ਐਮ.ਐਲ.ਏ. ਡਾ. ਹਰਜੋਤ ਕਮਲ ਨੇ ਟੱਕ ਲਗਾ ਕੇ ਕੀਤਾ ਲੰਢੇਕੇ ਵਿਖੇ ਪੈਣ ਵਾਲੇ ਸੀਵਰੇਜ਼ ਸਿਸਟਮ ਦਾ ਉਦਘਾਟਨ

ਮੋਗਾ, 28 ਅਗਸਤ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਅੱਜ ਲੰਢੇਕੇ ਵਿਖੇ ਪੈਣ ਵਾਲੇ ਸੀਵਰੇਜ਼ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਜਸਵਿੰਦਰ ਸਿੰਘ ਕਾਕਾ, ਜਗਦੀਪ ਸੀਰਾ ਲੰਢੇਕੇ, ਪਰਮਿੰਦਰ ਸਿੰਘ ਕਾਕਾ, ਹਰਦਿਆਲ ਸਿੰਘ ਸਾਬਕਾ ਸਰਪੰਚ, ਸੁਖਦੇਵ ਸਿੰਘ (ਕੁਕੂ), ਰਵਿੰਦਰ ਸਿੰਘ, ਜਸਵੀਰ ਸਿੰਘ ਗਿੱਲ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ ਚੱਕੀਆਂ, ਦਿਆਲ ਸਿੰਘ ਮੈਂਬਰ, ਜਸਕਰਣ ਸਿੰਘ, ਕੁਲਦੀਪ ਸਿੰਘ, ਮੇਜਰ ਸਿੰਘ, ਕੁਲਦੀਪ ਸਿੰਘ, ਦਿਆਲ ਸਿੰਘ, ਮੇਜਰ ਸਿੰਘ ਮੈਂਬਰ, ਸੁਖਦੇਵ ਕੌਰ, ਰਾਜਪਾਲ ਸਿੰਘ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਲੰਢੇਕੇ ਵਾਸੀ ਹਾਜ਼ਰ ਸਨ।

ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਇਹ ਸੀਵਰੇਜ਼ ਸਿਸਟਮ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ ਵਾਰਡ ਨੰਬਰ 49 ਅਤੇ 50 ਸ਼ਾਮਿਲ ਹੈ। ਉਨਾਂ ਟੱਕ ਲਗਾ ਕੇ ਇਸ ਸੀਵਰੇਜ਼ ਸਿਸਟਮ ਦਾ ਸ਼ੁਭਅਰੰਭ ਕੀਤਾ। ਉਨਾਂ ਕਿਹਾ ਕਿ ਜੇਕਰ ਸ਼ਹਿਰ ਦਾ ਕੋਈ ਵੀ ਹਿੱਸਾ ਸੀਵਰੇਜ਼ ਸਿਸਟਮ ਪਾਉਣ ਤੋਂ ਕਿਸੇ ਵੀ ਕਾਰਨ ਕਰਕੇ ਵਾਂਝਾ ਰਹਿ ਗਿਆ ਹੈ ਤਾਂ ਉਹ ਮੇਰੇ ਦਫ਼ਤਰ ਵਿੱਚ ਇਸਦੀ ਜਾਣਕਾਰੀ ਦੇਣ ਤਾਂਕਿ ਉਸ ਹਿੱਸੇ ਵਿੱਚ ਜਲਦ ਤੋਂ ਜਲਦ ਸ਼ੀਵਰੇਜ਼ ਪਾਇਆ ਜਾ ਸਕੇ। ਉਨਾਂ ਕਿਹਾ ਕਿ ਚਾਹੇ ਉਹ ਸ਼ਹਿਰ ਨਾਲ ਨਵੇਂ ਜੁੜੇ ਪਿੰਡ ਹੋਣ ਜਾਂ ਸ਼ਹਿਰ ਦਾ ਕੋਈ ਵੀ ਹਿੱਸਾ ਜਿੱਥੇ ਹਾਲੇ ਤੱਕ ਸੀਵਰੇਜ਼ ਨਹੀਂ ਪਾਇਆ ਗਿਆ ਹੈ, ਉਥੇ ਸੀਵਰੇਜ਼ ਪਾਉਣ ਦੀ ਵਿਵਸਥਾ ਕੀਤੀ ਜਾਵੇਗੀ। ਡਾ. ਹਰਜੋਤ ਕਮਲ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਲਈ ਤਤਪਰ ਹਨ ਅਤੇ ਜੇਕਰ ਕਿਸੇ ਵੀ ਸ਼ਹਿਰਵਾਸੀ ਨੂੰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਮੇਰੇ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਤੇ ਸਮੂਹ ਲੰਢੇਕੇ ਵਾਸੀਆਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਨਾਂ ਸਦਕਾ ਲੰਢੇਕੇ ਨੂੰ ਸੀਵਰੇਜ਼ ਸਿਸਟਨ ਨਸੀਬ ਹੋਇਆ ਹੈ।