ਨੌਜਵਾਨ ‘ਆਸਟਰੇਲੀਅਨ ਵਰਕਿੰਗ ਹੋਲੀਡੇ ਵੀਜ਼ਾ’ ਦੀ ਗਲਤ ਜਾਣਕਾਰੀ ਤੋਂ ਬਚਣ- ਦੇਵ ਪਿ੍ਰਆ ਤਿਆਗੀ
ਮੋਗਾ,10 ਅਗਸਤ (ਜਸ਼ਨ)-‘ਸੋਸ਼ਲ ਮੀਡੀਆ ‘ਤੇ ਆਸਟਰੇਲੀਆ ਦੇ ‘ਵਰਕਿੰਗ ਐਂਡ ਹੋਲੀਡੇ ਵੀਜ਼ਾ’ ਸਬੰਧੀ ਦਿੱਤੀ ਜਾ ਰਹੀ ਗਲਤ ਜਾਣਕਾਰੀ ਨੂੰ ਲੈ ਕੇ ਪੰਜਾਬ ਦੇ ਨੌਜਵਾਨ ਗੰੁਮਰਾਹ ਹੋਣੋ ਬਚਣ ਕਿਉਂਕਿ ਇਸ ਤਰਾਂ ਦੀਆਂ ਗਲਤ ਜਾਣਕਾਰੀਆਂ ਕਾਰਨ ਨੌਜਵਾਨ ਹੀ ਖੱਜਲ ਖੁਆਰ ਨਹੀਂ ਹੁੰਦੇ ਬਲਕਿ ਉਹਨਾਂ ਦੇ ਮਾਪਿਆਂ ਨੂੰ ਵੀ ਪਰੇਸ਼ਨੀ ਦਾ ਸਾਹਮਣਾ ਕਰਦਨਾ ਪੈ ਸਕਦਾ ਹੈ।’ ਇਹ ਜਾਣਕਾਰੀ ਐਸੋਸੀਏਸਨ ਆਫ ਕੰਸਲਟੈਂਟ ਫਾਰ ਓਵਰਸੀਜ਼ (ਏ.ਸੀ.ਓ.ਐਸ.) ਦੇ ਕੋਆਰਡੀਨੇਟਰ ਅਤੇ ਰਾਈਟ ਵੇਅ ਏਅਰਿਕਸ ਦੇ ਡਾਇਰੈਕਟਰ ਦੇਵ ਪਿ੍ਰਆ ਤਿਆਗੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਸਾਂਝੀ ਕਰਦਿਆਂ ਦਿੱਤੀ । ਇੰਮੀਗਰੇਸ਼ਨ ਮਾਹਿਰ ਦੇਵ ਪਿ੍ਆ ਤਿਆਗੀ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵਲੋਂ ਦੋ ਤਰਾਂ ਦੇ ਵਰਕਿੰਗ ਐਂਡ ਹੋਲੀਡੇ ਵੀਜ਼ਾ ਦਿੱਤੇ ਜਾ ਰਹੇ ਹਨ, ਜਿਸ ਵਿਚ ਇਕ ਸਬ ਕਲਾਸ 417 ਹੈ ਜੋ ਵਿਕਸਿਤ ਦੇਸ ਲਈ ਹੈ ਤੇ ਇਕ ਸਬ ਕਲਾਸ 462 ਹੈ ਜੋ ਕਿ ਵਿਕਸਿਤ ਹੋ ਰਹੇ ਦੇਸ਼ਾਂ ਲਈ ਹੈ । ਉਹਨਾਂ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਦੇ ‘ਆਸਟਰੇਲੀਅਨ ਵਰਕਿੰਗ ਹੋਲੀਡੇ ਵੀਜ਼ਾ’ ਪ੍ਰੋਗਰਾਮ ਤਹਿਤ 18 ਤੋਂ 30 ਸਾਲ ਦੇ ਨੌਜਵਾਨਾਂ ਲਈ ਵੀਜ਼ੇ ਦੇਣ ਦੀ ਤਜਵੀਜ਼ ਰੱਖੀ ਗਈ ਹੈ ਜਿਸ ਵਿਚ ‘ਸਬ ਕਲਾਸ 417’ ਅਤੇ ਸਬ ਕਲਾਸ 462 ਹੈ । ਦੇਵ ਪਿ੍ਰਆ ਤਿਆਗੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 18 ਤੋਂ 30 ਸਾਲ ਤੱਕ ਦੀ ਉਮਰ ਵਾਲੇ ਨੌਜਵਾਨ ਜੋ ਆਸਟਰੇਲੀਆਂ ਦੀ ਜ਼ਿੰਦਗੀ ਦਾ ਤਜ਼ਰਬਾ ਕਰਨ ਦੇ ਚਾਹਵਾਨ ਹਨ ਉਹ ‘ਸਬ ਕਲਾਸ 417’ ਤਹਿਤ 12 ਮਹੀਨਿਆਂ ਤੱਕ ਆਸਟਰੇਲੀਆ ਦੇ ‘ਵਰਕਿੰਗ ਹੋਲੀਡੇ ਵੀਜ਼ਾ’ ਪ੍ਰੋਗਰਾਮ ਅਧੀਨ ਅਪਲਾਈ ਕਰ ਸਕਦੇ ਹਨ ਤੇ ਆਪਣੀ ਯਾਤਰਾ ਨੂੰ ਵਧੀਆ ਬਣਾਉਣ ਲਈ ਫ਼ੰਡ ਜੁਟਾਉਣ ਵਾਸਤੇ ਰੁਜ਼ਗਾਰ ’ਤੇ ਵੀ ਲੱਗ ਸਕਦੇ ਹਨ ਤੇ ਆਸਟਰੇਲੀਆ ਵਿਚ 12 ਮਹੀਨੇ ਪੂਰੇ ਕਰਨ ਉਪਰੰਤ ਉਹ ਦੁਬਾਰਾ ਛੁੱਟੀਆਂ ਦਾ ਵੀਜ਼ਾ ਵਧਾਉਣ ਦੇ ਯੋਗ ਵੀ ਹੋਣਗੇ। ਇਸੇ ਤਰਾਂ ‘ਸਬ ਕਲਾਸ 462’ ਪ੍ਰੋਗਰਾਮ ਤਹਿਤ ‘ਵਰਕ ਐਂਡ ਹੋਲੀਡੇ ਵੀਜ਼ਾ ਧਾਰਕ ਦੂਜੇ ਸਾਲ ਲਈ ਵੀਜ਼ਾ ਵਧਾਉਣ ਵਾਸਤੇ ਅਪਲਾਈ ਨਹੀਂ ਕਰ ਸਕਣਗੇ। ਸ੍ਰੀ ਤਿਆਗੀ ਨੇ ਨੌਜਵਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਪੈਸਾ ਗਲਤ ਜਾਣਕਾਰੀ ਦੇ ਆਧਾਰ ‘ਤੇ ਬਰਬਾਦ ਨਾ ਕਰਨ ਬਲਕਿ ਸਹੀ ਜਾਣਕਾਰੀ ਲਈ ਉਹ ਆਸਟਰੇਲੀਆ ਸਰਕਾਰ ਦੀ ‘ਡਿਪਾਰਟਮੈਂਟ ਆਫ ਹੋਮ ਅਫੇਅਰਜ਼’ ਦੀ ਵੈੱਬਸਾਈਟ ‘ਤੇ ਜਾ ਕੇ ਖੁਦ ਚੈੱਕ ਕਰ ਸਕਦੇ ਹਨ ਜਾਂ ਫਿਰ ਰਾਈਟ ਵੇਅ ਏਅਰਿਕਸ ਦੇ ਪੰਜਾਬ ਵਿਚਲੇ ਕਿਸੇ ਵੀ ਦਫਤਰ ਵਿਚ ਆ ਕੇ ਪੂਰੀ ਜਾਣਕਾਰੀ ਹਾਸਲ ਕਰ ਸਕਦੇ ਹਨ।