ਰਿਵਾਲਵਰ ਨਾਲ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਤੋਂ ਬਾਅਦ 28 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

Tags: 

ਮੋਗਾ,3 ਅਗਸਤ (ਨਵਦੀਪ ਮਹੇਸ਼ਰੀ/ਲਛਮਣਜੀਤ ਸਿੰਘ ਪੁਰਬਾ/ ਜਸ਼ਨ):ਮੋਗਾ ਜ਼ਿਲੇ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੂਵਾਲਾ ਗਰਬੀ ਵਿਖੇ ਬੀਤੀ ਰਾਤ ਇਕ 28 ਸਾਲਾ ਨੌਜਵਾਨ ਨੇ ਆਪਣੇ ਪਰਿਵਾਰ ਦੇ ਪੰਜ ਜੀਆਂ ਦੀ ਹੱਤਿਆ ਕਰਨ ਤੋਂ ਬਾਅਦ ਆਪ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਨੌਜਵਾਨ ਦੀ ਪਹਿਚਾਣ ਸੰਦੀਪ ਸਿੰਘ ਉਰਫ਼ ਸੰਨੀ ਵਜੋਂ ਹੋਈ ਹੈ,ਜਿਸ ਨੇ ਪਰਿਵਾਰ ਦੀ ਹੱਤਿਆ ਲਈ ਵਰਤਿਆ ਰਿਵਾਲਵਰ ਆਪਣੇ ਕਿਸੇ ਰਿਸ਼ਤੇਦਾਰ ਤੋਂ ਲਿਆ ਸੀ । ਦੋਸ਼ੀ ਸੰਦੀਪ ਸਿੰਘ ਦਾ ਵਿਆਹ ਦਸਬੰਰ 2019 ਵਿਚ ਹੋਣਾ ਨਿਸ਼ਚਿਤ ਹੋਇਆ ਸੀ ਪਰ ਉਹ ਵਿਆਹ ਕਰਵਾਉਣ ਦਾ ਇਛੁੱਕ ਨਹੀਂ ਸੀ ਅਤੇ ਉਸ ਨੇ ਬੀਤੀ ਰਾਤ ਆਪਣੇ ਪਰਿਵਾਰ ਨਾਲ ਝਗੜਾ ਕੀਤਾ ਅਤੇ ਬਾਅਦ ਵਿਚ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਦਿੱਤੀਆਂ । ਮਰਨ ਵਾਲਿਆਂ ਵਿਚ ਸੰਦੀਪ ਸਿੰਘ ਦੇ ਮਾਤਾ ਬਿੰਦਰ ਕੌਰ ,ਪਿਤਾ ਮਨਜੀਤ ਸਿੰਘ, ਭੈਣ ਅਮਨਜੋਤ ਕੌਰ, ਭਾਣਜੀ ਅਮਨੀਤ ਕੌਰ ਅਤੇ ਦਾਦੀ ਗੁਰਦੀਪ ਕੌਰ  ਸ਼ਾਮਲ ਹੈ ਜਦ ਕਿ ਉਸ ਦੇ ਦਾਦੇ ਗੁਰਚਰਨ ਸਿੰਘ ਦੀ ਗੰਭੀਰ ਬਣੀ ਹੋਈ ਹੈ ਉਸ ਨੂੰ ਫ਼ਰੀਦਕੋਟ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ। ਬਾਘਾਪੁਰਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਨੌਜਵਾਨ ਸੰਦੀਪ ਸਿੰਘ ਆਪਣੀ ਭੈਣ ਅਤੇ ਭਾਣਜੀ ਨੂੰ ਆਪ ਜਾ ਕੇ ਉਹਨਾਂ ਦੇ ਘਰੋਂ ਜਾ ਕੇ ਲੈ ਕੇ ਆਇਆ ਸੀ । ਦੋਸ਼ੀ ਨੌਜਵਾਨ ਨੇ ਪਰਿਵਾਰ ਨਾਲ ਹੀ ਬੈਠ ਕੇ ਖੁਸ਼ਨੁਮਾ ਮਾਹੌਲ ‘ਚ ਰਾਤ ਦਾ ਖਾਣਾ ਖਾਧਾ ਅਤੇ ਕਿਸੇ ਨੂੰ ਵੀ ਕੋਈ ਸ਼ੱਕ ਨਾ ਹੋਣ ਦਿੱਤਾ। ਨੌਜਵਾਨ ਦੀ ਕੁਝ ਸਮਾਂ ਪਹਿਲਾਂ ਹੀ ਮੰਗਣੀ ਹੋਈ ਸੀ ਜਿਸ ਤੋਂ ਉਹ ਖੁਸ਼ ਨਹੀ ਸੀ ਅਤੇ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਸਮੇਂ ਦੋਸ਼ੀ ਨੇ ਆਪਣੇ ਹੀ ਵਿਆਹ ਵਾਸਤੇ ਤਿਆਰ ਕਰਵਾਏ ਕੱਪੜੇ ਹੀ ਪਾਏ ਹੋਏ ਸਨ ।  ਇਹ ਵੀ ਪਤਾ ਲੱਗਾ ਹੈ ਕਿ ਸੰਦੀਪ ਸਿੰਘ ਦਾ ਲਿਖਿਆ 19 ਪੇਜਾਂ ਦਾ ਸੁਸਾਈਡ ਨੋਟ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ। ਇਹ ਵੀ ਜਿਕਰਯੋਗ ਹੈ ਕਿ ਪਿੰਡ ਵਿਚ ਚੰਗੇ ਮਾਣ ਸਤਿਕਾਰ ਵਾਲੇ ਇਸ ਪਰਿਵਾਰ ਕੋਲ 22 ਏਕੜ ਦੇ ਕਰੀਬ ਜ਼ਮੀਨ ਹੈ ਅਤੇ ਇਹਨਾਂ ਨੇ ਆਲੀਸ਼ਾਨ ਕੋਠੀ ਵੀ ਪਾਈ ਹੋਈ ਹੈ । ਪਿੰਡ ਵਿਚ ਕਤਲ ਦੀ ਵਾਪਰੀ ਇਸ ਅਣਹੋਣੀ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ।  ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ