ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਐਸੋਸੀਏਸ਼ਨ ਨੇ ਸਰਕਾਰੀ ਹਸਪਤਾਲ ਵਿਖੇ ਮਨਾਇਆ ਆਜ਼ਾਦੀ ਦਿਹਾੜਾ,ਮਰੀਜ਼ਾਂ ਨੂੰ ਵੰਡੇ ਫ਼ਲ

ਮੋਗਾ,15 ਅਗਸਤ (ਜਸ਼ਨ): ਮੋਗਾ ਆਈਲਜ਼ ਟਰੈਵਲ ਐਂਡ ਇੰਮੀਗਰੇਸ਼ਨ ਐਸੋਸੀਏਸ਼ਨ ਵੱਲੋਂ ਆਜ਼ਾਦੀ ਦਿਹਾੜੇ ਨੂੰ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਨਾਲ ਰਲ ਮਿਲ ਕੇ ਮਨਾਇਆ ਗਿਆ। ਹਸਪਤਾਲ ਲਈ ਰਵਾਨਾ ਹੋਣ ਤੋਂ ਪਹਿਲਾਂ ਡੀ ਐੱਸ ਪੀ ਸਿਟੀ ਪਰਮਜੀਤ ਸਿੰਘ SANDHU ਨੇ ਐਸੋੋਸੀਏਸ਼ਨ ਦੇ ਸਮੂਹ ਮੈਂਬਰਾਂ ਦੀ ਹਾਜ਼ਰੀ ਵਿਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ।
ਹਸਪਤਾਲ ਪਹੁੰਚ ਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਮਰੀਜ਼ਾਂ ਦੀ ਮਿਜਾਜ਼ਪੁਰਸ਼ੀ ਕੀਤੀ ਅਤੇ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਉਹਨਾਂ ਨੂੰ ਫ਼ਲ ਵੀ ਵੰਡੇ। ਇਸ ਮੌਕੇ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਜਿਹਨਾਂ ਨੇ ਆਜ਼ਾਦੀ ਦਿਹਾੜੇ ਦੀਆਂ ਖੁਸ਼ੀਆਂ ਵਿਚ ਮਰੀਜ਼ਾਂ ਨੂੰ ਵੀ ਸ਼ਾਮਲ ਕੀਤਾ ਹੈ। ਇਸ ਮੌਕੇ ਦੇਵ ਪਿ੍ਆ ਤਿਆਗੀ , ਨਵਦੀਪ ਗੁਪਤਾ ,ਬਲਦੇਵ ਸਿੰਘ ਵਿਰਦੀ ,ਪ੍ਰਦੀਪ ਕੌਸ਼ਲ,ਰਾਜੇਸ਼ ਵਰਮਾ,ਅਮਿਤ ਚਾਵਲਾ, ਅਮਨਦੀਪ ਸਿੰਘ ਅਤੇ ਸੰਦੀਪ ਸਿੰਘ ਆਦਿ ਤੋਂ ਇਲਾਵਾ ਐਸੋਸੀਏਸ਼ਨ ਨਾਲ ਜੁੜੇ ਹੋਰ ਮੈਂਬਰ ਵੀ ਹਾਜ਼ਰ ਸਨ।


