ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਹੜ ਪੀੜਤ ਪਰਿਵਾਰਾਂ ਦੀ ਲਈ ਸਾਰ
ਧਰਮਕੋਟ,19 ਅਗਸਤ (ਜਸ਼ਨ): ਧਰਮਕੋਟ ਹਲਕੇ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ‘ਚ ਕਾਂਗਰਸੀ ਆਗੂਆਂ ਨੇ ਦਰਿਆ ਦੇ ਕੰਢੇ ’ਤੇ ਵਸੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਅਤੇ ਹੜ ਪੀੜਤ ਪਰਿਵਾਰਾਂ ਦੇ ਹਾਲਾਤਾਂ ਬਾਰੇ ਪ੍ਰਸ਼ਾਸਨ ਨੂੰ ਜਾਣੂੰ ਕਰਵਾਇਆ । ਇਸ ਮੌਕੇ ਵਿਧਾਇਕ ਕਾਕਾ ਲੋਹਗੜ ਨਾਲ ਸਾਬਕਾ ਚੇਅਰਮੈਨ ਅਤੇ ਸਰਪੰਚ ਗੁਰਬੀਰ ਸਿੰਘ ਗੋਗਾ ਸੰਗਲਾ,ਜਰਨੈਲ ਸਿੰਘ ਖੰਬੇ ਬਲਾਕ ਪ੍ਰਧਾਨ ,ਅਮਰਜੀਤ ਸਿੰਘ ,ਸ਼ਿਵਾਜ ਭੋਲਾ ,Pa Awtar Singh,Pa Sohna Khela ਅਤੇ ਹੋਰ ਆਗੂ ਹਾਜ਼ਰ ਰਹੇ । ਇਸ ਮੌਕੇ ਵਿਧਾਇਕ ਕਾਕਾ ਲੋਹਗੜ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੁਦਰਤੀ ਪ੍ਰਕੋਪੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਪੁਰੀ ਤਰਾਂ ਮੁਸ਼ਤੈਦ ਰਹਿਣ ਦੇ ਆਦੇਸ਼ ਦਿੱਤੇ ਗਏ ਹਨ ਅਤੇ ਪਿਛਲੇ ਦੋ ਦਿਨ ਤੋਂ ਲਗਾਤਾਰ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ, ਐੱਸ ਡੀ ਐੱਮ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੱਲੋਂ ਹੜਾਂ ਵਰਗੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਇੰਤਜ਼ਾਮਾਤ ਕੀਤੇ ਗਏ ਹਨ ਤੇ ਜ਼ਰੂਰਤ ਅਨੁਸਾਰ ਜਿਸ ਤਰਾਂ ਦੀ ਮਦਦ ਦੀ ਲੋੜ ਪਈ ਉਸ ਲਈ ਵੀ ਤਿਆਰ ਬਰ ਤਿਆਰ ਹਨ । ਉਹਨਾਂ ਕਿਹਾ ਕਿ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਹੋਰ ਵੱਧਣ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ‘ਚ ਡੁੱਬ ਚੁੱਕੀ ਹੈ । ਪਿੰਡ ਸੰਘੇੜਾ ,ਕੌਡੀਵਾਲਾ ਅਤੇ ਭੈਣੀ ਆਦਿ ‘ਚ ਪਾਣੀ ਆਉਣ ਨਾਲ ਪਿੰਡ ਵਾਸੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ