ਕੇਲਿਆਂ ਹੇਠ ਲੁਕੋਇਆ 160 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ, ਹਨੇਰੇ ਦਾ ਫਾਇਦਾ ਉਠਾਉਂਦਿਆਂ ਟਰੱਕ ਸਵਾਰ 2 ਤਸਕਰ ਭੱਜਣ ‘ਚ ਕਾਮਯਾਬ

ਮੋਗਾ,31 ਜੁਲਾਈ (ਲਛਮਣਜੀਤ ਸਿੰਘ ਪੁਰਬਾ):  ਨਾਰਕੋਟਿਕ ਸੈੱਲ ਮੋਗਾ ਨੇ ਨਸ਼ਾ ਵਿਰੋਧੀ ਮੁਹਿੰਮ ਦੌਰਾਨ ਨਸ਼ੇ ਦੇ ਤਸਕਰਾਂ ਖਿਲਾਫ਼ ਵੱਡੀ ਕਾਰਵਾਈ ਕਰਦਿਆਂ ਅੱਜ ਤੜਕਸਾਰਸਾਰ ਪੋਸਤ ਨਾਲ ਭਰੇ ਟਰੱਕ ਨੂੰ ਡਰਾਈਵਰ ਸਮੇਤ ਕਾਬੂ ਕਰ ਲਿਆ। ਸ. ਹਰਿੰਦਰਪਾਲ ਸਿੰਘ ਪਰਮਾਰ ਐੱਸ ਪੀ ਡੀ ਨੇ ਅੱਜ ਸ਼ਾਮ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਐੱਸ ਐੱਸ ਪੀ ਮੋਗਾ ਸ.ਅਮਰਜੀਤ ਸਿੰਘ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਵਿੱਢੀ ਮੁਹਿੰਮ ਤਹਿਤ ਅੱਜ ਤੜਕੇ 4 ਵਜੇ ਸਹਾਇਕ ਥਾਣੇਦਾਰ ਅਵਨੀਤ ਸਿੰਘ ਐਂਟੀ ਨਾਰਕੌਟਿਨਕਸ ਸੈੱਲ ਮੋਗਾ ਨੂੰ ਗਸਤ ਦੌਰਾਨ ਗੁਪਤ ਇਤਲਾਹ ਮਿਲੀ ਕਿ ਰਾਜਸਥਾਨ ਦੇ ਨੰਬਰ ਵਾਲਾ ਇਕ ਟਰੱਕ ਭਾਰੀ ਮਾਤਰਾ ਵਿਚ ਭੁੱਕੀ ਚੂਰਾ ਪੋਸਤ ਨਾਲ ਲੱਦਿਆ ਹੋਇਆ ਹੈ । ਇਸ ਟਰੱਕ ਦੀ ਨਿਸ਼ਾਨਦੇਹੀ ਕੋਟਈਸੇ ਖਾਂ ਨੇੜੇ ਕੀਤੀ ਗਈ ਜਿਸ ’ਤੇ ਸਹਾਇਕ ਥਾਣੇਦਾਰ ਅਵਨੀਤ ਸਿੰਘ ਅਤੇ ਐੱਟੀ ਨਾਰਕੌਟਿਕਸ ਸੈੱਲ ਮੋਗਾ ਦੇ ਇੰਚਾਰਜ ਇੰਸਪੈਕਟਰ ਦਵਿੰਦਰ ਪ੍ਰਕਾਸ਼ ਪੁਲਿਸ ਪਾਰਟੀ ਸਮੇਤ ਕੋਟਈਸੇ ਖਾਂ ਪਹੁੰਚੇ ਅਤੇ ਦਾਣਾ ਮੰਡੀ ਨੇੜੇ ਨਾਕਾਬੰਦੀ ਕਰ ਲਈ। ਇਸੇ ਦੌਰਾਨ ਅੱਜ ਤੜਕਸਾਰ ਇਕ ਟਰੱਕ ਨੂੰ ਰੋਕਿਆ ਜਿਸ ਵਿਚ ਕੇਲੇ ਲੱਦੇ ਹੋਏ ਸਨ । ਟਰੱਕ ਰੁਕਦਿਆਂ ਹੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਟਰੱਕ ਸਵਾਰ 2 ਤਸਕਰ ਭੱਜਣ ਵਿਚ ਕਾਮਯਾਬ ਹੋ ਗਏ ਪਰ ਪੁਲਿਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ ਜਦਕਿ ਟਰੱਕ ਦੀ ਤਲਾਸ਼ੀ ਦੌਰਾਨ ਕੇਲਿਆਂ ਹੇਠ ਲੁਕੋਇਆ 160 ਬੋਰੀਆਂ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ ਜਿਸ ਦਾ ਕੁੱਲ ਵਜ਼ਨ 64 ਕੁਇੰਟਲ ਹੋਇਆ। ਪੁਲਿਸ ਵੱਲੋਂ ਭੱਜੇ ਦੋ ਤਸਕਰਾਂ ਨੂੰ ਗਿ੍ਰਫਤਾਰ ਕਰਨ ਲਈ ਕਾਰਵਾਈ ਆਰੰਭੀ ਗਈ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ