‘‘ਸਾਡਾ ਪਾਣੀ ਸਾਡਾ ਹੱਕ’’ਜਨ ਅੰਦੋਲਨ ਤਹਿਤ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ 7 ਅਗਸਤ ਨੂੰ ਮੋਗਾ ਜ਼ਿਲ੍ਹੇ ਦੇ ਤਿੰਨ ਹਲਕਿਆਂ ‘ਚ ਲੋਕਾਂ ਨਾਲ ਕਰਨਗੇ ਵਿਚਾਰ ਸਾਂਝੇ: ਅੰਮਿ੍ਰਤਪਾਲ ਸਿੰਘ ਖਾਲਸਾ
ਮੋਗਾ,6 ਅਗਸਤ (ਜਸ਼ਨ):ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆ ਸਮੇਤ 7 ਅਗਸਤ ਨੂੰ ‘‘ਸਾਡਾ ਪਾਣੀ ਸਾਡਾ ਹੱਕ’’ਜਨ ਅੰਦੋਲਨ ਤਹਿਤ ਮੋਗਾ ਜ਼ਿਲ੍ਹੇ ਦੇ ਤਿੰਨ ਹਲਕਿਆਂ ‘ਚ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ । ਗੱਲਬਾਤ ਕਰਦਿਆ ਲੋਕ ਇੰਨਸਾਫ ਪਾਰਟੀ ਜਿਲ੍ਹਾ ਮੋਗਾ ਯੂਥ ਵਿੰਗ ਦੇ ਪ੍ਰਧਾਨ ਅੰਮਿ੍ਰਤਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਲੋਕ ਇੰਨਸਾਫ ਪਾਰਟੀ ਵੱਲੋਂ ਪਾਣੀ ਦੀ ਕੀਮਤ ਵਸੂਲਣ ਲਈ ਸ਼ੁਰੂ ਕੀਤੇ ਜਨ ਅੰਦੋਲਨ ਤਹਿਤ ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ 7 ਅਗਸਤ ਨੂੰ ਮੋਗਾ ਜਿਲ੍ਹੇ ਦਾ ਦੌਰਾ ਕਰਨਗੇ। ਉਹਨਾਂ ਦੱਸਿਆ ਕਿ ਸਵੇਰੇ 11 ਵਜੇ ਧਰਮਕੋਟ ਹਲਕੇ ਦੇ ਪਿੰਡ ਜਲਾਲਾਬਾਦ ‘ਚ ਲੋਕਾ ਨਾਲ ਵਿਚਰਨ ਤੋਂ ਬਾਅਦ ਪਾਰਟੀ ਦਫਤਰ ਦਾ ਉਦਘਾਟਨ ਕਰਨਗੇ। ਇਸ ਉਪਰੰਤ ਦੁਪਿਹਰ 2 ਵਜੇ ਨਿਹਾਲ ਸਿੰਘ ਹਲਕੇ ਦੇ ਪਿੰਡ ਮਾਣੂੰਕੇ ਗਿੱਲ ਅਤੇ ਸ਼ਾਮ 4 ਵਜੇ ਬਾਘਾ ਪੁਰਾਣਾ ਹਲਕੇ ਦੇ ਪਿੰਡ ਸ਼ੇਖਾ ਕਲਾਂ ਵਿੱਚ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਲੋਕ ਇੰਨਸਾਫ ਪਾਰਟੀ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ, ਪਰਮਿੰਦਰ ਸਿੰਘ ਭੋਲਾ, ਸੂਬੇਦਾਰ ਗੁਰਦੀਪ ਸਿੰਘ, ਡਾਕਟਰ ਕੁਲਜੀਤ ਸਿੰਘ, ਬਸੰਤ ਮਸੀਹ, ਸਵਰਨ ਸਿੰਘ, ਗੁਰਜੰਟ ਸਿੰਘ, ਅਮਰਦੀਪ ਸਿੰਘ, ਦਿਲਬਾਗ ਸਿੰਘ, ਢਾਡੀ ਸਾਧੂ ਸਿੰਘ ਧੰਮੂ, ਗੁਰਮੇਲ ਸਿੰਘ ਕੋਮਲ ਰਜਨੀਸ਼ ਲੱਕੀ, ਸੁਭਾਸ਼ ਉਪੱਲ, ਬੀਬੀ ਸੁਰਿੰਦਰ ਕੌਰ ਸਾਹੋਕੇ, ਕੁਲਵਿੰਦਰ ਲੱਕੀ ਅਤੇ ਧਰਮਿੰਦਰ ਨਿਹਾਲ ਸਿੰਘ ਵਾਲਾ ਆਦਿ ਪਾਰਟੀ ਦੇ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਸਿਮਰਜੀਤ ਸਿੰਘ ਬੈਂਸ ਦਾ ਸਵਾਗਤ ਕਰਨਗੇ। ਉਹਨਾ ਦੱਸਿਆ ਕਿ ਇਸ ਜਨ ਅੰਦੋਲਨ ਤਹਿਤ ਲੋਕ ਇੰਨਸਾਫ ਪਾਰਟੀ ਪੰਜਾਬ ਦੇ ਲੋਕਾ ਨੂੰ ਵੱਖ-ਵੱਖ ਸਰਕਾਰਾਂ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕੀਤੀਆਂ ਵਧੀਕੀਆਂ ਬਾਰੇ ਜਾਗਰੂਕ ਕਰੇਗੀ। ਉਹਨਾ ਮੁਤਾਬਕ ਜਿਥੇ ਪੰਜਾਬ ਆਪਣਾ ਪਾਣੀ ਰਾਜਸਥਾਨ ਨੂੰ ਮੁਫਤ ਦੇ ਰਿਹਾ ਹੈ ਉਥੇ ਹੀ ਪੰਜਾਬ ਦਾ ਕਿਸਾਨ ਧਰਤੀ ਥੱਂਲਿਓਂ ਪਾਣੀ ਖਿੱਚ ਕੇ ਖੇਤੀ ਕਰ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਲਗਭਗ 80% ਬਲਾਕਾਂ ਦਾ ਪਾਣੀ ਲੋੜ ਤੋ ਜਿਆਦਾ ਵਰਤਿਆ ਜਾ ਚੱੁਕਾ ਹੈ। ਜੇਕਰ ਪੰਜਾਬ ਤੋਂ ਬਾਹਰ ਜਾ ਰਿਹਾ ਪਾਣੀ ਪੰਜਾਬ ਆਪਣੀ ਖੇਤੀ ਲਈ ਵਰਤੇ ਤਾਂ ਬਿਜਲੀ ਅਤੇ ਡੀਜ਼ਲ ਉਪਰ ਕਰੋੜਾਂ ਰੁਪਏ ਸਾਲਾਨਾ ਬਚਾਏ ਜਾ ਸਕਦੇ ਹਨ। ਇਸ ਦੇ ਨਾਲ ਨਾਲ ਲੋੜ ਤੋਂ ਵੱਧ ਪਾਈਆਂ ਜਾਣ ਵਾਲੀਆਂ ਖਾਦਾਂ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।