ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਰਿਵਾਰ ਦੇ ਚਾਰ ਜੀਆਂ ਦਾ ਅੰਤਿਮ ਸੰਸਕਾਰ,ਸਿਹਰਾ ਤੇ ਰੱਖੜੀ ਬੰਨ ਕੇ ਤੋਰੇ ਭੈਣਾਂ ਨੇ ਆਪਣੇ ਭਰਾ

ਬਾਘਾ ਪੁਰਾਣਾ, 6 ਅਗਸਤ (ਰਾਜਿੰਦਰ ਸਿੰਘ ਕੋਟਲਾ)-ਪਿਛਲੇ ਦਿਨੀ ਘਰ ਦੇ ਹੀ ਇਕਲੌਤੇ ਪੁੱਤਰ ਸੰਦੀਪ ਸਿੰਘ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਰਿਵਾਰ ਦੇ ਜੀਅ ਜਿਸ ਵਿੱਚ ਉਸ ਦੀ ਦਾਦੀ ਗੁਰਦੀਪ ਕੌਰ (80 ਸਾਲ) ,ਪਿਤਾ ਮਨਜੀਤ ਸਿੰਘ (60 ਸਾਲ), ਮਾਤਾ ਬਿੰਦਰ ਕੌਰ (58 ਸਾਲ) ਅਤੇ ਸੰਦੀਪ ਸਿੰਘ (26 ਸਾਲ) ਦਾ ਅੰਤਿਮ ਸੰਸਕਾਰ ਸਥਾਨਕ ਕਸਬੇ ਨੱਥੂਵਾਲਾ ਗਰਬੀ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।ਇਸ ਮੌਕੇ ਤੇ ਇਲਾਕੇ ਦੇ ਲੋਕ,ਰਿਸ਼ਤੇਦਾਰ ਵੱਡੀ ਗਿਣਤੀ ਵਿੱਚ ਹਾਜਰ ਸਨ।ਇਸ ਹੱਤਿਆਂ ਕਾਂਡ ਤੋਂ ਬਾਅਦ ਮ੍ਰਿਤਿਕ ਸਰੀਰ ਪੋਸਟਮਾਰਟਮ ਤੋਂ ਬਾਅਦ ਮ੍ਰਿਤਿਕ ਦੇਹ ਸੰਭਾਲ ਘਰ ਸਿੰਘਵਾਲਾ ਵਿਖੇ ਰੱਖੇ ਗਏ ਸਨ ਜਿੰਨਾ੍ਹ ਨੂੰ ਮ੍ਰਿਤਿਕ ਸੰਦੀਪ ਸਿੰਘ ਦੀ ਛੋਟੀ ਭੈਣ ਅਮਰਜੀਤ ਕੌਰ ਪਤਨੀ ਇੰਦਰਦੀਪ ਸਿੰਘ ਵਾਸੀ ਈਸੇਵਾਲ (ਲੁਧਿਆਣਾ) ਅਤੇ ਭੂਆ ਪਰਮਜੀਤ ਕੌਰ ਪਤਨੀ ਹਰਪਾਲ ਸਿੰਘ ਵਾਸੀ ਗੋਰਸੀਆਂ (ਲੁਧਿਆਣਾ) ਦੇ ਕਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਘਰ ਲੈਆਦਾਂ ਗਿਆ ਅਤੇ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਗਿਆ। ਅੰਤਿਮ ਸੰਸਕਾਰ ਤੋਂ ਪਹਿਲਾਂ ਸੰਦੀਪ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਆਪਣੇ ਭਰਾ ਦੇ ਸਿਹਰਾ ਬੰਨਿਆ ਅਤੇ ਸੰਦੀਪ ਦੀ ਭੂਆ ਪਰਮਜੀਤ ਕੌਰ ਨੇ ਆਪਣੇ ਭਰਾ ਮਨਜੀਤ ਸਿੰਘ (ਸੰਦੀਪ ਦਾ ਪਿਤਾ) ਦੇ ਗੁੱਟ ਤੇ ਰੱਖੜੀ ਬੰਨੀ ।ਇਹ ਪਲ ਬਹੁਤ ਹੀ ਗਮਗੀਨ ਭਰੇ ਸਨ ਹਰ ਕੋਈ ਆਪਣੀਆਂ ਅੱਖਾਂ ਵਿੱਚੋਂ ਅੱਥਰੂ ਕੇਰ ਰਿਹਾ ਸੀ।ਸੰਦੀਪ ਅਤੇ ਉਸ ਦੇ ਪਿਤਾ ਮਨਜੀਤ ਸਿੰਘ ਨੂੰ ਇੱਕ ਚਿਖਾ ਵਿੱਚ ਲਿਟਾਇਆ ਗਿਆ ।ਦੂਸਰੀ ਚਿਖਾ ਵਿੱਚ ਉਸ ਦੀ ਮਾਤਾ ਅਤੇ ਦਾਦੀ ਨੂੰ ਰੱਖਿਆ ਗਿਆ ।ਚਿਖਾ ਨੂੰ ਅਗਨੀ ਦਿਖਾਉਣ ਦੀ ਰਸਮ ਉਸ ਦੇ ਆਂਢ-ਗੁਆਂਢ ਦੇ ਨੌਜਵਾਨਾਂ ,ਉਸਦੇ ਦੋਸਤਾਂ ਨੇ ਦਿਖਾਈ।ਪਰਿਵਾਰ ਦੇ ਚਾਰ ਜੀਆ ਦਾ , ਦੋ ਚਿਖਾਵਾਂ ਵਿੱਚ ਹੋਏ ਅੰਤਿਮ ਸੰਸਕਾਰ ਸਮੇ ਮਹੌਲ ਇੰਨਾ੍ਹ ਉਦਾਸਮਈ ਸੀ ਕਿ ਹਰ ਹਾਜਰ ਇਨਸਾਨ ਭਾਵੇਂ ਚੁੱਪ ਸੀ ਪਰ ਅੱਖਾਂ ‘ਚੋ ਅੱਥਰੂ ਕੇਰ ਰਿਹਾ ਸੀ।ਅੰਤਿਮ ਸੰਸਕਾਰ ਸਮੇ ਵੱਖ ਵੱਖ ਸਮਾਜਿਕ ,ਧਾਰਮਿਕ ਅਤੇ ਰਾਜਨੀਤਕ ਲੋਕਾਂ ਨੇ ਦਿੱਤੀ ਸ਼ਰਧਾਜਲੀ- ਉਕਤ ਪਰਿਵਾਰ ਦੇ ਮ੍ਰਿਤਿਕ ਜੀਆਂ ਦੇ ਅੰਤਿਮ ਸੰਸਕਾਰ ਸਮੇ ਵੱਖ ਵੱਖ ਰਾਜਨੀਤਿਕ ,ਧਾਰਮਿਕ,ਸਮਾਜਿਕ ਸ਼ਅਖਸ਼ੀਅਤਾਂ ਨੇ ਪਹੁੰਚ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਉਨਾ੍ਹ ਦੀ ਆਤਮਿਕ ਸ਼ਾਂਤੀ ਵਾਸਤੇ ਗੁਰੂ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ।ਇੰਨਾ੍ਹ ਵਿੱਚ ਕਾਂਗਰਸ ਪਾਰਟੀ ਦੇ ਬੁਲਾਰੇ ਕੰਵਲਜੀਤ ਸਿੰਘ ਬਰਾੜ,ਸਾਬਕਾ ਚੇਅਰਮੈਨ ਨਵਦੀਪ ਸਿੰਘ ਬੱਬੂ ਬਰਾੜ,ਸੂਬੇਦਾਰ ਗੁਰਬਚਨ ਸਿੰਘ ਬਾਘਾਪੁਰਾਣਾ,ਸਾਬਕਾ ਐਸ,ਪੀ. ਹਰਜੀਤ ਸਿੰਘ ਬਰਾੜ,ਗੁਰਬਿੰਦਰ ਸਿੰਘ ਕੰਗ,ਗੁਰਤੇਜ ਸਿੰਘ ਬਰਾੜ,ਸਰਪੰਚ ਜਸਵੀਰ ਸਿੰਘ ਸੀਰਾ ਪ੍ਰਧਾਨ,ਸਰਪੰਚ ਗੁਰਮੇਲ ਸਿੰਘ,ਸਰਪੰਚ ਜੱਜ ਸਿੰਘ ,ਜਗਸੀਰ ਸਿੰਘ ਬਾਬਾ,ਸਰਪੰਚ ਗੁਰਮੀਤ ਸਿੰਘ ,ਕਰਨੈਲ ਸਿੰਘ ਰਿਟਾਇਰਡ ਮੈਂਨੇਜਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ। RELATED NEWS LINK----ਰਿਵਾਲਵਰ ਨਾਲ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਤੋਂ ਬਾਅਦ 28 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ http://sadamoga.com/node/15100?position=0&list=c-o1j0bGxbDQAFmIhZaEN8AGg...