ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਬੈਡਮਿੰਟਨ ਦੇ ਫਾਈਨਲ ਮੁਕਾਬਲਿਆਂ ਵਿੱਚ ਪਹੁੰਚੇ

ਮੋਗਾ,29 ਅਗਸਤ (ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ, ਕੋਟਕਪੂਰਾ ਰੋਡ, ਮੋਗਾ ਦੇ ਹੋਣਹਾਰ ਵਿਦਿਆਰਥੀਆਂ ਨੇ ਜ਼ੋਨ ਮੁਕਾਬਲਿਆਂ ਦੇ ਤਹਿਤ ਹੋ ਰਹੇ ਬੈਡਮਿੰਟਨ ਮੁਕਾਬਲੇ ਵਿੱਚ ਅੰਡਰ - 19 ਵਿੱਚ ਭਾਗ ਲਿਆ। ਉਹਨਾਂ ਬੱਚਿਆਂ ਨੇ ਪਹਿਲੇ ਰਾਊਂਡ ਵਿੱਚ ਆਰ. ਕੇ. ਐੱਸ ਸਕੂਲ ਦੇ ਵਿਦਿਆਰਥੀਆਂ ਨੂੰ ਹਰਾਇਆ। ਦੂਸਰੇ ਰਾਊਂਡ ਵਿੱਚ ਵੀ ਉਹਨਾਂ ਨੇ ਡੀ. ਐਨ. ਸਕੂਲ ਦੇ ਵਿਦਿਆਰਥੀਆਂ ਨੂੰ ਮਾਤ ਦਿੱਤੀ। ਇਸ ਤਰ੍ਹਾਂ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਫਾਈਨਲ ਮੁਕਾਬਲੇ ਵਿੱਚ ਪੁਹੱਚ ਗਏ ਹਨ। ਹੁਣ ਕੱਲ ਉਹਨਾਂ ਦੇ ਫਾਈਨਲ ਮੁਕਾਬਲੇ ਹੋਣਗੇ। ਅੱਜ ਦੇ ਮੁਕਾਬਲੇ ਬਲੂਮਿੰਗ ਬੱਡ ਸਕੂਲ ਵਿੱਚ ਹੋਏ ਸਨ। ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ, ਪ੍ਰਧਾਨ ਕੁਲਦੀਪ ਸਿੰਘ ਸਹਿਗਲ ਅਤੇ ਪਿ੍ਰੰਸੀਪਲ ਸ਼੍ਰੀ ਮਤੀ ਸਤਵਿੰਦਰ ਕੌਰ ਨੇ ਜਿੱਤਣ ਵਾਲੇ ਬੱਚਿਆਂ ਨੂੰ ਵਧਾਈ ਦਿੱਤੀ।