ਡੀ.ਜੀ.ਪੀ ਰੇਲਵੇਜ਼ ਜਸਮਿੰਦਰ ਸਿੰਘ ਨੂੰ ਵਿਲੱਖਣ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ,14 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮਿਲਣਗੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ

ਚੰਡੀਗੜ 14 ਅਗਸਤ: ਡੀ.ਜੀ.ਪੀ ਰੇਲਵੇਜ ਪੰਜਾਬ ਜਸਮਿੰਦਰ ਸਿੰਘ  ਨੂੰ ਵਿਲੱਖਣ ਸੇਵਾਵਾਂ ਨਿਭਾਉਣ ਬਦਲੇ ਆਜਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕਰਨ ਲਈ ਚੁਣਿਆ ਗਿਆ ਹੈ। ਇਨਾਂ ਤੋਂ ਇਲਾਵਾ 14 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਗੁਰਮੇਲ ਸਿੰਘ ਐਸ.ਪੀ. ਸ਼੍ਰੀ ਮੁਕਤਸਰ ਸਾਹਿਬ, ਰਾਜਵਿੰਦਰ ਸਿੰਘ ਸੋਹਲ ਏ.ਆਈ.ਜੀ ਪੰਜਾਬ ਅਤੇ ਜਸਵਿੰਦਰ ਸਿੰਘ ਟਿਵਾਣਾ ਡੀ.ਐਸ.ਪੀ. ਫਤਹਿਗੜ ਸਾਹਿਬ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।ਬੁਲਾਰੇ ਨੇ ਦੱਸਿਆ ਕਿ ਮਨਦੀਪ ਸਿੰਘ ਇੰਸਪੈਕਟਰ ਐਸ.ਏ.ਐਸ ਨਗਰ, ਅਮਰਜੀਤ ਕੌਰ ਇੰਸਪੈਕਟਰ  ਦਫਤਰ ਕਮਿਸ਼ਨਰ ਪੁਲਿਸ ਲੁਧਿਆਣਾ, ਵਿਮਲ ਕੁਮਾਰ ਇੰਸਪੈਕਟਰ ਪੰਜਾਬ ਪੁਲਿਸ ਅਕੈਡਮੀ ਫਿਲੌਰ, ਸੁਰੇਸ਼ ਕੁਮਾਰ ਇੰਸਪੈਕਟਰ ਚੰਡੀਗੜ, ਸਰਬਜੀਤ ਸਿੰਘ ਸਬ ਇੰਸਪੈਕਟਰ 7ਵੀਂ ਬਟਾਲੀਅਨ ਪੀ.ਏ.ਪੀ. ਜਲੰਧਰ, ਭੁਪਿੰਦਰ ਸਿੰਘ ਸਬ ਇੰਸਪੈਕਟਰ ਬਹਾਦਰਗੜ ਪਟਿਆਲਾ, ਬਲਵੰਤ ਸਿੰਘ ਏ.ਐਸ.ਆਈ ਸਪੈਸ਼ਲ ਬ੍ਰਾਂਚ ਦਫਤਰ ਕਮਿਸ਼ਨਰ ਪੁਲਿਸ ਲੁਧਿਆਣਾ, ਕੁਲਵੰਤ ਸਿੰਘ ਏ.ਐਸ.ਆਈ ਚੰਡੀਗੜ, ਗੁਰਦਾਸ ਸਿੰਘ ਏ.ਐਸ.ਆਈ ਰੂਪਨਗਰ, ਰਣਬੀਰ ਸਿੰਘ ਏ.ਐਸ.ਆਈ ਹੁਸ਼ਿਆਰਪੁਰ ਅਤੇ ਕਰਿਸ਼ਨ ਕੁਮਾਰ ਮੁੱਖ ਸਿਪਾਹੀ ਐਸ.ਏ.ਐਸ ਨਗਰ  ਨੂੰ ਆਜਾਦੀ ਦਿਵਸ ਮੌਕੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ ਨਾਲ ਸਨਮਾਨਤ ਕੀਤਾ ਜਾਵੇਗਾ।