ਰੇਲ ਗੱਡੀ ਦੀ ਲਪੇਟ ‘ਚ ਆਉਣ ਨਾਲ ਨੌਜਵਾਨ ਦੀ ਮੌਤ,ਆਈਲਜ਼ ਦੀ ਤਿਆਰੀ ਕਰ ਰਿਹਾ ਨੌਜਵਾਨ ਕੰਨਾਂ ਨੂੰ ਹੈੱਡਫੋਨ ਲੱਗੇ ਹੋਣ ਕਾਰਨ ਨਹੀਂ ਸੁਣ ਸਕਿਆ ਗੱਡੀ ਦੀ ਆਵਾਜ਼
ਮੋਗਾ, 30 ਜੁਲਾਈ (ਜਸ਼ਨ)-ਅੱਜ ਮੋਗਾ ਦੇ ਰੇਲਵੇ ਸਟੇਸ਼ਨ ਨੇੜੇ ਇੱਕ ਨੌਜਵਾਨ ਦੀ ਰੇਲ ਗੱਡੀ ਦੀ ਲਪੇਟ ਵਿਚ ਆਉਣ ਨਾਲ ਮੌਤ ਹੋ ਗਈ। ਮਿ੍ਰਤਕ ਦੀ ਪਹਿਚਾਣ ਮਨਿੰਦਰ ਸਿੰਘ ਵਜੋਂ ਹੋਈ ਹੈ ਅਤੇ ਉਹ ਫਿਰੋਜ਼ਪੁਰ ਦਾ ਰਹਿਣ ਵਾਲਾ ਸੀ ਅਤੇ ਉੱਚ ਸਿੱਖਿਆ ਲਈ ਵਿਦੇਸ਼ ਜਾਣ ਵਾਸਤੇ ਮੋਗਾ ਵਿਚ ਆਈਲਜ਼ ਦੀ ਤਿਆਰੀ ਕਰ ਰਿਹਾ ਸੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਫਿਰੋਜ਼ਪੁਰ ਤੋਂ ਮੋਗਾ ਰੋਜ਼ ਦੀ ਤਰਾਂ ਰੇਲ ਗੱਡੀ ਰਾਹੀਂ ਆਇਆ ਤਾਂ ਗੱਡੀ ਤੋਂ ਉਤਰਨ ਮਗਰੋਂ ਉਹ ਰੇਲਵੇ ਟਰੈਕ ’ਤੇ ਤੁਰ ਕੇ ਨਜ਼ਦੀਕ ਲੱਗਦੇ ਸ਼ਹਿਰ ਵੱਲ ਆ ਰਿਹਾ ਸੀ । ਇਸੇ ਦੌਰਾਨ ਰੇਲ ਗੱਡੀ ਲੁਧਿਆਣਾ ਲਈ ਚੱਲ ਪਈ ਪਰ ਨੌਜਵਾਨ ਦੇ ਕੰਨਾਂ ਨੂੰ ਹੈੱਡਫੋਨ ਲੱਗੇ ਹੋਣ ਕਾਰਨ ਉਹ ਪਿੱਛੇ ਆ ਰਹੀ ਗੱਡੀ ਦੀ ਆਵਾਜ਼ ਅਤੇ ਗੱਡੀ ਦਾ ਹਾਰਨ ਨਹੀਂ ਸੁਣ ਸਕਿਆ ਅਤੇ ਗੱਡੀ ਦੇ ਲਪੇਟ ਵਿਚ ਆ ਗਿਆ ਤੇ ਉਸ ਦੀ ਮੌਕੇ ’ਤੇ ਮੌਤ ਹੋ ਗਈ । ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ