉੱਥੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਆਪਣੀ ਹਾਜਰੀ ਭਰੀ, ਜਿਸ ਦੌਰਾਨ ਪਿੰਡ ਵਾਸੀਆਂ ਸਮੇਤ ਐਨ.ਆਰ.ਆਈ. ਭਰਾਵਾਂ ਨੇ ਵਿਧਾਇਕ ਬੈਂਸ ਨੂੰ ਭਰਪੂਰ ਪਿਆਰ ਅਤੇ ਸਮਰਥਨ ਦਿੱਤਾ। ਇਸ ਦੌਰਾਨ ਵਿਧਾਇਕ ਬੈਂਸ ਨੇ ਸੰਬੋਧਨ ਕਰਦੇ ਹੋਏ ਪ੍ਰਬੰਧਕਾਂ ਨੂੰ ਮੇਲੇ ਦੀ ਵਧਾਈ ਦਿੱਤੀ ਅਤੇ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਬੱਡੀ ਦੇ ਨਾਮ ਨਾਲ ਹੀ ਪੰਜਾਬ ਜਾਣਿਆ ਜਾਂਦਾ ਹੈ ਅਤੇ ਖੇਡਾਂ ਵਿੱਚ ਭਾਗ ਲੈ ਕੇ ਖਿਡਾਰੀ ਜਿੱਥੇ ਆਪਣਾ ਸ਼ਰੀਰ ਫਿੱਟ ਰੱਖਦੇ ਹਨ ਉੱਥੇ ਭਵਿੱਖ ਵਿੱਚ ਉਹ ਦੇਸ਼ ਕੌਮ ਦਾ ਨਾਮ ਵੀ ਰੌਸ਼ਨ ਕਰਦੇ ਹਨ। ਉਨ੍ਹਾਂ ਸਮੂਹ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਦੌਰਾਨ ਲੋਕ ਇਨਸਾਫ ਪਾਰਟੀ ਸਾਹਨੇਵਾਲ ਦੇ ਇੰਚਾਰਜ ਗੁਰਮੀਤ ਸਿੰਘ ਮੁੰਡੀਆਂ, ਪ੍ਰਧਾਨ ਹਰਮੇਲ ਸਿੰਘ ਕੂਨਰ ਯੂਐਸਏ, ਸਾਬੀ ਕੂਨਰ ਯੂਐਸਏ, ਮੇਜਰ ਸਿੰਘ ਯੂਐਸਏ, ਰਾਜੂ ਆਸਟ੍ਰੇਲੀਆ, ਸਰਪੰਚ ਮਨਜਿੰਦਰ ਸਿੰਘ, ਹਰਪਾਲ ਸਿੰਘ ਪੰਚ, ਚਮਕੌਰ ਸਿੰਘ, ਦਲਬੀਰ ਸਿੰÎਘ ਗੋਲੂ, ਬਾਬਾ ਰਾਜਿੰਦਰ ਸਿੰਘ, ਸੋਹਣ ਸਿੰਘ, ਜਗਤਾਰ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ ਛੰਦੜਾਂ, ਰਾਜ ਕੁਮਾਰ ਵਰਮਾ, ਰਛਪਾਲ ਸਿੰਘ ਉੱਪਲ, ਰਾਜੂ ਠੇਕੇਦਾਰ ਛੰਦੜਾਂ, ਹਰਮਨਜੀਤ ਸਿੰਘ ਗਰੇਵਾਲ, ਕੁਲਬੀਰ ਸਿੰਘ ਹੁੰਝਣ, ਰਾਮ ਦਿਆਲ ਸਿੰਘ ਭੰਗੂ, ਜਸਪਾਲ ਸਿੰਘ ਪਾਲੀ ਤੇ ਹੋਰ ਕਬੱਡੀ ਪ੍ਰੇਮੀ ਸ਼ਾਮਲ ਸਨ।