ਇਲੈਕਟਰੋਹੋਮਿਉਪੈਥਿਕ ਡਾਕਟਰਜ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ,16 ਅਗਸਤ (ਜਸ਼ਨ): ਇਲੈਕਟਰੋਹੋਮਿਉਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਅੱਜ  ਮੋਗਾ ਵਿਖੇ ਡਾ ਮਨਪ੍ਰੀਤ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਸ਼ੁਰੂਆਤ ਐਚ ਈ ਡੀ ਏ ਦੇ ਪ੍ਰਧਾਨ  ਡਾ ਸੁਰਿੰਦਰ ਠਾਕੁਰ ਧਰਮਸ਼ਾਲਾ ਹਿਮਾਚਲ ਨੇ ਰਾਸ਼ਟਰੀ ਗਾਨ ਦੇ ਨਾਲ  ਕੀਤੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ । ਅੱਜ ਦੀ ਮੀਟਿੰਗ ਦੇ ਮੁੱਖ ਮਹਿਮਾਨ ਰੈਬੀਸਨ ਫਾਰਮਾਂ ਚੰਬਾ ਹਿਮਾਚਲ ਦੇ ਡਾਇਰੈਕਟਰ ਡਾ ਸੰਜੀਵ ਕੁਮਾਰ ਸ਼ਰਮਾ ਸਨ। ਉਨ੍ਹਾਂ ਨੇ ਭਾਰਤ ਸਰਕਾਰ ਦੁਆਰਾ ਇਲੈਕਟਰੋਹੋਮਿਉਪੈਥੀ ਨੂੰ ਮਾਨਤਾ ਦੇਣ ਵਾਸਤੇ ਬਣਾਈ ਗਈ ਕਮੇਟੀ ਆਈ ਡੀ ਸੀ ਦੁਆਰਾ ਚੱਲ ਰਹੀ ਕਾਰਵਾਈ ਬਾਰੇ ਚਾਨਣਾ ਪਾਇਆ ਅਤੇ ਕਮੇਟੀ ਵੱਲੋਂ ਇਲੈਕਟ੍ਰੋਹੋਮਿਉਪੈਥੀ ਦੀ ਰਿਸਰਚ ਨਾਲ ਸੰਬੰਧਤ ਦਸਤਾਵੇਜ਼ ਮੰਗੇ ਜਾਣ ਬਾਰੇ ਦੱਸਿਆ। ਉਨ੍ਹਾਂ ਨੇ ਇਲੈਕਰੋੋ ਹੋਮਿਓਪੈਥੀ ਦਵਾਈ ਦੀ ਡੋਜ਼ ਅਤੇ ਡਿਲਊਸ਼ਨ ਬਾਰੇ ਵਿਚਾਰ ਸਾਂਝੇ ਕੀਤੇ। ਡਾ ਜਗਤਾਰ ਸਿੰਘ ਸੇਖੋਂ ਨੇ ਦੱਸਿਆ ਕਿ ਈ ਡੀ ਐਮ ਏ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਸਨਿੱਚਰਵਾਰ ਰਾਜਸਥਾਨ ਜਾ ਰਿਹਾ ਹੈ ਜੋ ਉੱਥੇ ਜਾ ਕੇ ਰਾਜਸਥਾਨ ਦੇ ਉਨ੍ਹਾਂ ਇਲੈਕਟ੍ਰੋਹੋਮਿਓਪੈਥ ਡਾਕਟਰਾਂ ਨੂੰ ਮਿਲੇਗਾ ਜਿਨ੍ਹਾਂ ਨੇ ਰਾਜਸਥਾਨ ਦੇ ਵਿੱਚ ਇਲੈਕਟਰੋਹੋਮਿਉਪੈਥੀ ਨੂੰ ਮਾਨਤਾ ਦਿਵਾਉਣ ਦੇ ਵਿੱਚ ਵੱਡਾ ਰੋਲ ਅਦਾ ਕੀਤਾ ਹੈ। ਉਨ੍ਹਾਂ ਨਾਲ ਬੈਠ ਕੇ ਪੰਜਾਬ ਵਿੱਚ ਵੀ ਇਲੈਕਟ੍ਰੋਹੋਮਿਓਪੈਥੀ ਨੂੰ ਮਾਨਤਾ ਦਿਵਾਉਣ ਦੇ ਵਾਸਤੇ ਵਿਚਾਰ ਚਰਚਾ ਕੀਤੀ ਜਾਵੇਗੀ। ਡਾ ਰਾਜੇਸ਼ ਕੁਮਾਰ ਸਿਰਸਾ ਨੇ ਪਿੱਤਾ ਪੱਥਰੀ ਦੇ ਇਲਾਜ ਦਾ ਤਜ਼ਰਬਾ ਸਾਂਝਾ ਕੀਤਾ। ਡਾ ਜਸਪਾਲ ਸਿੰਘ ਸੰਧੂ ਨੇ ਚਮੜੀ ਰੋਗ ਬਾਰੇ ਚਾਨਣਾ ਪਾਇਆ। ਡਾ ਜਸਵਿੰਦਰ ਸਿੰਘ ਨੇ ਵੀਟ ਅਲਰਜੀ ਦੇ ਇਲੈਕਟ੍ਰੋਹੋਮਿਓਪੈਥੀ ਵਿੱਚ ਇਲਾਜ ਬਾਰੇ ਤਜਰਬਾ ਸਾਂਝਾ ਕੀਤਾ। ਡਾ ਮੁਕੇਸ ਨੇ ਵਧੀ ਹੋਈ ਤਿਲੀ ਦੇ ਇਲਾਜ ਬਾਰੇ ਦੱਸਿਆ। ਡਾ ਅੰਮਿ੍ਰਤਪਾਲ ਨੇ ਹੈਪੇਟਾਈਟਸ ਦੇ ਇਲਾਜ ਸਬੰਧੀ ਵਿਚਾਰ ਕੀਤੀ। ਇਸ ਸਮੇਂ ਡਾ ਜਗਮੋਹਨ ਸਿੰਘ, ਡਾ  ਸਰਬਜਿੰਦਰ ਸਿੰਘ,ਡਾ ਦਰਬਾਰਾ ਸਿੰਘ ਭੁੱਲਰ,ਡਾ ਮਨਪ੍ਰੀਤ ਸਿੰਘ,ਡਾ ਕਰਮਜੀਤ ਸਿੰਘ, ਡਾ ਰਾਜ ਕੁਮਾਰ, ਡਾ ਬਲਵਿੰਦਰ ਕੌਰ, ਡਾ ਸੁਨੀਲ ਸਹਿਗਲ,  ਡਾ ਮੋਹਨ ਮਹਿਰਾ,ਡਾ ਜਸਵੀਰ ਸ਼ਰਮਾ ਆਦਿ ਨੇ ਆਪਣੇ-ਆਪਣੇ ਤਜ਼ਰਬੇ ਸਾਂਝੇ ਕੀਤੇ । ਇਸ ਮੀਟਿੰਗ ਵਿੱਚ  ਪੰਜਾਬ,ਹਰਿਆਣਾ,ਚੰਡੀਗੜ੍ਹ ਤੋਂ ਵਡੀ ਗਿਣਤੀ ਵਿੱਚ ਡਾਕਟਰ ਪਹੁੰਚੇ ਹੋਏ ਸਨ ।