ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਸਤੰਬਰ ਵਿੱਚ ਲਗਾਏ ਜਾਣ ਵਾਲੇ ਰੋਜ਼ਗਾਰ ਮੇਲਿਆਂ ਸਬੰਧੀ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨਾਲ ਕੀਤੀ ਮੀਟਿੰਗ,ਵੱਧ ਤੋ ਵੱਧ ਆਸਾਮੀਆਂ ਪ੍ਰਾਪਤ ਕਰਕੇ ਜ਼ਿਲਾ ਰੋਜ਼ਗਾਰ ਕਾਰੋਬਾਰ ਬਿਊਰੋ ਨੂੰ ਦੇਣ ਦੀ ਕੀਤੀ ਹਦਾਇਤ

ਮੋਗਾ 11 ਅਗਸਤ(ਜਸ਼ਨ):  ਪੰਜਾਬ ਸਰਕਾਰ ਦੁਆਰਾ ਸੂਬੇ ਦੇ ਵੱਧ ਤੋ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ ਰੋਜ਼ਗਾਰ ਦੇ ਕਾਬਲ ਬਣਾਉਣ ਅਲਤਬਸਦੇ ਮਕਸਦ ਨਾਲ ਸੂਬੇ ਭਰ ਵਿੱਚ ਮਿਤੀ 19 ਸਤੰਬਰ ਤੋ 30 ਸਤੰਬਰ ਤੱਕ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ।
ਵਧੀਕ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਰਜਿੰਦਰ ਬੱਤਰਾ ਵੱਲੋ ਜ਼ਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਤਰਫ਼ੋ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਲਗਾਏ ਜਾ ਰਹੇ ਇਨਾਂ ਰੋਜ਼ਗਾਰ ਮੇਲਿਆਂ ਦੇ ਸਬੰਧ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੀ ਮੀਟਿੰਗ ਬੁਲਾਈ।
ਉਨਾਂ ਦੱਸਿਆ ਇਨਾਂ ਰੋਜ਼ਗਾਰ ਮੇਿਲਆਂ ਵਿੱਚ ਵੱਖ-ਵੱਖ ਉਦਯੋਗਪਤੀਆਂ ਅਤੇ ਫਰਮਾਂ ਨੂੰ ਬੁਲਾਇਆ ਗਿਆ ਹੈ ਜੋ ਕਿ ਮੌਕੇ ਤੇ ਹੀ ਰੋਜ਼ਗਾਰ ਦੇਣ ਲਈ ਉਮੀਦਵਾਰਾਂ ਦੀ ਚੋਣ ਕਰਨਗੇ। ਉਨਾਂ ਦੱਸਿਆ ਕਿ ਅਜਿਹੇ ਮੇਲਿਆਂ ਵਿੱਚ ਜਿੱਥੇ ਉਦਯੋਗਪਤੀਆਂ ਨੂੰ ਕੁਸ਼ਲ ਉਮੀਦਵਾਰ ਮਿਲ ਜਾਂਦੇ ਹਨ ਉਥੇ ਬੇਰੋਜ਼ਗਾਰਾਂ ਨੂੰ ਇੱਕੋ ਸਥਾਨ ਤੇ ਵੱਡੇ ਅਦਾਰਿਆਂ ਨਾਲ ਮਿਲਣ ਦਾ ਮੌਕਾ ਵੀ ਮਿਲਦਾ ਹੈ।
ਉਨਾਂ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਨੂੰ ਵੱਧ ਤੋ ਵੱਧ ਆਸਾਮੀਆਂ ਪ੍ਰਾਪਤ ਕਰਕੇ ਜ਼ਿਲਾ ਰੋਜ਼ਗਾਰ ਕਾਰੋਬਾਰ ਬਿਊਰੋ ਨੂੰ ਦੇਣ ਲਈ ਕਿਹਾ ਤਾਂ ਕਿ ਹਰ ਇੱਕ ਬੇਰੋਜ਼ਗਾਰ ਪ੍ਰਾਰਥੀ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਉਨਾਂ ਵੱਲੋ ਜ਼ਿਲੇ ਦੇ ਵੱਖ ਵੱਖ ਸਰਕਾਰੀ ਅਤੇ ਪ੍ਰਾਈਵੇਟ ਵਿਭਾਗਾਂ, ਅਦਾਰਿਆਂ, ਪ੍ਰਾਈਵੇਟ ਏਜੰਸੀਆਂ, ਟ੍ਰੇਨਿੰਗ ਪਾਰਟਨਰ ਤੋ ਇਲਾਵਾ ਸਵੈ ਰੋਜ਼ਗਾਰ ਦੇਣ ਵਾਲੇ ਵਿਭਾਗਾਂ ਜਿਵੇ ਕਿ ਜ਼ਿਲਾ ਉਦਯੋਗ ਕੇਦਰ ਐਸ.ਸੀ., ਬੀ.ਸੀ., ਕਾਰਪੋਰੇਸ਼ਨ, ਡੇਅਰੀ ਵਿਭਾਗ, ਮੱਛੀ ਪਾਲਣ ਵਿਭਾਗ ਆਦਿ ਦੁਆਰਾ ਰੋਜ਼ਗਾਰ ਮੇਲੇ ਵਿੱਚ ਵੱਧ ਤੋ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮਹੱਈਆ ਕਰਵਾਉਣ ਲਈ ਕਿਹਾ ਗਿਆ ਅਤੇ ਵੱਧ ਤੋ ਵੱਧ ਆਸਾਮੀਆਂ ਭਰਨ ਬਾਰੇ ਪ੍ਰੇਰਿਤ ਕੀਤਾ ਗਿਆ।
ਇਸ ਮੀਟਿੰਗ ਵਿੱਚ ਹਾਜ਼ਰ ਸਾਰੇ ਵਿਭਾਗਾਂ ਦੁਆਰਾ ਵਧੀਕ ਡਿਪਟੀ ਕਮਿਸ਼ਨਰ ਨੂੰ ਤਸੱਲੀ ਦਿੱਤੀ ਗਈ ਕਿ ਜ਼ਿਲਾ ਮੋਗਾ ਵਿੱਚ ਬੇਰੋਜ਼ਗਾਰਾਂ ਨੂੰ ਰੋਜ਼ਗਾਰ/ਸਵੈ ਰੋਜ਼ਗਾਰ ਦੇਣ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇਗਾ ਤਾਂ ਕਿ ਜ਼ਿਲੇ ਦੇ ਵੱਧ ਤੋ ਵੱਧ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਅਤੇ ਸਵੈ-ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾ ਸਕਣ।