ਜਸਕਰਨ ਸਿੰਘ ਨੂੰ ਸੁਪਰਡੈਂਟ ਪ੍ਰੋਮੋਟ ਹੋਣ ਤੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਦਿੱਤੀ ਵਧਾਈ

ਮੋਗਾ, 30 ਜੁਲਾਈ (ਜਸ਼ਨ): ਮਾਲ ਵਿਭਾਗ ਵਿੱਚ ਸੇਵਾ ਨਿਭਾ ਰਹੇ ਸੀਨੀਅਰ ਸਹਾਇਕ ਜਸਕਰਨ ਸਿੰਘ ਨੂੰ ਪ੍ਰੋਮੋਟ ਹੋ ਕੇ ਸੁਪਰਡੈਂਟ ਬਣਨ ਤੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਨੇ ਮੂੰਹ ਮਿੱਠਾ ਕਰਵਾਉਦੇ ਹੋਏ ਵਧਾਈ ਦਿੱਤੀ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਕਿਹਾ ਕਿ ਲੋਕ ਭਲਾਈ ਸਕੀਮਾਂ ਨੂੰ ਸਹੀ ਹੱਥਾਂ ਤੱਕ ਪਹੁੰਚਾਉਣ ਲਈ ਅਧਿਕਾਰੀ ਆਪਣਾ ਅਹਿਮ ਰੋਲ ਅਦਾ ਕਰਦੇ ਹਨ, ਇਸ ਲਈ ਉਨਾਂ ਨੂੰ ਚੰਗੀਆਂ ਸੇਵਾਵਾ ਬਦਲੇ ਪ੍ਰੋਮੋਟ ਕਰਨ ਨਾਲ ਉਨਾਂ ਦਾ ਮਾਨ ਸਨਮਾਨ ਵੱਧਦਾ ਹੈ ਅਤੇ ਉਹ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਹੁੰਦੇ ਹਨ। ਇਸ ਮੌਕੇ ਜਸਕਰਨ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਉਹ ਪਹਿਲਾਂ ਵੀ ਮਾਲ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਪ੍ਰੋਮੋਟ ਹੋਣ ਤੋਂ ਬਾਅਦ ਆਪਣੀਆਂ ਸੇਵਾਵਾਂ ਨੂੰ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਤੇ ਡਾ. ਸਵਰਨਜੀਤ ਸਿੰਘ ਬਰਾੜ, ਡਾ. ਜੀ.ਐਸ.ਗਿੱਲ, ਗੁਰਭੇਜ ਸਿੰਘ ਲੋਹਾਰਾ, ਭਰਤ, ਮਨਪ੍ਰੀਤ ਸਿੰਘ ਆਦਿ ਨੇ ਵੀ ਜਸਕਰਨ ਸਿੰਘ ਨੂੰ ਪ੍ਰੋਮੋਟ ਹੋਣ ਤੇ ਵਧਾਈ ਦਿੱਤੀ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ