ਕੁਲਬੀਰ ਸਿੰਘ ਲੌਗੀਂਵਿੰਡ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਧਰਮਕੋਟ ਦੇ ਬਣੇ ਚੇਅਰਮੈਨ,ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ

ਕੋਟ ਈਸੇ ਖਾਂ, 29 ਅਗਸਤ (ਜਸ਼ਨ) :ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਧਰਮਕੋਟ ਦੇ ਡਾਇਰੈਕਟਰਾਂ ਦੀ ਹੋਈ ਬੈਠਕ ‘ਚ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਨੂੰ ਸਰਬਸੰਮਤੀ ਨਾਲ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਧਰਮਕੋਟ ਦਾ ਚੇਅਰਮੈਨ ਚੁਣ ਲਿਆ ਗਿਆ ਹੈ।

ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੇ ਅਤਿ ਨਜ਼ਦੀਕੀ ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਦੇ ਚੇਅਰਮੈਨ ਬਣਨ ‘ਤੇ ਕਾਂਗਰਸੀ ਆਗੂਆਂ ਅਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਸਥਾਨਕ ਸ਼ਹਿਰ ਵਿਖੇ ਇਕੱਤਰ ਹੋਏ ਕਾਂਗਰਸੀ ਆਗੂਆਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ‘ਚ ਕੁਲਬੀਰ ਸਿੰਘ ਲੌਂਗੀਵਿੰਡ ਦਾ ਮੂੰਹ ਮਿੱਠਾ ਕਰਵਾਇਆ । ਇਸ ਮੌਕੇ ਚੇਅਰਮੈਨ ਕੁਲਬੀਰ ਲੌਂਗੀਵਿੰਡ ਨੇ ਕਿਹਾ ਕਿ ਸਰਕਾਰ ਵਲੋਂ ਕਿਸਾਨਾਂ ਦੇ ਭਲੇ ਲਈ ਚਲਾਈਆਂ ਜਾਂਦੀਆਂ ਸਕੀਮਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਬੈਂਕ ਰਾਹੀਂ ਲੋੜਵੰਦ ਕਿਸਾਨਾਂ ਨੂੰ ਮੁਹੱਈਆ ਕਰਵਾਉਣ ‘ਚ ਉਹ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦੇਣਗੇ । ਇਸ ਮੌਕੇ ਇੰਦਰਜੀਤ ਤਲਵੰਡੀ ਭੰਗੇਰੀਆਂ ਮੈਂਬਰ ਜ਼ਿਲ੍ਹਾ ਪ੍ਰੀਸ਼ਦ,ਸਾਬਕਾ ਚੇਅਰਮੈਨ ਗੁਰਬੀਰ ਗੋਗਾ ਸੰਗਲਾ ਸਰਪੰਚ ਸੰਗਲਾ, ਸਾਬਕਾ ਚੇਅਰਮੈਨ ਵਿਜੇ ਧੀਰ, ਸੁਮੀਤ ਕੁਮਾਰ ਬਿੱਟੂ ਮਲਹੋਤਰਾ, ਜਸਮੱਤ ਸਿੰਘ ਮੱਤਾ,ਪ੍ਰਕਾਸ਼ ਰਾਜਪੂਤ,ਸ਼ਿਵਾਜ ਭੋਲਾ ਮਸਤੇਵਾਲਾ,ਸੋਹਣਾ ਖੇਲ੍ਹਾ ਪੀ ਏ, ਬਲਰਾਮ ਸ਼ਰਮਾ ਬੱਬੀ, ਸਰਪੰਚ ਬਿੰਦਰ ਘਲੋਟੀ, ਗੁਰਮੁਖ ਘਲੋਟੀ, ਬਲਾਕ ਪ੍ਰਧਾਨ ਜਰਨੈਲ ਸਿੰਘ ਖੰਭੇ, ਅਮਰਜੀਤ ਸਿੰਘ ਬਿੱਟੂ , ਬਲਾਕ ਪ੍ਰਧਾਨ ਜਸਵਿੰਦਰ ਬਲਖੰਡੀ, ਗੁਰਭੇਜ ਆੜ੍ਹਤੀ ਕਾਦਰਵਾਲਾ,  ਅਮਨ ਗਿੱਲ, ਰਾਜ ਕਾਦਰਵਾਲਾ, ਇਕਬਾਲ ਸਿੰਘ ਸਰਪੰਚ ਰਾਮਗੜ੍ਹ, ਸਤਵੰਤ ਜੱਸਾ ਸਿੱਧੂ, ਦਲਜੀਤ ਬਹਿਰਾਮ ਕੇ, ਹੈਪੀ ਸਰਪੰਚ ਮਸੀਤਾਂ, ਗੁਰਚਰਨ ਸਰਪੰਚ ਦਾਤੇਵਾਲ, ਠਾਣਾ ਸਿੰਘ ਸੰਮਤੀ ਮੈਂਬਰ ਤੇ ਹੋਰ ਕਾਂਗਰਸੀ ਵਰਕਰਾਂ ਨੇ ਕੁਲਬੀਰ ਸਿੰਘ ਲੌਗੀਂਵਿੰਡ ਨੂੰ ਪ੍ਰਾਇਮਰੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਧਰਮਕੋਟ ਚੇਅਰਮੈਨ ਬਣਨ ’ਤੇ ਵਧਾਈਆਂ ਦਿੱਤੀਆਂ ।