ਸਰਪੰਚ ਜਵਾਹਰ ਸਿੰਘ ਰਾਜੇਆਣਾ ਨੂੰ ਸਦਮਾ, ਮਾਤਾ ਦੀ ਮੌਤ ,ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰੇ ਦੋ ਵਜੇ

ਮੋਗਾ ,5 ਅਗਸਤ (ਜਸ਼ਨ): ਸਰਪੰਚ ਜਵਾਹਰ ਸਿੰਘ ਰਾਜੇਆਣਾ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਜਸਵਿੰਦਰ ਕੌਰ ਸਾਬਕਾ ਸਰਪੰਚ ,ਰਾਜੇਆਣਾ ਖੁਰਦ ,ਸਵਰਗਵਾਸ ਹੋ ਗਏ । ਸ਼ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਲੰਢੇਕੇ ਸਾਬਕਾ ਚੇਅਰਮੈਨ ਨੇ ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਪੰਚ ਜਵਾਹਰ ਸਿੰਘ ਰਾਜੇਆਣਾ ਦੇ ਮਾਤਾ ਦਾ ਅੰਤਿਮ ਸੰਸਕਾਰ 6 ਅਗਸਤ ਮੰਗਲਵਾਰ ਨੂੰ ਦੁਪਹਿਰੇ ਦੋ ਵਜੇ ਰਾਜੇਆਣਾ ਦੇ ਗੁਰਦੁਆਰਾ ਭਾਈ ਫੱਤਾ ਬਾਹਰਲਾ ਨੇੜਲੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


