5 ਤੋਂ 30 ਅਗਸਤ ਤੱਕ ਜਿਲੇ ਅੰਦਰ ਫੂਡ ਸੇਫਟੀ ਵੈਨ ਸੈਪਲ ਜਾਂਚ ਕਰੇਗੀ: ਸਿਵਲ ਸਰਜਨ

ਮੋਗਾ,5 ਅਗਸਤ(ਜਸ਼ਨ): ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਮੰਤਰੀ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾ ਅਨੁਸਾਰ ਅਤੇ ਕਾਹਨ ਸਿੰਘ ਪੰਨੂ ਕਮਿਸ਼ਨਰ ਫੂਡ ਸੇਫਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾ ਮੋਗਾ ਦੇ ਅੰਦਰ 5 ਅਗਸਤ  ਤੋਂ 30 ਅਗਸਤ ਤੱਕ ਜਿਲੇ ਅੰਦਰ ਫੂਡ ਸੇਫਟੀ ਵੈਨ ਖਾਣ ਪੀਣ ਵਾਲੀਆ ਵਸਤੂਆ ਦੀ ਜਾਂਚ ਕਰੇਗੀ। ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਕਰਦੇ ਹੋਏ ਡਾ ਅਰਵਿੰਦਰ ਪਾਲ ਸਿੰਘ ਗਿੱਲ ਸਿਵਲ ਸਰਜਨ ਮੋਗਾ( ਕਾਰਜੁਕਾਰੀ) ਨੇ ਸੇਠ ਰਾਮ ਨਾਥ ਸਿਵਲ ਹਸਪਤਾਲ ਮੋਗਾ ਤੋਂ ਫੂਡ ਸੇਫਟੀ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਕਿਹਾ ਕਿਹਾ ਕਿ ਫੂਡ ਅਤੇ ਡਰੱਗ ਪ੍ਰਸ਼ਾਸਨ ਦੇ ਵਿਸ਼ੇੇਸ ਉਪਰਾਲੇ ਤਹਿਤ ਇਹ ਵੈਨ ਜਿਲੇ ਦੇ ਵੱਖ ਵੱਖ ਥਾਵਾਂ ਤੇ ਜਾ ਕੇ ਫੂਡ ਸੇਫਟੀ ਦੌਰਾਨ ਸੈਪਲਾਂ ਦੀ ਜਾਂਚ ਕਰੇਗੀ ਇਸ ਨਾਲ ਕੋਈ ਵੀ ਆਮ ਵਿਆਕਤੀ ਆਪਣੇੇੇ ਫੂਡ ਦਾ ਸੈਪਲ ਚੈਕਅਪ ਕਰਵਾ ਸਕਦਾ ਹੈ। ਇਸ ਨਾਲ ਆਮ ਲੋਕਾਂ ਨੂੰ ਲਾਭ ਪਹੰੁਚੇਗਾ ਕਿ ਉਹ ਆਪਣੀਆਂ ਖਾਣ ਪੀਣ ਵਾਲੀਆ ਵਸਤੂਆ ਸਰਕਾਰੀ ਰੇਟ 50 ਰੁਪੈ ਫੀਸ ਦੇ ਕੇ ਉਸ ਦਾ ਸੈਪਲ ਜਾਂਚ ਕਰਵਾ ਸਕਦੇ ਹਨ ਤਾਂ ਜੋ ਉਹ ਖਾਣੇ ਦੀ ਸ਼ੁਧਤਾ ਨੂੰ ਪਰਖ ਸਕਣ ਅਤੇ ਤੰਦਰੁਸਤੀ ਮਾਣ ਸਕਣ।ਇਸ ਬਾਰੇ ਵਿਸੇਸ ਜਾਣਕਾਰੀ ਦਿੰਦੇ ਹੋਏ ਸਹਾਇਕ ਫੂਡ ਸੇਫਟੀ ਕਮਿਸ਼ਨਰ ਮੋਗਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵੈਨ ਸੈਪਲਾਂ ਦੀ ਜਾਂਚ ਕਰਨ ਵਾਲੀ ਲੈਬ ਨਾਲ ਸਾਰੇ ਸਟਾਫ ਨਾਲ ਲੈਸ ਹੋਵੇਗੀ।ਉਨ੍ਹਾ ਕਿਹਾ ਕੋਈ ਵੀ ਵਿਆਕਤੀ ਆਪਣੀ ਰੋਜ਼ਾਨਾ ਦੀਆਂ ਖਾਣ ਪੀਣ ਵਾਲੀਆ ਵਸਤੂਆ ਬਿਨਾ ਝਿਜਕ ਚੈਕ ਕਰਵਾ ਸਕਦਾ ਹੈ ਇਸ ਵੈਨ ਦਾ ਮਕਸਦ ਆਮ ਲੋਕਾਂ ਤੱਕ ਖਾਣ ਪੀਣ ਵਾਲੀਆ ਚੀਜ਼ਾ ਦੀ ਸੁਧਤਾ ਬਾਰੇ ਜਾਣਕਾਰੀ ਪ੍ਰਦਾਨ ਕਰਵਾਉਣਾ ਹੈ।ਇਹ ਵੈਨ ਇਸ ਰੂਟ ਪਲਾਟ ਅਧੀਨ ਜਿਲੇ ਦੇ ਵੱਖ ਵੱਖ ਪਿੰਡਾ ਵਿੱਚ ਜਾਵੇਗੀ 5,6,7 ਅਗਸਤ  ਨੂੰ  ਬਾਘਾਪੁਰਾਣਾ ਅਤੇ ਆਪ ਪਾਸ ਦੇ ਨਾਲ ਦੇ ਖੇਤਰ ਵਿੱਚ ਰਹੇਗੀ ਇਸ ਤੋਂ ਬਾਅਦ 8,9,13 ਅਗਸਤ ਨੂੰ ਨਿਹਾਲ ਸਿੰਘ ਵਾਲਾ ਅਤੇ ਨਾਲ ਦੇ ਖੇਤਰ ਵਿੱਚ ਜਾਗਰੂਕ ਕਰੇਗੀ ਫਿਰ 14,16,19 ਨੂੰ ਬੰਧਨੀ ਕਲਾ ਅਤੇ ਨਾਲ ਦੇ ਖੇਤਰ ਵਿੱਚ ਜਾਵੇਗੀ ਅਤੇ ਇਸੇ ਦੋਰਾਨ ਹੀ 19,20,21 ਅਗਸਤ ਨੂੰ ਕੋਟ ਈਸੇ ਖਾਂ ਵਿੱਚ ਜਾਵੇਗੀ ਇਸ ਤੋਂ ਬਾਅਦ 22,23,26,27,28,29,30 ਅਗਸਤ ਨੂੰ ਮੋਗਾ ਸ਼ਹਿਰ ਅਤੇ ਆਸ ਪਾਸ ਦੇ ਖੇਤਰ ਵਿੱਚ ਇਹ ਖਾਣਪੀਣ ਦੀਆ ਚੀਜਾ ਬਾਰੇ ਆਮ ਲੋਕਾ ਨੂੰ ਜਾਗਰੂਕ ਕਰੇਗੀ। ਇਹ ਫੂਡ ਸੇਫਟੀ ਵੈਨ ਆਪਣੀਆ ਸੇਵਾਵਾ ਪ੍ਰਦਾਨ ਕਰੇਗੀ ਹਰ ਨਾਗਰਿਕ ਨੂੰ ਇਸ ਵੈਨ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਜਾਂਦੀ ਹੈ।ਇਸ ਮੌਕੇ ਤੇ ਹਾਜ਼ਰ ਡਾ ਜਸਵੰਤ ਸਿੰਘ ਸਹਾਇਕ ਸਿਵਲ ਸਰਜਨ ਮੋਗਾ, ਡਾ ਰੁਿਪੰਦਰ ਕੌਰ ਗਿੱਲ ਜਿਲਾ ਪਰਿਵਾਰ ਤੇ ਭਲਾਈ ਅਫਸਰ ਮੋਗਾ  ਅਤੇ ਡਾ ਮਨੀਸ਼ ਅਰੋੜਾ ਜਿਲਾ ਐਪਡੀਮੋਲੋਜਿਸਟ, ਫੂਡ ਸੇਫਟੀ ਅਫਸਰ ਜਤਿੰਦਰ ਕੁਮਾਰ ਵਿਰਕ ਅਤੇ ਅੰਮ੍ਰਿਤ ਸ਼ਰਮਾ ਜਿਲਾ ਮੀਡੀਆ ਕੋਆਰਡੀਨੇਟਰ ਸਿਹਤ ਵਿਭਾਗ ਅਤੇ ਹੋਰ ਸਟਾਫ ਵੀ ਹਾਜ਼ਰ ਸਨ।