ਪਹਿਲੀ ਪਾਤਸ਼ਾਹੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲਾ ਪੱਧਰੀ ਖੇਡ ਮੁਕਾਬਲੇ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਰਜਿੰਦਰ ਬੱਤਰਾ ਨੇ ਜੇਤੂ ਟੀਮਾਂ ਨੂੰ ਕੀਤੀ ਇਨਾਮਾਂ ਅਤੇ ਮੈਡਲਾਂ ਦੀ ਵੰਡ
ਮੋਗਾ 08 ਅਗਸਤ:(ਜਸ਼ਨ): ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਲਾ ਪੱਧਰ ਖੇਡ ਮੁਕਾਬਲੇ ਅੰਡਰ-18 ਸਾਲ (ਲੜਕੇ/ਲੜਕੀਆਂ) ਜਿਸਦੀ ਦੀ ਸ਼ੁਰੂਆਤ ਬੁੱਧਵਾਰ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਕੀਤੀ ਗਈ ਸੀ, ਅੱਜ ਇਹ ਮੁਕਾਬਲੇ ਬੜੀ ਹੀ ਸ਼ਾਨੋੋ ਸੌੌਕਤ ਦੇ ਨਾਲ ਮਿੱਠੀਆ ਯਾਦਾਂ ਵਿਖੇਰਦੇ ਸਮਾਪਤ ਹੋਏ।ਇਹ ਮੁਕਾਬਲੇ ਮਾਣਯੋੋਗ ਅਲਤਬਸਸ੍ਰੀ ਸੰਜੈ ਕੁਮਾਰ, ਆਈ.ਏ.ਐਸ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ, ਸ੍ਰੀ ਰਾਹੁਲ ਗੁਪਤਾ, ਡਾਇਰੈਕਟਰ ਸਪੋਰਟਸ ਪੰਜਾਬ, ਚੰਡੀਗੜ ਦੀ ਰਹਿਨੁਮਾਈ ਅਤੇ ਸ੍ਰੀ ਸੰਦੀਪ ਹੰਸ, ਆਈ.ਏ.ਐਸ ਡਿਪਟੀ ਕਮਿਸ਼ਨਰ, ਮੋੋਗਾ ਦੀ ਯੋਗ ਅਗਵਾਈ ਹੇਠ ਸ਼ੁਰੂ ਕਰਵਾਏ ਗਏ। ਇਹ ਮੁਕਾਬਲੇ ਗੁਰੂ ਨਾਨਕ ਕਾਲਜ ਮੋੋਗਾ ਤੋ ਇਲਾਵਾ ਬਲੂਮਿੰਗ ਬਡਜ ਸਕੂਲ ਮੋੋਗਾ ਅਤੇ ਟਾਊਨ ਹਾਲ ਮੋੋਗਾ ਵਿਖੇ ਕਰਵਾਏ ਗਏ। ਇਨਾਂ ਖੇਡ ਮੁਕਾਬਲਿਆਂ ਦਾ ਸਮਾਪਤੀ ਸਮਾਰੋੋਂਹ ਅੱਜ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਮੋੋਗਾ ਸ੍ਰੀ ਰਜਿੰਦਰ ਬੱਤਰਾ ਜੀ ਵੱਲੋੋਂ ਜੇਤੂ ਟੀਮਾਂ ਨੂੰ ਇਨਾਮਾਂ ਅਤੇ ਮੈਡਲਾਂ ਦੀ ਵੰਡ ਕਰਕੇ ਕੀਤਾ ਗਿਆ। ਉਨਾਂ ਨੇ ਆਪਦੇ ਸੰਦੇਸ਼ ਵਿੱਚ ਸਕੂਲੀ ਵਿਦਿਆਰਥੀਆਂ ਨੂੰ ਅਤੇ ਨੌੌਜਵਾਨਾਂ ਨੂੰ ਵੱਧ ਤੋੋਂ ਵੱਧ ਖੇਡਾਂ ਦੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਅਤੇ ਪੰਜਾਬ ਸਰਕਾਰ ਦੀਆਂ ਖਿਡਾਰੀਆਂ ਪ੍ਰਤੀ ਅਤੇ ਖੇਡ ਨੀਤੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਉਨਾਂ ਦੱਸਿਆ ਕਿ ਖੇਡਾਂ ਨਾਲ ਜੁੜੇ ਖਿਡਾਰੀਆਂ ਨੂੰ ਸਰਕਾਰ ਵੱਲੋੋਂ ਨੌੌਕਰੀਆਂ ਦੇ ਵਿੱਚ ਰਾਖਵਾਂਕਰਨ ਦਿੱਤਾ ਜਾ ਰਿਹਾ ਹੈ। ਇਸੇ ਤਰਾ ਸਰਕਾਰ ਵੱਲੋੋਂ ਖਿਡਾਰੀਆਂ ਨੂੰ ਵੱਡੇ ਪੱਧਰ ਤੇ ਕੈਸ਼ ਪ੍ਰਾਈਜ ਤਕਸੀਮ ਕੀਤੇ ਜਾ ਰਹੇ ਹਨ। ਉਨਾਂ ਵੱਲੋੋਂ ਆਪਣੇ ਸੰਦੇਸ਼ ਵਿੱਚ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵੱਲ ਵੀ ਪੂਰਾ ਉਤਸ਼ਾਹ ਦਿਖਾਉਣ ਅਤੇ ਵੱਧ ਤੋੋਂ ਵੱਧ ਖੇਡ ਗਰਾਊਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਖੇਡਾਂ ਦੇ ਨਾਲ ਜਿੱਥੇ ਸਰੀਰ ਤੰਦਰੁਸਤ ਹੁੰਦਾ ਹੈ ਉੱਥੇ ਹੀ ਖੇਡਾਂ ਖੇਡਣ ਨਾਲ ਮਨ ਵੀ ਸੰਤੁਸ਼ਟ ਰਹਿੰਦਾ ਹੈ। ਉਨਾਂ ਵੱਲੋਂ ਖਿਡਾਰੀਆਂ ਨੂੰ ਵੱਧ ਤੋੋਂ ਵੱਧ ਬੂਟੇ ਲਗਾਉਣ ਲਈ ਵੀ ਪੇ੍ਰਰਿਤ ਕਰਕੇ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਭਰਵਾ ਹੁੰਗਾਰਾ ਦੇਣ ਲਈ ਪ੍ਰੇਰਿਆ।ਜ਼ਿਲਾ ਖੇਡ ਅਫ਼ਸਰ ਸ੍ਰੀ ਬਲਵੰਤ ਸਿੰਘ ਨੇ ਇਨਾਂ ਖੇਡ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਦੋੋਧਰ ਗੁਰੁ ਨਾਨਕ ਕਾਲਜ ਮੋੋਗਾ, ਪਿੰਡ ਅਜੀਤ ਵਾਲ, ਆਰ.ਸੀ.ਐਸ ਨਿਹਾਲ ਸਿੰਘ ਵਾਲਾ, ਪਿੰਡ ਬਿਲਾਸਪੁਰ, ਮੱਧੋੋਕੇ, ਪਿੰਡ ਬੁੱਘੀਪੁਰਾ ਅਤੇ ਡੀ.ਐਮ ਕਾਲਜੀਏਟ ਮੋੋਗਾ ਦੀਆਂ ਟੀਮਾਂ ਨੇ ਕੁਆਟਰ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਤਰਾਂ ਫੁੱਟਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਬੀ.ਬੀ.ਐਸ ਮੋੋਗਾ ਅਤੇ ਮੱਧੋੋਕੇ ਦੀਆਂ ਟੀਮਾ ਫਾਈਨਲ ਮੈਚਾਂ ਵਿੱਚ ਪਹੁੰਚੀਆਂ।ਹਂੈਡਬਾਲ ਲੜਕੇ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਲੰਡੇਕੇ ਦੀ ਟੀਮ ਨੇ ਪਹਿਲਾ ਸਥਾਨ, ਸਰਕਾਰੀ ਸਕੂਲ ਰੋਡੇ ਦੀ ਟੀਮ ਨੇ ਦੂਜਾ ਸਥਾਨ, ਸਰਕਾਰੀ ਸਕੂਲ ਬੱਧਨੀ ਕਲਾਂ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਹੈਂਡਬਾਲ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਸਕੂਲ ਸੁਖਾਨੰਦ ਦੀ ਟੀਮ ਨੇ ਪਹਿਲਾ ਸਥਾਨ,ਸਰਕਾਰੀ ਸਕੂਲ ਚੀਂਦਾ ਦੀ ਟੀਮ ਨੇ ਦੂਜਾ ਸਥਾਨ, ਬੁੱਘੀਪੁਰਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰਾਂ ਖੋੋ-ਖ ਲੜਕੀਆਂ ਦੇ ਮੁਕਾਬਲਿਆਂ ਵਿੱਚੋੋਂ ਡਰੋੋਲੀ ਭਾਈ ਅਤੇ ਆਲਮ ਸਿੰਘ ਵਾਲਾ ਦੀ ਟੀਮ ਫਾਈਨਲ ਵਿੱਚ ਪਹੁੰਚੀ ਅਤੇ ਲੜਕਿਆਂ ਵਿੱਚ ਆਲਮ ਵਾਲਾ ਤੇ ਸਮਾਧ ਭਾਈ ਫਾਈਨਲ ਮੁਕਾਬਲਿਆਂ ਵਿੱਚ ਪਹੁੰਚੀ। ਰੋੋਲਰ ਸਕੇਟਿੰਗ ਲੜਕੇ ਦੇ ਮੁਕਾਬਲਿਆਂ ਵਿੱਚ ਆਵਰ ਆਲ ਵਿੱਚ ਰੋੋਇਲ ਸਕੇਟਿੰਗ ਅਕੈਡਮੀ ਨੇ ਪਹਿਲਾ ਸਥਾਨ, ਏਜਲ ਵਰਡ ਧਰਮਕੋੋਟ ਨੇ ਦੂਜਾ, ਅਤੇ ਡੀ.ਐਨ ਮਾਡਲ ਸਕੂਲ ਮੋੋਗਾ ਨੇ ਤੀਜਾ ਸਥਾਨ ਹਾਸਲ ਕੀਤਾ। ਰੋੋਲਰ ਸਕੇਟਿੰਗ ਲੜਕੀਆਂ ਆਵਰ ਆਲ ਵਿੱਚ ਡੀ.ਐਨ.ਮਾਡਲ ਸਕੂਲ ਮੋੋਗਾ ਨੇ ਪਹਿਲਾ ਸਥਾਨ, ਆਈ.ਐਫ.ਐਸ.ਸੀ ਧਰਮਕੋੋਟ ਨੇ ਦੂਜਾ ਸਥਾਨ, ਅਤੇ ਰੋੋਇਲ ਸਕੇੰਿਟੰਗ ਕਲੱਬ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰਾਂ ਬੈਡਮਿੰਟਨ ਲੜਕਿਆਂ ਦੇ ਮੁਕਾਬਲਿਆਂ ਵਿੱਚ ਨਿਸ਼ਾਂਤ ਬਾਂਸਲ, ਸੀ.ਆਈ.ਐਸ ਸਕੂਲ, ਨੇ ਪਹਿਲਾ, ਨਮਨ ਅਹੂਜਾ ਡੀ.ਐਨ.ਮਾਡਲ ਸਕੂਲ ਨੇ ਦੂਜਾ, ਲਿਖਿਤ ਨਾਗਪਾਲ ਆਰੀਆ ਮਾਡਲ ਸਕੂਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨਾ ਅੱਗੇ ਦੱਸਿਆ ਕਿ ਲੜਕੀਆਂ ਬੈਡਮਿੰਟਨ ਦੇ ਫਾਈਨਲ ਮੈਚ ਕਲ ਹੋੋਣਗੇ।ਇਸ ਬਾਰੇ ਹੋੋਰ ਵਧੇਰੇ ਜਾਣਕਾਰੀ ਦਿੰਦੇ ਹੋੋਏ ਜਿਲਾ ਖੇਡ ਅਫਸਰ, ਮੋਗਾ ਸ੍ਰੀ ਬਲਵੰਤ ਸਿੰਘ ਨੇ ਦੱਸਿਆ ਕਿ ਉਨਾਂ ਨੇ ਕਿਹਾ ਕਿ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਪੰਜਾਬ ਖੇਡ ਵਿਭਾਗ ਦੀਆਂ ਹਦਾਇਤਾਂ ਅਨੁਸਾਰ 100 ਰੁੁਪਏ ਪ੍ਰਤੀ ਖਿਡਾਰੀ ਦੀ ਦਰ ਨਾਲ ਖਾਣਾ ਅਤੇ ਰਿਫੈਸ਼ਮੈਟ ਦਿੱਤਾ ਜਾਵੇਗਾ। ਇਨਾਂ ਜਿਲਾ ਪੱਧਰ ਦੇ ਖੇਡ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਰਾਜ ਪੱਧਰ ਤੇ ਹੋਣ ਵਾਲੀਆਂ ਖੇਡਾਂ ਵਿੱਚ ਭੇਜਿਆ ਜਾਵੇਗ। ਇਨਾਂ ਖੇਡਾਂ ਦਾ ਮੁੱਖ ਮਕਸਦ ਵੱਧ ਤੋਂ ਵੱਧ ਨੌਜਵਾਨ ਖਿਡਾਰੀ/ਖਿਡਾਰਨਾਂ ਨੂੰ ਖੇਡ ਗਰਾਊਂਡਾ ਨਾਲ ਜੋੋੜਨ ਦਾ ਹੈ।
ਇਸ ਮੋੋਕੈ ਤੇ ਜਗਵੀਰ ਸਿੰਘ ਐਥ ਕੋੋਚ, ਹਰਦੀਪ ਸਿੰਘ ਫੁੱਟਬਾਲ ਕੋੋਚ, ਨਵਤੇਜ ਸਿੰਘ ਕੋੋਚ, ਡੀ ਪੀ ਮਨਜੀਤ ਸਿੰਘ ਜਲਾਲਾਬਾਦ,ਬਿੱਕਰ ਸਿੰਘ, ਜੋੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਰਵੀ ਕੁਮਾਰ ਖੇਡ ਵਿਭਾਗ ਦੇ ਕਰਮਚਾਰੀ ਅਤੇ ਜਿਲਾ ਮੋੋਗਾ ਦੇ ਸਿਹਤ ਵਿਭਾਗ ਤੋੋਂ ਮੈਡੀਕਲ ਟੀਮਾਂ, ਜਿਲਾ ਮੰਡੀ ਮਹਿਕਮੇ ਦਾ ਅਤੇ ਸਿੱਖਿਆ ਵਿਭਾਗ ਦੇ ਇਕਬਾਲ ਸਿੰਘ, ਪੀ.ਟੀ.ਆਈ, ਗੁਰਸੇਵਕ ਸਿੰਘ ਪੀ.ਟੀ.ਆਈ, ਜਸਵਿੰਦਰ ਸਿੰਘ ਪੀ.ਟੀ.ਆਈ, ਪਰਮਜੀਤ ਸਿੰਘ ਪੀ.ਟੀ.ਆਈ ਹਾਜਰ ਸਨ।