ਐਮ.ਐਲ.ਏ. ਡਾ. ਹਰਜੋਤ ਕਮਲ ਨੇ ਵੰਡੇ ਬਜ਼ੁਰਗ ਔਰਤਾਂ ਨੂੰ ਬੱਸ ਪਾਸ

ਮੋਗਾ, 28 ਅਗਸਤ (ਜਸ਼ਨ): ਪੰਜਾਬ ਸਰਕਾਰ ਵਲੋਂ ਲੋਕਾਂ ਦੀਆਂ ਸਹੂਲਤਾਂ ਲਈ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆ ਹਨ, ਜਿਨਾਂ ਦੀ ਪੂਰੀ ਜਾਣਕਾਰੀ ਐਮ.ਐਲ.ਏ. ਦਫ਼ਤਰ ਵਿੱਚ ਉਪਲਬਧ ਕਰਵਾਈ ਗਈ ਹੈ। ਇਸੇ ਕੜੀ ਤਹਿਤ ਅੱਜ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਪੰਜਾਬ ਸਰਕਾਰ ਵਲੋਂ ਚਲਾਈ ਗਈ 60 ਸਾਲਾਂ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਸਰਕਾਰੀ ਬੱਸਾਂ ਵਿੱਚ ਅੱਧਾ ਕਿਰਾਇਆ ਮਾਫ਼ੀ ਦੇ ਬੱਸ ਪਾਸ ਵੰਡੇ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਡਾ. ਹਰਜੋਤ ਕਮਲ ਨੇ ਦੱਸਿਆ ਕਿ ਇਸ ਬੱਸ ਪਾਸ ਦੀ ਮਦਦ ਨਾਲ 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਸਰਕਾਰੀ ਬੱਸਾ ਵਿੱਚ ਸਫ਼ਰ ਕਰਨ ਤੇ ਅੱਧੇ ਕਿਰਾਏ ਵਿੱਚ ਛੋਟ ਹੋਵੇਗੀ, ਜਿਸ ਨਾਲ ਇਨਾਂ ਨੂੰ ਕਾਫ਼ੀ ਫਾਇਦਾ ਹੋਵੇਗਾ। ਉਨਾਂ ਕਿਹਾ ਕਿ ਜੇਕਰ ਕੋਈ ਹੋਰ ਜ਼ਰੂਰਤਮੰਦ ਅਜਿਹੀਆਂ ਸਹੂਲਤਾਂ ਲੈਣਾ ਚਾਹੁੰਦਾ ਹੈ ਤਾਂ ਉਹ ਮੇਰੇ ਜੀ.ਟੀ. ਰੋਡ ਤੇ ਸਥਿੱਤ ਦਫ਼ਤਰ ਵਿੱਚ ਸੰਪਰਕ ਕਰਕੇ ਸਾਰੀਆਂ ਸਹੂਲਤਾਂ ਦੀ ਜਾਣਕਾਰੀ ਹਾਸਿਲ ਕਰ ਸਕਦਾ ਹੈ। ਉਨਾਂ ਕਿਹਾ ਕਿ ਸਾਡਾ ਮੁੱਖ ਮੰਤਵ ਸਰਕਾਰੀ ਸਹੂਲਤਾਂ ਸਹੀ ਹੱਥਾਂ ਤੱਕ ਪਹੁੰਚਾਉਣ ਨੂੰ ਯਕੀਨੀ ਬਣਾਉਣਾ ਹੈ ਤਾਂਕਿ ਕੋਈ ਵੀ ਵਿਅਕਤੀ ਕਿਸੇ ਸਹੂਲਤ ਤੋਂ ਵਾਝਾ ਨਾ ਰਹਿ ਸਕੇ। ਇਸ ਮੌਕੇ ਤੇ ਦਲਜੀਤ ਕੌਰ, ਕਾਕੋ, ਅਜਮੇਰ ਕੌਰ, ਮਨਜੀਤ ਕੌਰ, ਗੁਰਮੇਲ ਕੌਰ, ਫਲਵਤੀ, ਮਾਇਆ ਦੇਵੀ, ਮਲਕੀਤ ਕੌਰ ਦੇ ਬੱਸ ਪਾਸ ਬਣਵਾ ਕੇ ਦਿੱਤੇ ਗਏ। ਜਿਸ ਲਈ ਉਨਾਂ ਦੇ ਡਾ. ਹਰਜੋਤ ਕਮਲ ਦਾ ਧੰਨਵਾਦ ਕੀਤਾ ਜਿਨਾਂ ਨੇ ਉਨਾਂ ਨੂੰ ਇਹ ਸਹੂਲਤ ਉਪਲਬਧ ਕਰਵਾਈ। ਇਸ ਮੌਕੇ ਤੇ ਧੀਰਜ ਕੁਮਾਰ ਧੀਰਾ ਵੀ ਉਨਾਂ ਦੇ ਨਾਲ ਹਾਜ਼ਰ ਸਨ।