ਲੋਕ ਇਨਸਾਫ ਪਾਰਟੀ ਨੇ ਇਟਲੀ ਟੀਮ ਦੀ ਕੀਤਾ ਐਲਾਨ, ਮੱਖਣ ਸਿੰਘ ਪ੍ਰਧਾਨ ਨਿਯੁਕਤ

ਲੁਧਿਆਣਾ, 16 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਲੋਕ ਇਨਸਾਫ ਪਾਰਟੀ ਵਲੋਂ ਆਪਣੀ ਇਟਲੀ ਦੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਪਾਰਟੀ ਹਾਈਕਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਐਲਾਨ ਕੀਤਾ ਅਤੇ ਮੱਖਣ ਸਿੰਘ ਪੱਤੜ ਨੂੰ ਇਟਲੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਦੂਜੇ ਪਾਸੇ ਪਾਰਟੀ ਵਲੋਂ ਛੇੜਿਆ ਗਿਆ ਜਨ ਅੰਦੋਲਨ ‘ਸਾਡਾ ਪਾਣੀ ਸਾਡਾ ਹੱਕ’ ਤਹਿਤ ਦਸਤਖਤੀ ਮੁਹਿੰਮ ਲਈ ਭਾਰੀ ਉਤਸ਼ਾਹ ਵੀ ਮਿਲ ਰਿਹਾ ਹੈ।  ਇਸ ਸਬੰਧੀ ਅੱਜ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਵਿਧਾਇਕ ਬੈਂਸ ਨੇ ਦੱਸਿਆ ਕਿ ਹਰ ਸ਼ਹਿਰ, ਹਰ ਸੂਬੇ ਦੇ ਨਾਲ ਨਾਲ ਬਾਹਰਲੇ ਮੁਲਕਾਂ ਵਿੱਚ ਵੀ ਟੀਮਾਂ ਬਣਾ ਦਿੱਤੀਆਂ ਗਈਆਂ ਹਨ। ਇਟਲੀ ਦੀ ਟੀਮ ਵਿੱਚ ਅਵਤਾਰ ਸਿੰਘ ਸੰਧੂ  ਨੂੰ ਮੀਤ ਪ੍ਰਧਾਨ, ਤਜਿੰਦਰ ਸਿੰਘ ਨੂੰ ਜਨਰਲ ਸਕੱਤਰ, ਗੁਰਪ੍ਰੀਤ ਸਿੰਘ ਬੱਲ ਨੂੰ ਖਜਾਨਚੀ ਅਤੇ ਰੇਸ਼ਮ ਸਿੰਘ ਔਲਖ ਨੂੰ ਮੁੱਖ ਬੁਲਾਰਾ ਬਣਾਇਆ ਗਿਆ ਹੈ। ਵਿਧਾਇਕ ਬੈਂਸ ਨੇ ਦੱਸਿਆ ਕਿ ਪਾਰਟੀ ਵਲੋਂ ਛੇੜਿਆ ਗਿਆ ਜਨ ਅੰਦੋਲਨ ‘ਸਾਡਾ ਪਾਣੀ ਸਾਡਾ ਹੱਕ’ ਪੂਰੀਆਂ ਸਿਖਰਾਂ ਤੇ ਹੈ ਅਤੇ ਹਰ ਪਿੰਡ, ਹਰ ਸ਼ਹਿਰ ਅਤੇ ਹਰ ਕਸਬੇ ਤੋਂ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨਾਂ ਦੱਸਿਆ ਕਿ ਪਾਰਟੀ ਵਲੋਂ 21 ਲੱਖ ਦਸਤਖਤ ਕਰਵਾਉਣ ਦਾ ਟੀਚਾ ਰੱਖਿਆ ਗਿਆ ਹੈ ਅਤੇ ਲੋਕਾਂ ਤੋਂ ਮਿਲ ਰਹੇ ਸਹਿਯੋਗ ਨਾਲ ਕਿਹਾ ਜਾ ਸਕਦਾ ਹੈ ਕਿ ਟੀਚੇ ਤੋਂ ਕਿਤੇ ਵੱਧ ਦਸਤਖਤ ਕਰਵਾ ਕੇ ਪੰਜਾਬ ਵਿਧਾਨ ਸਭਾ ਦੀ ਪਟੀਸ਼ਨ ਕਮੇਟੀ ਅੱਗੇ ਰੱਖੇ ਜਾਣਗੇ, ਜਿਸ ਨਾਲ ਸਰਕਾਰ ਰਾਜਸਥਾਨ ਤੋਂ ਦਿੱਤੇ ਗਏ ਮੁਫਤ ਪਾਣੀ ਦੀ ਬਣਦੀ ਕੀਮਤ ਤਕਰੀਬਨ 16 ਲੱਖ ਕਰੋੜ ਰੁਪਏ ਵਸੂਲਣ ਲਈ ਮਜਬੂਰ ਹੋ ਜਾਵੇਗੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ