ਵਿਧਾਇਕ ਡਾ. ਹਰਜੋਤ ਕਮਲ ਨੇ ਵਿਨੋਦ ਬਾਂਸਲ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ ਹੋਣ ‘ਤੇ ਦਿੱਤੀ ਵਧਾਈ

ਮੋਗਾ, 24 ਅਗਸਤ (ਜਸ਼ਨ): ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਕਾਂਗਰਸ ਪਾਰਟੀ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੂੰ ਪੰਜਾਬ ਸਰਕਾਰ ਵਲੋਂ ਇੰਪਰੂਵਮੈਂਟ ਟਰੱਸਟ ਮੋਗਾ ਦਾ ਚੇਅਰਮੈਨ ਨਿਯੁਕਤ ਕਰਨ ਤੇ ਆਪਣੇ ਸਮੂਹ ਪਰਿਵਾਰ ਸਮੇਤ ਉਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਉਨਾਂ ਨਾਲ ਡਾ. ਰਜਿੰਦਰ ਕੌਰ ਕਮਲ, ਡਾ. ਸਵਰਨਜੀਤ ਸਿੰਘ ਬਰਾੜ ਵੀ ਉਨਾਂ ਨਾਲ ਹਾਜ਼ਰ ਸਨ। ਜਿਨਾਂ ਦਾ ਧਰਮਪਾਲ ਬਾਂਸਲ, ਵਿਨੋਦ ਬਾਂਸਲ, ਰਾਜੀਵ ਬਾਂਸਲ ਗੋਲਡੀ, ਪ੍ਰਣਵ ਬਾਂਸਲ, ਚਿਰਾਗ ਬਾਂਸਲ, ਨੀਨੂੰ ਬਾਂਸਲ, ਰੀਨਾ ਬਾਂਸਲ ਅਤੇ ਸਮੂਹ ਬਾਂਸਲ ਪਰਿਵਾਰ ਨੇ ਸਵਾਗਤ ਕੀਤਾ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਵਿਨੋਦ ਬਾਂਸਲ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਡਾ. ਹਰਜੋਤ ਕਮਲ ਨੇ ਦੱਸਿਆ ਕਿ ਉਹ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਦੇ 75ਵੇਂ ਜਨਮਦਿਵਸ ਵਜੋਂ ਮਨਾਏ ਜਾਣ ਵਾਲੇ ਸਦਭਾਵਨਾ ਦਿਵਸ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਵਿੱਚ ਗਏ ਸਨ ਅਤੇ ਦੇਰ ਰਾਤ ਹੀ ਉਥੋਂ ਵਾਪਿਸ ਪਰਤੇ ਅਤੇ ਅੱਜ ਉਹ ਵਿਨੋਦ ਬਾਂਸਲ ਨੂੰ ਵਧਾਈ ਦੇਣ ਲਈ ਵਿਸ਼ੇਸ਼ ਤੌਰ ਤੇ ਉਨਾਂ ਦੇ ਗ੍ਰਹਿ ਵਿਕੇ ਪਹੁੰਚੇ ਹਨ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਵਿਨੋਦ ਬਾਂਸਲ ਦੀ ਸਰਪ੍ਰਸਤੀ ਹੇਠ ਬੁਲੰਦੀਆਂ ਨੂੰ ਸਰ ਕਰੇਗੀ ਅਤੇ ਜੋ ਪਿਛਲੇ ਲੰਬੇ ਸਮੇਂ ਤੋਂ ਇੰਪਰੂਵਮੈਂਟ ਟਰੱਸਟ ਦਾ ਕੰਮ ਚੇਅਰਮੈਨ ਪਦ ਖਾਲੀ ਹੋਣ ਕਾਰਨ ਰੁਕਿਆ ਸੀ, ਉਸਨੂੰ ਹੁਣ ਵਿਨੋਦ ਬਾਂਸਲ ਦੀ ਤੈਨਾਤੀ ਨਾਲ ਬਲ ਮਿਲੇਗਾ ਅਤੇ ਮੋਗਾ ਸ਼ਹਿਰ ਨੂੰ ਵਿਕਾਸ ਦਾ ਰਸਤਾ ਮਿਲੇਗਾ। ਇਸ ਮੌਕੇ ਤੇ ਵਿਨੋਦ ਬਾਂਸਲ ਨੇ ਪੰਜਾਬ ਸਰਕਾਰ, ਕੈਪਟਨ ਅਮਰਿੰਦਰ ਸਿੰਘ ਅਤੇ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਦਾ ਧੰਨਵਾਦ ਕੀਤਾ ।  ਡਾ. ਹਰਜੋਤ ਕਮਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸ਼੍ਰੀ ਬਾਂਸਲ ਨੇ ਆਖਿਆ ਕਿ ਉਹ ਇਸ ਮਾਣ ਵਾਲੇ ਅਹੁਦੇ ਦੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ।