ਐੱਸ ਜੀ ਪੀ ਸੀ ਵੱਲੋਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ- ਰਾਜਿੰਦਰ ਸਿੰਘ ਡੱਲਾ

ਮੋਗਾ ,2 ਅਗਸਤ (ਜਸ਼ਨ): ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜ ਸੌ ਪੰਜਾਹ ਵਾਂ ਪ੍ਰਕਾਸ਼ ਪੁਰਬ ਸਮੁੱਚੀ ਦੁਨੀਆਂ ਚੋਂ ਚ ਮਨਾਇਆ ਜਾ ਰਿਹਾ ਹੈ ਉੱਥੇ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸਮਾਗਮਾਂ ਦੇ ਇੰਚਾਰਜ ਜਥੇਦਾਰ ਤੋਤਾ ਸਿੰਘ ਜੀ ਵੱਲੋਂ ਜਿੱਥੇ ਨਗਰ ਕੀਰਤਨ ਨਗਰ ਕੀਰਤਨ ਦਰਬਾਰ ਧਾਰਮਿਕ ਅਸਥਾਨਾਂ ਦੀ ਯਾਤਰਾ ਫ੍ਰੀ ਬੱਸਾਂ ਅਤੇ ਵੱਡੇ ਵੱਡੇ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ ਇਸੇ ਤਹਿਤ ਹਲਕਾ ਮੋਗਾ ਦੇ ਪਿੰਡਾਂ ਚੋਂ ਕਵੀਸ਼ਰੀ ਢਾਡੀ ਪ੍ਰਚਾਰਕ ਅਤੇ ਬੱਚਿਆਂ ਨੂੰ ਧਾਰਮਿਕ ਸਿੱਖਿਆ ਦੇਣ ਲਈ ਪ੍ਰਚਾਰਕਾਂ ਨੂੰ ਭੇਜਿਆ ਜਾ ਰਿਹਾ ਹੈ ਜਿਸ ਤਹਿਤ ਭਾਈ ਜਸਵਿੰਦਰ ਸਿੰਘ ਅਤੇ ਭਾਈ ਬਿਕਰਮਜੀਤ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਵਿਚ ਕੈਂਪ ਲਗਾ ਕੇ ਬੱਚਿਆਂ ਨੂੰ ਗੁਰਬਾਣੀ ਇਤਿਹਾਸ ਵਾਤਾਵਰਨ ਦੀ ਸੰਭਾਲ ਅਤੇ ਵਿਰਸੇ ਨਾਲ ਜੋੜਿਆ ਜਾ ਰਿਹਾ ਹੈ। ਜਿਸ ਤਹਿਤ ਅੱਜ ਪਿੰਡ ਦੌਲਤਪੁਰਾ ਉੱਚਾ ਵਿਖੇ ਗੁਰਦੁਆਰਾ ਕਲਗੀਧਰ ਚ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ ਜਿਸ ਵਿੱਚ ਪੰਜ ਸੌ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਅਤੇ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹਿਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਮੈਡਲ ਪਾ ਕੇ ਸਨਮਾਨਿਤ ਕੀਤਾ ਗਿਆ।ਜਿਸ ਦੀ ਸਰਦਾਰ ਬੂਟਾ ਸਿੰਘ ਦੋਲਤਪੁਰਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਐੱਸ ਜੀ ਪੀ ਸੀ ਮੈਂਬਰ ਬੀਬੀ ਜਸਵਿੰਦਰ ਕੌਰ ਝੰਡੇਆਣਾ, ਜਥੇਦਾਰ ਤੋਤਾ ਸਿੰਘ ਜੀ ਦੇ ਪੀਏ ਸਰਦਾਰ ਰਾਜਿੰਦਰ ਸਿੰਘ ਡੱਲਾ ਬਲਜਿੰਦਰ ਸਿੰਘ ਮੱਖਣ ਜੀ ਦੇ ਪੀ ਏ ਗੁਰਜੰਟ ਸਿੰਘ ਆਦਿ ਨੇ ਬੋਲਦਿਆਂ ਕਿਹਾ ਕਿ ਜਥੇਦਾਰ ਤੋਤਾ ਸਿੰਘ ਜੀ ਅਜਿਹੇ ਕਾਰਜ ਪਿੰਡ ਪਿੰਡ ਕਰਵਾ ਰਹੇ ਹਨ ਤਾਂ ਜੋ ਬੱਚਿਆਂ ਨੂੰ ਗੁਰਬਾਣੀ ਨਾਲ ਜੋੜ ਕੇ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਬਚਾਇਆ ਜਾ ਸਕੇ ਇਸ ਸਮੇਂ ਧਾਰਮਿਕ ਧਰਮ ਪ੍ਰਚਾਰਕ ਕਮੇਟੀ ਦੇ ਕਵੀਸ਼ਰੀ ਜਥੇ ਬੀਬੀ ਦਲਜੀਤ ਕੌਰ ਦੇ ਵੱਲੋਂ ਕਵੀਸ਼ਰੀ ਗਾ ਕੇ ਨਿਹਾਲ ਕੀਤਾ ਗਿਆ ਉੱਥੇ ਪ੍ਰਚਾਰਕ ਭਾਈ ਲਖਬੀਰ ਸਿੰਘ ਭਾਈ ਗੁਲਾਬ ਜਿੰਦਰ ਸਿੰਘ ਭਾਈ ਕੁਲਬੀਰ ਸਿੰਘ ਮਨਾਵਾਂ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੀਤ ਸਿੰਘ ,ਸਰਪੰਚ ਦਲਬੀਰ ਸਿੰਘ ,ਬਾਬਾ ਅਜਮੇਰ ਸਿੰਘ ,ਭਾਈ ਹਰਨੇਕ ਸਿੰਘ ,ਕਮੇਟੀ ਮੈਂਬਰ ਜਗਰਾਜ ਸਿੰਘ ,ਨੈਬ ਸਿੰਗ ਮੈਂਬਰ ,ਪੰਚ ਜਗਦੀਪ ਸਿੰਘ ,ਕਲੱਬ ਪ੍ਰਧਾਨ ਜਗਰੂਪ ਸਿੰਘ , ਅਕਾਲੀ ਆਗੂ ਸਾਧੂ ਸਿੰਘ ,ਮੈਂਬਰ ਟੇਕ ਸਿੰਘ ,ਬੀਰ ਸਿੰਘ , ਸੈਕਟਰੀ ਮਹਿੰਦਰ ਸਿੰਘ ਵਿਰਕ ,ਬਾਬਾ ਜੀਵਨ ਸਿੰਘ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ,ਗੁਰਤੇਜ ਸਿੰਘ ਵਾਰਡ ਸਨ, ਭਾਈ ਅਜਮੇਰ ਸਿੰਘ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ,ਜ਼ਿਕਰਯੋਗ ਹੈ ਕਿ ਇਸ ਗੁਰਦੁਆਰਾ ਸਾਹਿਬ ਵਿੱਚ ਚੌਦਾਂ ਕੀਰਤਨੀ ਜੱਥੇ ਬੱਚਿਆਂ ਦੇ ਤਿਆਰ ਹਨ ਅਤੇ ਵੀਹ ਗ੍ਰੰਥੀ ਬੱਚੇ ਵੀ ਪੂਰਨ ਗੁਰਮਰਿਆਦਾ ਅਨੁਸਾਰ ਗ੍ਰੰਥੀ ਬਣ ਚੁੱਕੇ ਹਨ ਤੇ ਸਾਰਾ ਸਮਾਗਮ ਬੂਟਾ ਸਿੰਘ ਦੌਲਤਪੁਰਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਸਹਿਯੋਗ ਨਾਲ ਕਰਵਾਇਆ ਗਿਆ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


