ਸੀਨੀਅਰ ਪੱਤਰਕਾਰ ਗਗਨ ਬਠਲਾ ਨੂੰ ਗਹਿਰਾ ਸਦਮਾ, ਪਿਤਾ ਦਾ ਦੇਹਾਂਤ,ਸੰਸਕਾਰ ਅੱਜ 26 ਅਗਸਤ ਨੂੰ ਦੁਪਹਿਰ 12 ਵਜੇ

ਮੋਗਾ,26 ਅਗਸਤ (ਜਸ਼ਨ): ਮੋਗਾ ਤੋਂ ਸੀਨੀਅਰ ਪੱਤਰਕਾਰ ਗਗਨ ਬਠਲਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਪਿਤਾ ਦੇਵਰਾਜ ਬੱਠਲਾ ਦਾ ਬੀਤੀ ਰਾਤ ਦੇਹਾਂਤ ਹੋ ਗਿਆ । ਉਹਨਾਂ ਦਾ ਅੰਤਿਮ ਸੰਸਕਾਰ ਦੁਪਹਿਰ 12 ਵਜੇ ਅਕਾਲਸਰ ਰੋਡ ਦੇ ਬੰਦ ਫਾਟਕਾਂ ਵਾਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗਗਨ ਬੱਠਲਾ ਦੀ ਦਾਦੀ ਦਾ ਦੇਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ ,ਦਾਦੀ ਦੇ ਦਿਹਾਂਤ ਤੋਂ ਸਤਾਰਾਂ ਦਿਨ ਬਾਅਦ ਗਗਨ ਬਠਲਾ ਦੀ ਭੂਆ ਦਾ ਦਿਹਾਂਤ ਹੋਇਆ ਤੇ ਫਿਰ ਸਤਾਰਾਂ ਦਿਨਾਂ ਬਾਅਦ ਬੀਤੀ ਰਾਤ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਤੇ ਇੰਜ ਬੱਠਲਾ ਪਰਿਵਾਰ ਲਈ ਇਹ ਡੂੰਘਾ ਸਦਮਾ ਹੈ । ਇਹ ਖਬਰ ਮਿਲਦਿਆਂ ਹੀ ਸ਼ਹਿਰ ਦੇ ਪਤਵੰਤਿਆਂ ,ਸਿਆਸੀ ਆਗੂਆਂ ,ਸਮਾਜ ਸੇਵੀਆਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਗਿਆ। ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਦੀ ਸਮੁੱਚੀ ਟੀਮ ਦੁੱਖ ਦੀ ਇਸ ਘੜੀ ਵਿਚ ਬੱਠਲਾ ਪਰਿਵਾਰ ਲਈ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


