ਵੋਟਰ ਵੈਰੀਫਿਕੇਸ਼ਨ ਪੋ੍ਰਗਰਾਮ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫਸਰ ਨੇ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ

ਮੋਗਾ 13 ਅਗਸਤ:(ਜਸ਼ਨ):  ਭਾਰਤ ਚੋਣ ਕਮਿਸ਼ਨ ਵੱਲੋ ਂਯੋਗਤਾ 1 ਜਨਵਰੀ 2020 ਦੇ ਆਧਾਰ ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿਚ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜਿਲਾ ਚੋਣ ਅਫਸਰ ਮੋਗਾ ਸ੍ਰਮਤੀ ਅਨੀਤਾ ਦਰਸ਼ੀ ਦੀ ਪ੍ਰਧਾਨਗੀ ਹੇਠ ਜਿਲੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਵਧੀਕ ਜਿਲਾ ਚੋਣ ਅਫਸਰ ਵੱਲੋ ਂਦੱਸਿਆ ਗਿਆ ਕਿ ਸਪੈਸ਼ਲ ਸਮਰੀ ਰਿਵੀਜਨ ਪ੍ਰੋਗਰਾਮ ਦੇ ਅਨੁਸਾਰ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ 01 ਸਤੰਬਰ 2019 ਤੋਂਂ 30 ਸਤੰਬਰ 2019 ਤੱਕ ਚਲਾਇਆ ਜਾਵੇਗਾ। ਇਸ ਦੇ ਨਾਲ ਹੀ ਬੀ.ਐਲ.ਓਜ ਦੁਆਰਾ ਮਿਤੀ 1 ਸਤੰਬਰ ਤੋਂਂ 30 ਸਤੰਬਰ 2019 ਤੱਕ ਡੋਰ ਟੂ ਡੋਰ ਸਰਵੇ ਵੀ ਕੀਤਾ ਜਾਣਾ ਹੈ। ਉਨਾਂ ਮੀਟਿੰਗ ਦੌਰਾਨ ਦੱਸਿਆ ਕਿ ਵੋਟਰ ਵੈਰੀਫਿਕੇਸ਼ਨ ਪ੍ਰੋਗਰਾਮ ਸਬੰਧੀ ਆਮ ਜਨਤਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ। ਉਨਾਂ ਦੱਸਿਆ ਕਿ ਵੋਟਰ ਆਪਣੀ ਵੋਟ ਦੇ ਵੇਰਵੇ ਨੂੰ ਵੋਟਰ ਹੈਲਪਲਾਈਨ ਮੋਬਾੲਲ ਐਪ, ਐਨ.ਵੀ.ਐਸ.ਪੀ. ਪੋਰਟਲ ਜਾਂ ਸੀ.ਐਸ.ਸੀ. ਜਾਂ ਚੋਣਕਾਰ ਰਜਿਸਟਰੇਸ਼ਨ ਦੇ ਦਫਤਰ ਜਾ ਕੇ ਵੈਰੀਫਾਈ ਕਰਵਾ ਸਕਦੇ ਹਨ। ਵਧੀਕ ਜਿਲਾ ਚੋਣ ਅਫਸਰ ਵਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਗਿਆ ਕਿ ਆਪਣੇ-ਆਪਣੇ ਏਰੀਏ ਵਿੱਚ ਜਿੰਨਾਂ ਵੋਟਰਾਂ ਦੀ ਮੌਤ ਚੁੱਕੀ ਹੈ ਉਨਾਂ ਵੋਟਰਾਂ ਦੀ ਜਾਣਕਾਰੀ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫਸਰ ਅਤੇ ਬੀ.ਐਲ.ਓ. ਨੂੰ ਉਪਲਬੱਧ ਕਰਵਾਈ ਜਾਵੇ। ਇਸ ਤੋਂ ਉਨਾਂ ਵੱਲੋ ਇਲਾਵਾ ਸਮਰੀਅਲਤਬਸ ਰਿਵੀਜਨ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਗਈ ਕਿ ਵੋਟਰ ਸੂਚੀ ਦੀ ਵਿਸ਼ੇਸ਼ ਸੁਧਾਈ ਮਿਤੀ 15 ਅਕਤੂਬਰ 2019 ਤੋਂ ਂ30 ਨਵੰਬਰ 2019 ਤੱਕ ਫਾਰਮ ਨੰ: 6, 7, 8, 8ਏ ਭਰ ਕੇ ਦਾਅਵੇ ਅਤੇ ਇਤਰਾਜ ਪੇਸ਼ ਕੀਤੇ ਜਾ ਸਕਦੇ ਹਨ ਅਤੇ ਮਿਤੀ 02-11-2019 ਅਤੇ 03-11-2019 (ਸ਼ਨੀਵਾਰ ਅਤੇ ਐਤਵਾਰ) ਅਤੇ 09 ਨਵੰਬਰ 2019 ਤੋਂ 10 ਨਵੰਬਰ 2019 (ਸ਼ਨੀਵਾਰ ਅਤੇ ਐਤਵਾਰ) ਨੂੰ ਸਮੂਹ ਬੀ.ਐਲ.ਓਜ਼ ਪੋਲਿੰਗ ਬੂਥਾਂ ਤੇ ਬੈਠ ਕੇ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨਗੇ। ਉਨਾਂ ਕਿਹਾ ਕਿ ਇਸ ਕੰਮ ਵਿੱਚ ਬੀ.ਐਲ.ਓ ਨੂੰ ਪੂਰਾ-ਪੂਰਾ ਸਹਿਯੋਗ ਦਿੱਤਾ ਜਾਵੇ। ਉਨਾਂ ਦੱਸਿਆ ਕਿ ਮਿਤੀ 15 ਦਸੰਬਰ 2019 ਤੱਕ ਇਨਾਂ ਪ੍ਰਾਪਤ ਹੋਏ ਫਾਰਮਾਂ ਦਾ ਨਿਪਟਾਰਾ ਸਬੰਧਿਤ ਈ.ਆਰ.ਓਜ ਵੱਲੋ ਂਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 15 ਜਨਵਰੀ 2020 ਨੂੰ ਕੀਤੀ ਜਾਵੇਗੀ। ਵਧੀਕ ਜਿਲਾ ਚੋਣ ਅਫਸਰ ਜੀ ਨੇ ਹਾਜ਼ਰ ਹੋਏ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਹਰ ਪੋਲਿੰਗ ਬੂਥ ਤੇ ਆਪਣੀ ਪਾਰਟੀ ਨਾਲ ਸਬੰਧਿਤ ਬੂਥ ਲੈਵਲ ਏਜੰਟ ਨਿਯੁਕਤੀ ਕਰਨ ਅਤੇ ਕਮਿਸ਼ਨ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿਚ ਸਹਿਯੋਗ ਦੇਣ। ਇਸ ਮੋਕੇ ਤੇ ਸਹਾਇਕ ਕਮਿਸ਼ਨਰ (ਜਰਨਲ) ਮੋਗਾ, ਚੋਣ ਤਹਿਸੀਲਦਾਰ ਦਾ ਸਟਾਫ ਅਤੇ ਇੰਡੀਅਨ ਨੈਸ਼ਨਲ ਪਾਰਟੀ ਦੇ ਆਫਿਸ ਇੰਚਾਰਜ ਦਰਬਾਰਾ ਸਿੰਘ, ਆਮ ਪਾਰਟੀ ਦੇ ਪ੍ਰਧਾਨ ਐਡਵੋਕੇਟ ਨਸੀਬ ਬਾਵਾ, ਅਲਤਬਸਜਗਤਾਰ ਸਿੰਘ ਜਿਲਾ ਪ੍ਰਧਾਨ ਬਹੁਜਨ ਸਮਾਜ ਪਾਰਟੀ, ਬੋਹੜ ਸਿੰਘ ਜਰਨਲ ਸਕੱਤਰ ਭਾਰਤੀਯ ਜਨਤਾ ਪਾਰਟੀ ਜਿਲਾ ਮੋਗਾ, ਕੁਲਦੀਪ ਸਿੰਘ ਜੋਗੇਆਣਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਅਲਤਬਸਸੰਜੀਵ ਕੋਛੜ ਇੰਚਾਰਜ ਆਮ ਆਦਮੀ ਪਾਰਟੀ ਆਦਿ ਨੁਮਾਇੰਦੇ ਹਾਜ਼ਰ ਸਨ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ