ਵਿਨੋਦ ਬਾਂਸਲ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣਨ ’ਤੇ ਮੋਗਾ ਜ਼ਿਲੇ ‘ਚ ਖੁਸ਼ੀ ਦੀ ਲਹਿਰ
ਮੋਗਾ, 23 ਅਗਸਤ (ਜਸ਼ਨ)- ਵਿਨੋਦ ਬਾਂਸਲ ਦੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਬਣਨ ’ਤੇ ਮੋਗਾ ਜ਼ਿਲੇ ‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਮੋਗਾ ਵਿਖੇ ਉਹਨਾਂ ਦੇ ਦੋਸਤਾਂ ਵਲੋਂ ਉਹਨਾਂ ਨੂੰ ਵਿਸ਼ੇਸ਼ ਤੌਰ ‘ਤੇ ਵਧਾਈ ਦੇਣ ਲਈ ਰੱਖੇ ਗਏ ਸਾਦਾ ਸਮਾਗਮ ਦੌਰਾਨ ਐਡਵੋਕੇਟ ਰਵੀ ਗਰੇਵਾਲ ਸੂਬਾ ਸਕੱਤਰ, ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਰਵਿੰਦਰ ਗੋਇਲ ਸੀ. ਏ., ਰਵਿੰਦਰਪਾਲ ਸਿੰਘ ਰਾਜੂ ਠੇਕੇਦਾਰ, ਚਰਨਜੀਤ ਸਿੰਘ ਪੰਨੂੰ ਠੇਕੇਦਾਰ, ਸੁਨੀਲ ਮੋਂਗਾ ਠੇਕੇਦਾਰ, ਸੁਭਾਸ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਅਤੇ ਗੋਲਡਨ ਐਜੂਕੇਸ਼ਨਜ਼, ਕੁਲਦੀਪ ਸਿੰਘ ਸਹਿਗਲ,ਰਜਿੰਦਰ ਕੁਮਾਰ ,ਵਿੱਕੀ ਸ਼ਰਮਾ,ਡਾ: ਰਾਮੇਸ਼ ਕਾਂਸਲ, ਗੋਵਰਧਨ ਬਾਂਸਲ, ਰਾਜੀਵ ਬਾਂਸਲ ਗੋਲਡੀ, ਵੇਦ ਵਿਆਸ ਕਾਂਸਲ, ਪੀ.ਐਸ. ਤੂਰ,ਕਮਲ ਗੋਇਲ,ਪ੍ਰਦੀਪ ਗੋਲਾ ਬਿੱਟੂ,ਰਾਜੇਸ਼ ਕੁਮਾਰ,ਆਸ਼ੀਸ਼ ਕੁਮਾਰ ਬੌਬੀ,ਚੇਅਰਮੈਟ ਵਿਜੇ ਧੀਰ,ਪਰਣਵ ਬਾਂਸਲ,ਚਿਰਾਗ ਬਾਂਸਲ ,ਅਮਿਤ ਕੁਮਾਰ ਦੀਪੂ ਆਦਿ ਨੇ ਵਿਨੋਦ ਬਾਂਸਲ ਨੂੰ ਉਨਾਂ ਨੂੰ ਦੀ ਇਸ ਨਿਯੁਕਤੀ ‘ਤੇ ਜਿਥੇ ਮੁਬਾਰਕਬਾਦ ਦਿੱਤੀ ਉੱਥੇ ਉਨਾਂ ਨੂੰ ਫੁੱਲਾਂ ਦੇ ਹਾਰ ਗਲ ‘ਚ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ । ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਵਿਨੋਦ ਬਾਂਸਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਵਿਧਾਇਕ ਮੋਗਾ ਡਾ: ਹਰਜੋਤ ਕਮਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦੀ ਨਿਯੁਕਤੀ ਨਾਲ ਉਨਾਂ ਨੂੰ ਹੋਰ ਬਲ ਮਿਲਿਆ ਹੈ ਤੇ ਉਹ ਆਪਣੇ ਇਸ ਅਹੁਦੇ ‘ਤੇ ਰਹਿ ਕੇ ਪਾਰਦਰਸ਼ੀ ਢੰਗ ਨਾਲ ਕੰਮ ਕਰਨਗੇ । ਇਸ ਮੌਕੇ ਚੇਅਰਮੈਨ ਵਿਨੋਦ ਬਾਂਸਲ ਦੇ ਮਿੱਤਰਾਂ ਨੇ ਉਹਨਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ।