ਧਰਮਕੋਟ ਵਿਚ ਐਨ.ਡੀ.ਆਰ.ਐਫ. ਦੀ ਸਹਾਇਤਾ ਨਾਲ ਹੜ ਪ੍ਰਭਾਵਤ ਪਿੰਡਾਂ ਵਿੱਚੋਂ 450 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ
ਮੋਗਾ, 20 ਅਗਸਤ:(ਜਸ਼ਨ):ਧਰਮਕੋਟ ਵਿੱਚ ਸਤਲੁਜ ਨਦੀ ਦੇ ਪਾਣੀ ਦਾ ਪੱਧਰ ਜੋ ਕਿ ਸੋਮਵਾਰ ਨੂੰ ਖਤਰੇ ਦੇ ਪੱਧਰ 724 ਫੁੱਟ ਤੇ ਪਹੁੰਚ ਗਿਆ ਸੀ ਵਿੱਚ ਅੱਜ 3 ਫੁੱਟ ਦੀ ਗਿਰਾਵਟ ਹੋ ਜਾਣ ਕਾਰਣ ਨਦੀ ਦੇ ਨੇੜੇ ਰਹਿਣ ਵਾਲੇ ਪਿੰਡ ਵਾਸੀਆਂ ਨੂੰ ਰਾਹਤ ਮਿਲੀ ਹੈ।ਡਿਪਟੀ ਕਮਿੱਨਰ ਮੋਗਾ ਸ੍ਰੀ ਸੰਦੀਪ ਹੰਸ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਦੀ ਵਿੱਚ ਪਾਣੀ ਦਾ ਪੱਧਰ ਘਟਣਾ ਸੱੁਰੂ ਹੋ ਗਿਆ ਹੈ। ਉਨਾਂ ਦੱਸਿਆ ਕਿ ਜਿਲਾ ਪ੍ਰਸੱਾਸਨ ਵੱਲੋ ਐਨ.ਡੀ.ਆਰ.ਐਫ. ਦੀ ਇੱਕ ਕੰਪਨੀ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹੜ ਪ੍ਰਭਾਵਤ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਉਨਾਂ ਦੱਸਿਆ ਕਿ ਇੰਸਪੈਕਟਰ ਰਾਹੁਲ ਪ੍ਰਤਾਪ ਸਿੰਘ ਅਤੇ ਸਬ-ਇੰਸਪੈਕਟਰ ਅਮਰ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ 22 ਮੈਂਬਰੀ ਐਨ.ਡੀ.ਆਰ.ਐਫ ਦੀ ਟੀਮ ਨੇ ਪੰਜ ਹੜ ਪ੍ਰਭਾਵਿਤ ਪਿੰਡ ਸੰਘੇੜਾ, ਕੰਬੋ ਖੁਰਦ, ਭੈਣੀ, ਮਹਿਰੂਵਾਲ ਅਤੇ ੱੇਰੇਵਾਲਾ ਦੇ ਵਾਸੀਆਂ ਦੀ ਸਹਾਇਤਾ ਨਾਲ 450 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਜਾਣਕਾਰੀ ਅਨੁਸਾਰ ਧਰਮਕੋਟ ਸਬ-ਡਵੀਜਨ ਵਿਚ ਲਗਭਗ 28 ਹੜ ਪ੍ਰਭਾਵਿਤ ਪਿੰਡ ਪੈਦੇ ਹਨ।ਡਿਪਟੀ ਕਮਿੱਨਰ ਵੱਲੋ ਦੱਸਿਆ ਗਿਆ ਕਿ ਹੜਾਂ ਵਿੱਚ ਫਸੇ ਹੋਏ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਜਿਲਾ ਪ੍ਰੱਾਸਨ ਵੱਲੋ ਚਾਰ ਰਾਹਤ ਕੇਦਰ ਧਰਮਮਕੋਟ, ਕਿੱਨਪੁਰਾ ਕਲਾਂ, ਖੰਬਾ ਅਤੇ ਫਤਹਿਗੜ ਪੰਜਤੂਰ ਵਿੱਚ ਲਿਜਾਇਆ ਜਾ ਰਿਹਾ ਹੈ ਜਿੱਥੇ ਖਾਣ-ਪੀਣ ਅਤੇ ਰਾਹਤ ਦੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਉਕਤ ਲੋਕਾਂ ਦੇ ਇਲਾਜ ਲਈ ਸਾਰੇ ਕੇਂਦਰਾਂ ‘ਤੇ ਮੈਡੀਕਲ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪਿੰਡ ਰਿਹੜਵਾਂ ਵਿਖੇ ਇਕ ਐਮਰਜੈਂਸੀ ਕੇਂਦਰ ਵੀ ਸਥਾਪਤ ਕੀਤਾ ਗਿਆ ਹੈ।ਉਨਾਂ ਕਿਹਾ ਕਿ ਐਨ.ਡੀ.ਆਰ.ਐਫ ਧਰਮਕੋਟ ਦੇ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਤਾਇਨਾਤ ਰਹੇਗਾ ਤਾਂ ਜੋ ਉਹ ਕਿਸੇ ਵੀ ਤਰਾਂ ਦੀ ਐਮਰਜੈਂਸੀ ਅਤੇ ਬਚਾਅ ਕਾਰਜਾਂ ਨੂੰ ਲੋੜ ਪੈਣ ਤੇ ਸੰਭਾਲ ਸਕਣ।ਜਿਕਰਯੋਗ ਹੈ ਕਿ ਿਲਾ ਪ੍ਰੱਾਸਨ ਨੇ ਹੜਾਂ ਤੋਂ ਪ੍ਰਭਾਵਿਤ ਲੋਕਾਂ ਲਈ ਹੈਲਪਲਾਈਨ- 01682-220103 ਵੀ ੱੁਰੂ ਕੀਤੀ ਹੈ ਤਾਂ ਕਿ ਉਹ ਕਿਸੇ ਵੀ ਕਿਸਮ ਦੀ ਮਦਦ ਲਈ ਪ੍ਰਸਾਸਨ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਸਕਣ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ