ਲੈਕਚਰਾਰ ਗੋਬਿੰਦ ਰਾਏ ਨੂੰ ਸਦਮਾ,ਪਿਤਾ ਦੀ ਮੌਤ, ਅੰਤਿਮ ਸੰਸਕਾਰ ਕੱਲ੍ਹ 18 ਅਗਸਤ ਨੂੰ ਸਵੇਰੇ ਗਿਆਰਾਂ ਵਜੇ

ਮੋਗਾ ,17 ਅਗਸਤ  ( ਪ੍ਰੋ:ਸੁਰਜੀਤ ਸਿੰਘ ਕਾਉਂਕੇ ): ਸਿੱਖਿਆ ਵਿਭਾਗ ਵਿੱਚ ਲੈਕਚਰਾਰ ਗੋਬਿੰਦ ਰਾਏ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਸੁਖਦੇਵ ਰਾਜ ਗਰੋਵਰ ਦੀ ਅੱਜ ਲੰਬੀ ਬਿਮਾਰੀ ਪਿੱਛੋਂ ਮੌਤ ਹੋ ਗਈ । ਲੈਕਚਰਾਰ ਗੋਬਿੰਦ ਰਾਏ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਦੱਸਿਆ ਕਿ ਉਨ੍ਹਾਂ ਦੇ ਪਿਤਾ  ਕਾਫ਼ੀ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ ।ਉਨ੍ਹਾਂ ਦੱਸਿਆ ਕਿ 83 ਵਰ੍ਹਿਆਂ ਦੇ ਸ੍ਰੀ ਸੁਖਦੇਵ ਰਾਜ ਗਰੋਵਰ ਦਾ ਅੰਤਿਮ ਸੰਸਕਾਰ ਕੱਲ੍ਹ 18 ਅਗਸਤ ਸਵੇਰੇ ਗਿਆਰਾਂ ਵਜੇ ਬੰਦ ਫਾਟਕਾਂ ਦੇ ਨਜ਼ਦੀਕ., ਸ਼ਿਵਪੁਰੀ ਸਵਰਗ ਆਸ਼ਰਮ ,ਬੇਅੰਤ ਨਗਰ ,ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ