ਲੋਕ ਇਨਸਾਫ ਪਾਰਟੀ ਵਲੋਂ ਛੇੜੇ ਗਏ ਜਨ ਅੰਦੋਨਲ ‘ਸਾਡਾ ਪਾਣੀ ਸਾਡਾ ਹੱਕ’ ਤਹਿਤ ਮਨਸੂਰਾਂ ਵਿੱਖੇ ਸੰਨੀ ਕੈਂਥ ਦੀ ਅਗਵਾਈ ਚ ਲੋਕਾਂ ਲਿਆ ਦਸਤਖਤੀ ਮੁਹਿੰਮ ਚ ਭਾਗ
ਲੁਧਿਆਣਾ, 17 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਲੋਕ ਇਨਸਾਫ ਪਾਰਟੀ ਵਲੋਂ ਛੇੜੇ ਗਏ ਜਨ ਅੰਦੋਨਲ ‘ਸਾਡਾ ਪਾਣੀ ਸਾਡਾ ਹੱਕ’ ਤਹਿਤ ਸ਼ੁਰੂ ਕੀਤੀ ਗਈ ਦਸਤਖਤੀ ਮੁਹਿੰਮ ਵਿੱਚ ਜਿੱਥੇ ਪੰਜਾਬ ਭਰ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਦਸਤਖਤ ਕਰ ਰਹੇ ਹਨ ਉੱਥੇ ਪਾਰਟੀ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਗਿੱਲ ਦੇ ਇੰਚਾਰਜ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਵਿੱਚ ਅੱਜ ਮਨਸੂਰਾਂ ਵਿੱਖੇ ਦਸਤਖਤੀ ਮੁਹਿੰਮ ਚਲਾਈ ਗਈ। ਜਿਸ ਵਿੱਚ ਸਾਰੇ ਪਿੰਡ ਵਾਸੀਆਂ ਅਤੇ ਆਸ ਪਾਸ ਦੇ ਪਿੰਡ ਵਾਸੀਆਂ ਨੇ ਵੀ ਸ਼ਿਰਕਤ ਕੀਤੀ ਅਤੇ ਇਸ ਚਲਾਈ ਗਈ ਮੁਹਿੰਮ ਬਾਰੇ ਜਾਣਕਾਰੀ ਲੈਣ ਉਪਰੰਤ ਉਤਸ਼ਾਹ ਪੂਰਵਕ ਦਸਤਖਤ ਕੀਤੇ। ਇਸ ਦੌਰਾਨ ਸੰਨੀ ਕੈਂਥ ਨੇ ਦੱਸਿਆ ਕਿ ਉਹ ਵਿਧਾਨ ਸਭਾ ਹਲਕਾ ਗਿੱਲ ਤੋਂ ਕਰੀਬ 1 ਲੱਖ ਦੇ ਕਰੀਬ ਦਸਤਖਤ ਕਰਵਾ ਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੂੰ ਜਲਦੀ ਹੀ ਲਿਸਟ ਦੇ ਦੇਣਗੇ। ਇਸ ਦੌਰਾਨ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਬੁਲਾਰੇ ਸੰਨੀ ਕੈਂਥ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਵਿੱਚ ਚਲਾਈ ਗਈ ਇਸ ਮੁਹਿੰਮ ਵਿੱਚ ਵੱਡੀ ਗਿਣਤੀ ਵਿੱਚ ਭਾਗ ਲੈ ਰਹੇ ਲੋਕਾਂ ਦੇ ਹੰੁਗਾਰੇ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਵਲੋਂ 21 ਲੱਖ ਦੀ ਟੀਚੇ ਨੂੰ ਪੂਰਾ ਹੀ ਨਹੀਂ ਕੀਤਾ ਜਾਵੇਗਾ ਸਗੋਂ ਇਸ ਤੋਂ ਦੁੱਗਣੀ ਗਿਣਤੀ ਵਿੱਚ ਇਸ ਮੁਹਿੰਮ ਨਾਲ ਲੋਕਾਂ ਨੂੰ ਜੋੜ ਕੇ ਪਾਰਟੀ ਇਤਿਹਾਸ ਰਚੇਗੀ। ਉਨ੍ਵਾਂ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਨੁਸਾਰ ਜੇਕਰ ਪੰਜਾਬ ਆਪਣੇ ਰਾਜਸਥਾਨ ਨੂੰ ਜਾ ਰਹੇ ਮੁਫਤ ਪਾਣੀ ਦੀ ਕੀਮਤ ਤਕਰੀਬਨ 16 ਲੱਖ ਕਰੋੜ ਰੁਪਏ ਵਸੂਲ ਲੈਂਦਾ ਹੈ ਤਾਂ ਜਿੱਥੇ ਸਾਡਾ ਪੰਜਾਬ ਆਰਥਿਕ ਪੱਖੋਂ ਮਜਬੂਤ ਹੋ ਜਾਵੇਗਾ, ਉੱਥੇ ਕਿਸੇ ਵੀ ਨੌਜਵਾਨ ਲੜਕੇ ਲੜਕੀ ਨੂੰ ਬਾਹਰਲੇ ਮੁਲਕ ਵਿੱਚ ਜਾਣ ਦੀ ਜਰੂਰਤ ਨਹੀਂ ਰਹੇਗੀ, ਪੰਜਾਬ ਟੈਕਸ ਮੁਕਤ ਸੂਬਾ ਬਣਨ ਦੇ ਨਾਲ ਹੀ ਵਪਾਰ ਵਧੇਗਾ, ਬਜੁਰਗਾਂ, ਵਿਧਵਾਵਾਂ ਨੂੰ 10 ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਣ ਦੇ ਨਾਲ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਸਿਰ ਚੜਿਆ ਕਰਜਾ ਵੀ ਮਾਫ ਹੋ ਜਾਵੇਗਾ। ਸੰਨੀ ਕੈਂਥ ਵਲੋਂ ਵਿਸਤਾਰ ਸਹਿਤ ਜਾਣਕਾਰੀ ਦੇਣ ਦੇ ਨਾਲ ਹੀ ਸਥਾਨਕ ਲੋਕਾਂ ਨੇ ਜਿੱਥੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਉੱਥੇ ਦਸਤਖਤੀ ਮੁਹਿੰਮ ਵਿੱਚ ਸ਼ਾਮਲ ਹੁੰੇਦੇ ਹੋਏ ਇਹ ਵੀ ਵਿਸ਼ਵਾਸ਼ ਦੁਆਇਆ ਕਿ ਉਹ ਆਪ ਅੱਗੇ ਹੋ ਕੇ ਹੋਰਨਾਂ ਪਿੰਡਾਂ ਵਿੱਚ ਵੀ ਇਸ ਮੁਹਿੰਮ ਨੂੰ ਕਾਮਯਾਬ ਕਰਨਗੇ। ਇਸ ਮੌਕੇ ਤੇ ਇੰਦਰਪਾਲ ਸਿੰਘ, ਕੇਵਲ ਸਿੰਘ ਝਮੇੜੀ, ਵਰਿੰਦਰ ਸਿੰਘ, ਸੰਦੀਪ ਸਿੰਘ, ਲਾਲ ਮਨਸੂਰਾਂ, ਲਖਵੀਰ ਸਿੰਘ ਅਣਖੀਲਾ, ਸੰਨੀ, ਹਰਕਮਲ ਸਿੰਘ, ਮਨਦੀਪ ਸਿੰਘ, ਪ੍ਰਦੀਪ ਕੁਮਾਰ, ਗੁਰਜੋਤ ਗਰੇਵਾਲ, ਮਨਪ੍ਰੀਤ ਸਿੰਘ, ਗੋਲਡੀ, ਵਰਿੰਦਰ ਸਿੰਘ ਬੰਟੀ, ਪਾਰਸ ਨਾਰੰਗ, ਜਸਵੰਤ ਸਿੰਘ, ਕੁਲਦੀਪ ਦੁੱਗਲ, ਬੰਟੀ ਮਨਸੂਰਾਂ ਤੇ ਹੋਰ ਸ਼ਾਮਲ ਸਨ।