ਦਿੱਲੀ ਵਿਖੇ ਮੇਜਰ ਪਰਦੀਪ ਕੁਮਾਰ ਨੇ ਚਲਾਇਆ ਪੰਜ ਰੋਜ਼ਾ ‘ਕੁਸ਼ਲਤਾ ਸਿਖਲਾਈ ਪ੍ਰੋਗਰਾਮ’

ਦਿੱਲੀ,5 ਅਗਸਤ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :ਰਾਸ਼ਟਰੀ ਟਰੇਨਿੰਗ ਰਿਸੋਰਸ ਪਰਸਨ ਮੇਜਰ ਪਰਦੀਪ ਕੁਮਾਰ ਨੇ ਨਵੀਂ ਦਿਲੀ ਦੀ ਰਾਸ਼ਟਰੀ ਸਮਾਜਿਕ ਸੁਰੱਖਿਆ ਅਕਾਦਮੀ ਨਵੀਂ ਦਿੱਲੀ ਵਿਖੇ ਪੰਜ ਦਿਨਾਂ ਦਾ ਰਾਸ਼ਟਰੀ ਪੱਧਰ ਦਾ ਟਰੇਨਰ ਸਕਿਲਜ਼ ਪ੍ਰੋਗਰਾਮ ਸਫਲਤਾ ਪੂਰਵਕ ਚਲਾਇਆ । ਇਹ ਪ੍ਰੋਗਰਾਮ 29 ਜੁਲਾਈ 2019 ਤੋਂ 2 ਅਗਸਤ 2019 ਤੱਕ ਡਿਪਾਰਟਮੈਂਟ ਆਫ ਪਰਸੋਨਲ ਐਂਡ ਟਰੇਨਿੰਗ (ਡੀ ਓ ਪੀ ਟੀ ) ਨਵੀਂ ਦਿੱਲੀ ਦੁਆਰਾ ਪ੍ਰਸਾਵਿਤ ਕੀਤਾ ਗਿਆ ਸੀ । ਇਸ ਪ੍ਰੋਗਰਾਮ ਨੂੰ ਚਲਾਉਣ ਦੀ ਜਿੰਮੇਵਾਰੀ ਡਿਪਾਰਟਮੈਂਟ ਆਫ ਪਰਸੋਨਲ ਤੇ ਟ੍ਰੇਨਿੰਗ ਨਵੀਂ ਦਿੱਲੀ ਵੱਲੋਂ ਜ਼ਿਲਾ ਮੋਗਾ ਦੇ ਰਾਸ਼ਟਰੀ ਪ੍ਰਮਾਣਿਤ ਟਰੇਨਰ ਮੇਜਰ ਪਰਦੀਪ ਕੁਮਾਰ ਨੂੰ ਸੌਂਪੀ ਗਈ ਸੀ । ਇਸ ਪ੍ਰੋਗਰਾਮ ਵਿਚ ਦੇਸ਼ ਭਰ ਤੋਂ ਵੱਖ ਵੱਖ ਟ੍ਰੇਨਿੰਗ ਸੰਸਥਾਵਾਂ ਵਿੱਚ ਸੇਵਾ ਨਿਭਾ ਰਹੇ ਤਕਰੀਬਨ 26 ਟ੍ਰੇਨਰਜ਼ ਨੇ ਟ੍ਰੇਨਿੰਗ ਹਾਸਲ ਕੀਤੀ।  ਇਨਾਂ ਵਿੱਚ ਕੇਂਦਰੀ ਮਹਿਕਮਿਆਂ ‘ਚੋਂ ਤਿੰਨ ਰੀਜਨਲ ਪ੍ਰੋਵੀਡੈਂਟ ਕਮਿਸ਼ਨਰ, 4 ਸੀ ਆਈ ਪੀ ਐੱਫ ਕਮਾਂਡੈਂਟ ,3 ਆਲ ਇੰਡੀਆ ਬਰੌਡਕਾਸਟਿੰਗ ਤੇ ਮਲਟੀ ਮੀਡੀਆ ਦੇ ਡਾਇਰੈਕਟਰ ,3 ਰਾਜਸਥਾਨ ਪੁਲਿਸ ਅਕਾਦਮੀ ਦੇ ਅਫਸਰ, 3 ਸ਼ਸ਼ਤਰ ਸੀਮਾ ਬਲ ਦੇ ਕਮਾਂਡੈਂਟ, 2 ਸੀ ਆਰ ਪੀ ਐਫ ਕਮਾਡੈਂਟ , 2 ਰਾਸ਼ਟਰੀ ਹੋਮਗਾਰਡ ਸੈਂਟਰ ਕਮਾਂਡੈਂਟ, 1 ਭਾਰਤੀ ਫੌਜ ਅਫ਼ਸਰ, 1 ਕੇਂਦਰੀ ਰੇਲਵੇ ਟਰੇਨਿੰਗ ਸੈਂਟਰ ਦੇ ਅਫ਼ਸਰ, 1 ਹਰਿਆਣਾ ਅਕਾਦਮੀ ਆਫ ਪਬਲਿਕ ਐਡਮਨਿਸਟਰੇਸ਼ਨ, ਆਈ ਟੀ ਬੀ ਪੀ ਤੇ ਕੇਂਦਰੀ ਈ ਗਵਰਨੈੱਸ ਸੰਸਥਾ ਦੇ ਉੱਚ ਅਧਿਕਾਰੀਆਂ ਨੇ ਟ੍ਰੇਨਿੰਗ ਹਾਸਲ ਕੀਤੀ । ਇਸ ਰਿਹਾਇਸ਼ੀ ਪ੍ਰੋਗਰਾਮ ਦੌਰਾਨ ਇਨਾਂ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੀ ਦੀ ਵੱਖ ਵੱਖ ਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ ਤੇ ਉਨਾਂ ਨੂੰ ਮਾਈਕ੍ਰੋ ਸੈਸ਼ਨ ਰਾਹੀਂ ਪ੍ਰੈਕਟਿਸ ਪ੍ਰਦਾਨ ਕੀਤੀ ਗਈ ਤਾਂ ਕਿ ਉਨਾਂ ਦੀ ਸਿਖਲਾਈ ਕੁਸ਼ਲਤਾ ਵਿੱਚ ਨਿਖਾਰ ਲਿਆਂਦਾ ਜਾ ਸਕੇ । ਇਸ ਪ੍ਰੋਗਰਾਮ ਨੂੰ ਸਫਲਤਾ ਨਾਲ ਚਲਾਉਣ ਲਈ ਮੇਜਰ ਪ੍ਰਦੀਪ ਕੁਮਾਰ ਨੇ ਜਿੱਥੇ ਆਪਣੇ ਵਿਭਾਗ ਤੇ ਜ਼ਿਲੇ ਦਾ ਨਾਂਅ ਰੌਸਨ ਕੀਤਾ,ਉੱਥੇ ਉਹਨਾਂ ਇਸ ਸਫਰ ਦੌਰਾਨ ਆਪਣੇ ਵਿਭਾਗ ਦੇ ਸਹਿਯੋਗ ਲਈ ਵੀ ਧੰਨਵਾਦ ਕੀਤਾ।     ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ