ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਵੱਲੋਂ ਅਰੁਣ ਜੇਤਲੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਮੋਗਾ, 24 ਅਗਸਤ(ਜਸ਼ਨ): ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਤਿਰਲੋਚਨ ਸਿੰਘ ਗਿੱਲ ਵੱਲੋਂ ਸਾਬਕਾ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਆਪਣੇ ਸ਼ੋਕ ਸੁਨੇਹੇ ਵਿੱਚ ਤਿਰਲੋਚਨ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੀ ਅਰੁਣ ਜੇਤਲੀ ਦੇ ਜਾਣ ਨਾਲ ਰਾਸ਼ਟਰ ਨੇ ਵਿਲੱਖਣ ਨੇਤਾ, ਪਰਪੱਕ ਬੁਲਾਰਾ, ਯੋਗ ਸ਼ਾਸਕ ਅਤੇ ਮਾਹਰ ਕਾਨੂੰਨਦਾਨ ਗਵਾ ਲਿਆ ਹੈ। ਉਹਨਾਂ ਕਿਹਾ ਸ੍ਰੀ ਜੇਤਲੀ ਅਜਿਹੇ ਇਨਸਾਨ ਸਨ ਜਿਹਨਾਂ ਆਪਣੀ ਸੂਝਬੂਝ ਅਤੇ ਅਗਵਾਈ ਵਾਲੇ ਦੇ ਵਿਸ਼ੇਸ਼ ਗੁਣਾਂ ਕਰਕੇ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ ,ਕਾਨੂੰਨ ਮੰਤਰੀ, ਰੱਖਿਆ ਮੰਤਰੀ ਤੋਂ ਇਲਾਵਾ ਵੱਡੇ ਵਿਭਾਗਾਂ ਦੇ ਮੰਤਰੀ ਰਹਿੰਦਿਆਂ ਵੱਖ ਵੱਖ ਅਹੁਦਿਆਂ ਦੀ ਸ਼ਾਨ ਵਧਾਈ । ਸ. ਗਿੱਲ ਨੇ ਸ੍ਰੀ ਜੇਤਲੀ ਦੇ ਦੇਹਾਂਤ ਇਸ ਨੂੰ ਵੱਡਾ ਘਾਟਾ ਦੱਸਦਿਆਂ ਆਖਿਆ ਕਿ ਕਿ ਉਹਨਾਂ ਦੇ ਜਾਣ ਨਾਲ ਜੋ ਖਲਾਅ ਪੈਦਾ ਹੋਇਆ ਹੈ ਉਸ ਨੂੰ ਕਦੇ ਵੀ ਭਰਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਭਾਰਤ ਦੇ ਵਿੱਤ ਮੰਤਰੀ ਵਜੋਂ ਉਨਾਂ ਵੱਲੋਂ ਕੀਤੇ ਆਰਥਿਕ ਸੁਧਾਰ ਬੇਮਿਸਾਲ ਸਨ ਜਿਸ ਲਈ ਰਾਸ਼ਟਰ ਉਨਾਂ ਨੂੰ ਹਮੇਸ਼ਾ ਯਾਦ ਰੱਖੇਗਾ।