ਮੋਗਾ ਜ਼ਿਲੇ ਵਿੱਚ ਅਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਸਕੀਮ ਦੀ ਸ਼ੁਰੂਆਤ
ਮੋਗਾ 04 ਅਗਸਤ(ਜਸ਼ਨ): ਪੰਜਾਬ ਸਰਕਾਰ ਵੱਲੋ ਆਮ ਲੋਕਾਂ ਦੀਆਂ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਅਗਸਤ ਮਹੀਨੇ ਤੋ ਅਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਸੁਰੂਆਤ ਕੀਤੀ ਗਈ ਹੈ।ਅਲਤਬਸ ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਅਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਲਾਭਪਤਾਰੀਆਂ ਦਾ ਪੂਰੇ ਪਰਿਵਾਰ ਸਮੇਤ 5 ਲੱਖ ਰੁਪਏ ਦਾ ਸਲਾਨਾ ਬੀਮਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਇਸ ਕੈਸ਼ਲੈਸ ਸਕੀਮ ਤਹਿਤ ਲਾਭਪਾਤਰੀ ਜ਼ਿਲੇ ਦੇੇ ਸਾਰੇ ਸਰਕਾਰੀ ਅਤੇ ਇੰਮਪੈਨਲਡ ਹਸਤਾਲਾਂ ਵਿੱਚ ਆਪਣਾ ਇਲਾਜ ਮੁਫ਼ਤ ਕਰਵਾ ਸਕਣਗੇ। ਉਨਾਂ ਦੱਸਿਆ ਇਸ ਸਕੀਮ ਤਹਿਤ ਜ਼ਿਲਾ ਮੋਗਾ ਦੇ ਤਕਰੀਬਨ 51 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ।ਡਿਪਟੀ ਕਮਿਸ਼ਨਰਅਲਤਬਸ ਅਤੇ ਉਨਾਂ ਨਾਲ ਕਾਰਜਕਾਰੀ ਸਿਵਲ ਸਰਜਨ ਡਾ. ਅਰਵਿੰਦਰ ਸਿੰਘ ਗਿੱਲ ਨੇ ਜ਼ਿਲਾ ਨਿਵਾਸੀਆਂ ਨੂੰ ਆਪਣੇ ਈ-ਕਾਰਡ 20 ਅਸਗਤ ਤੋ ਪਹਿਲਾਂ ਪਹਿਲਾਂ ਬਣਾਉਣ ਦੀ ਅਪੀਲ ਕੀਤੀ ਤਾਂ ਜੋ ਲਾਭਪਾਤਰੀ ਇਸ ਸਕੀਮ ਦਾ ਸ਼ੁਰੂ ਹੋਣ ਤੇ ਵੱਧ ਤੋ ਵੱਧ ਫਾਇਦਾ ਉਠਾ ਸਕਣ।ਕਾਰਜਕਾਰੀ ਸਿਵਲ ਸਰਜਨ ਡਾ. ਅਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਸਕੀਮ ਦਾ ਲਾਭ ਦਾਖਲ ਮਰੀਜ਼ਾਂ ਨੂੰ ਹੀ ਮਿਲੇਗਾ। ਉਨਾਂ ਦੱਸਿਆ ਕਿ ਇਸ ਸਕੀਮ ਅਧੀਨ ਬਣਨ ਵਾਲੇ ਈ ਕਾਰਡ ਸਿਵਲ ਹਸਪਤਾਲ ਮੋਗਾ, ਕੋਟ ਈਸੇ ਖਾਂ, ਢੁੱਡੀਕੇ, ਬੱਧਨੀ ਕਲਾਂ, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਡਰੋਲੀ ਭਾਈ ਅਤੇ ਸਾਰੇ ਇੰਮਪੈਨਲਡ ਹਸਪਤਾਲਾਂ ਵਿੱਚ ਮੁਫ਼ਤ ਜਦਕਿ ਜ਼ਿਲੇ ਦੇ 102 ਕਾਮਨ ਸਰਵਿਸ ਸੈਟਰਾਂ ਵਿੱਚ ਇਹ ਈ ਕਾਰਡ 30 ਰੁਪਏ ਦੀ ਫੀਸ ਨਾਲ ਬਣਾਏ ਜਾ ਰਹੇ ਹਨ।ਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟ੍ਰੇਸ਼ਨ ਲਈ ਲੋੜਵੰਦ ਇਨਾਂ ਸੈਂਟਰਾਂ ‘ਤੇ ਅਧਾਰ ਕਾਰਡ ਦੇ ਨਾਲ ਕਿਸਾਨ ‘ਜੇ‘ ਫਾਰਮ, ਛੋਟੇ ਵਪਾਰੀ ਪੈਨ ਕਾਰਡ, ਉਸਾਰੀ ਕਾਮੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ (ਬੀ.ਓ.ਸੀ.ਡਬਲਯੂ.ਡਬਲਯੂ.ਬੀ.) ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਅਤੇ ਨੀਲਾ ਰਾਸ਼ਨ ਕਾਰਡ ਲੈ ਕੇ ਜਾਣ। ਉਨਾਂ ਦੱਸਿਆ ਕਿ ਪੂਰੇ ਕਾਗਜ਼ ਹੋਣ ਤੇ ਵਿਅਕਤੀਆਂ ਨੂੰ ਈ-ਕਾਰਡ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨਾਲ ਉਹ ਇਸ ਸਕੀਮ ਦੇ ਲਾਭ ਲੈਣ ਦੇ ਯੋਗ ਹੋ ਜਾਣਗੇ।ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ 20 ਅਗਸਤ-2019 ਤੋ ਪਹਿਲਾਂ ਪਹਿਲਾਂ ਯਕੀਨੀ ਬਣਾਈ ਜਾਵੇ ਤਾਂ ਕਿ ਯੋਗ ਲਾਭਪਾਤਰੀਆਂ ਨੂੰ ਸਮੇ ਤੋ ਪਹਿਲਾਂ ਗੋਲਡਨ ਕਾਰਡ ਜਾਰੀ ਕੀਤਾ ਜਾ ਸਕੇ। ਉਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਕੀਮ ਦੇ ਸੰਬੰਧ ਵਿੱਚ ਸਾਰੇ ਜਰੂਰੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਕਿ ਕਿਸੇ ਵੀ ਲਾਭਪਾਤਰੀ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ। ਅਲਤਬਸਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਸੂਬੇ ਦੇ 43 ਲੱਖ 18 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ, ਜੋ ਕਿ ਰਾਜ ਦੀ ਅਬਾਦੀ ਦਾ 70 ਪ੍ਰਤੀਸ਼ਤ ਬਣਦਾ ਹੈ। ਉਨਾਂ ਕਿਹਾ ਕਿ ਇਹ ਸਕੀਮ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੇਹੱਦ ਫਾਇਦੇਮੰਦ ਹੋਵੇਗੀ ਅਤੇ ਲੋਕ ਸੁਰੱਖਿਅਤ ਜੀਵਨ ਬਤੀਤ ਕਰ ਸਕਣਗੇ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ