ਵੀਰ ਸਿੰਘ ਸਕੂਲ ਦੇ ਨੰਨੇ ਮੁੁੰਨੇ ਬੱਚਿਆਂ ਨੇ ਤੀਆਂ ਦਾ ਤਿਉਹਾਰ ਮਨਾਇਆ

ਨੱਥੂਵਾਲਾ ਗਰਬੀ,ਮੋਗਾ, 30 ਜੁਲਾਈ (ਜਸਵੰਤ ਗਿੱਲ): ਇਲਾਕੇ ਦੀ ਨਾਮਵਰ ਸੰਸਥਾ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੱਥੂਵਾਲਾ ਗਰਬੀ ਦੇ ਨਰਸਰੀ, ਕੇ.ਜੀ. ਜਮਾਤ ਦੇ ਵਿਦਿਆਰਥੀਆਂ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਮਹੀਨੇ ਦਾ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ। ਇਸ ਮੌਕੇ ਬੱਚਿਆਂ ਨੇ ਪੰਜਾਬੀ ਵਿਰਸੇ ਨਾਲ ਸਬੰਧਿਤ ਗਾਣਿਆਂ ਦੀ ਤਾਲ ਤੇ ਗਿੱਧਾ ਭੰਗੜਾ ਪਾ ਕੇ ਵਧੀਆ ਮਾਹੌਲ ਸਿਰਜਿਆ। ਇਸ ਮੌਕੇ ਮੈਡਮ ਮਨਪ੍ਰੀਤ ਕੌਰ ,ਮੈਡਮ ਰਛਪਾਲ ਕੌਰ, ਮੈਡਮ ਪਵਨਪ੍ਰੀਤ ਕੌਰ ਤੇ ਮੈਡਮ ਬਲਵੀਰ ਕੌਰ ਨੇ ਵੀ ਬੱਚਿਆਂ ਨਾਲ ਮੰਨੋਰੰਜਨ ਕੀਤਾ। ਇਸ ਸਮੇਂ ਪਿ੍ਰੰਸੀਪਲ ਤੇਜਿੰਦਰ ਕੌਰ ਗਿੱਲ ਨੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਦੱਸਿਆ ਕਿ ਪੁਰਾਤਨ ਪੰਜਾਬੀ ਵਿਰਸਾ ਅਤੇ ਨੈਤਿਕ ਕਦਰ ਕੀਮਤਾਂ ਨਾਲ ਜੁੜੇ ਰਹਿਣ ਲਈ ਸਾਨੂੰ ਅਜਿਹੇ ਪ੍ਰੋਗਰਾਮ ਸਮੇਂ ਸਮੇਂ ਕਰਵਾਉਦੇ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚੇ ਪੱਛਮੀ ਸੱਭਿਆਚਾਰ ਦੀ ਚਕਾਚੌਂਧ ਤੋਂ ਬਚ ਕੇ ਆਪਣੇ ਅਮੀਰ ਵਿਰਸੇ ਨਾਲ ਜੁੜੇ ਰਹਿਣ।ਇਸ ਸਮੇਂ ਮੈਡਮ ਬਲਵਿੰਦਰ ਕੌਰ, ਕੋ-ਆਡੀਨੈਟਰ ਮੈਡਮ ਭੁਪਿੰਦਰ ਕੌਰ , ਮੈਡਮ ਸੁਖਪ੍ਰੀਤ ਕੌਰ ਅਤੇ ਮੈਡਮ ਹਰਪ੍ਰੀਤ ਕੌਰ ਸ਼ਾਮਿਲ ਹਨ।


