ਪ੍ਰ੍ਰਧਾਨ ਮੰਤਰੀ ਰੋਜ਼ਗਾਰ ਉਤਪੱਤੀ ਯੋਜਨਾ ਅਧੀਨ ਜ਼ਿਲੇ ਦੇ 155 ਲਾਭਪਾਤਰੀਆਂ ਨੂੰ 2 ਕਰੋੜ 98 ਲੱਖ ਦੇ ਕਰਜ਼ੇ ਮੁਹੱਈਆ ਕਰਵਾਉਣ ਦੀ ਕੀਤੀ ਸਿਫਾਰਿਸ਼

ਮੋਗਾ 29 ਜੁਲਾਈ:(ਜਸ਼ਨ):ਜ਼ਿਲੇ ਦੇ ਵੱਧ ਤੋਂ ਵੱਧ ਪੜੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ ਰੋਜ਼ਗਾਰ ਲਈ ਕਰਜ਼ਾ ਮੁਹੱਈਆ ਕਰਵਾ ਕੇ ਉਨਾਂ ਨੂੰ ਆਤਮ ਨਿਰਭਰ ਬਣਾੳਣ ਲਈ ਅੱਜ ਡਿਪਟੀ ਕਮਿਸ਼ਨਰ ਮੋਗਾ  ਸ਼੍ਰੀ ਸੰਦੀਪ ਹੰਸ, ਨੇ ਜ਼ਿਲੇ ਦੇ 155 ਦੇ ਕਰੀਬ ਲਾਭਪਾਤਰੀਆਂ ਨੂੰ 2 ਕਰੋੜ 98 ਲੱਖ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਉਣ ਦੀ ਸ਼ਿਫਾਰਿਸ਼ ਕੀਤੀ। ਡਿਪਟੀ ਕਮਿਸ਼ਨਰ ਨੇ ਜ਼ਿਲਾ ਪੱਧਰੀ ਟਾਸਕ ਫੋਰਸ ਕਮੇਟੀ ਦੀ ਮੀਟਿੰਗ ਦੀ ਪ੍ਰਧਨਾਗੀ ਕਰਦਿਆਂ ਦੱਸਿਆ ਕਿ ਜਿਲਾ ਉਦਯੋਗ ਕੇਂਦਰ,ਵਿਲੇਜ਼ ਅਤੇ ਖਾਦੀ ਕਮਿਸ਼ਨ ਅਤੇ ਖਾਦੀ ਵਿਲੇਜ਼ ਇੰਡਸਟਰੀਜ਼ ਬੋਰਡ ਦੇ ਖਾਤੇ ਵਿੱਚ ਆਨ ਲਾਈਨ ਪੜੇ ਲਿਖੇ ਬੇਰੁਜ਼ਗਾਰਾਂ ਦੇ ਉਦਯੋਗ ਅਤੇ ਸਰਵਿਸ ਸੈਕਟਰ ਨਾਲ ਸਬੰਧਤ ਪ੍ਰਾਪਤ ਹੋਏ ਕਰਜ਼ਾ ਕੇਸਾਂ ਦੀ ਜਾਂਚ ਪੜਤਾਲ ਕੀਤੀ ਗਈ। ਉਹਨਾਂ ਦੱਸਿਆ ਕਿ  ਜਿਲਾ ਉਦਯੋਗ ਕੇਂਦਰ, ਮੋਗਾ ਦੇ 100 ਕੇਸਾਂ ਵਿੱਚ 2 ਕਰੋੜ 18 ਲੱਖ ਰੁਪਏ ਦੀ  ਰਕਮ, ਖਾਦੀ ਅਤੇ ਗਰਾਮ ਉਦਯੋਗ ਕਮਿਸ਼ਨ ਦੇ 40 ਕੇਸਾਂ ਵਿੱਚ 50 ਲੱਖ  ਰੁਪਏ ਦੀ ਰਕਮ  ਅਤੇ ਖਾਦੀ ਅਤੇ ਗਰਾਮ ਉਦਯੋਗ ਬੋਰਡ ਦੇ 15 ਕਰਜ਼ਾ ਕੇਸਾਂ ਵਿੱਚ 30 ਲੱਖ ਰੁਪਏ ਦੀ ਰਕਮ ਦੇ ਕਰਜ਼ਾ ਕੇਸ ਬੈਕਾਂ ਨੂੰ ਵੰਡ ਕਰਨ ਹਿੱਤ ਸਿਫਾਰਸ਼ ਕੀਤੀ ਜਾ ਰਹੀ ਹੈ ਤਾਂ ਕਿ ਪੜੇ ਲਿਖੇ ਬੇਰੋਜ਼ਗਾਰ ਨੌਜਵਾਨ ਆਤਮ ਨਿਰਭਰ ਬਣ ਸਕਣ। ਉਨਾਂ ਇਹ ਵੀ ਦੱਸਿਆ ਕਿ ਸਬੰਧਤ ਲਾਭਪਾਤਰੀਆਂ ਨੂੰ ਇਸ ਸਕੀਮ ਅਧੀਨ ਸਰਕਾਰੀ ਹਦਾਇਤਾਂ ਅਨੁਸਾਰ 15 ਤੋਂ 35 ਪ੍ਰਤੀਸ਼ਤ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਦਰਸ਼ਨ ਸਿੰਘ ਜਰਨਲ ਮੈਨੇਜਰ ਜ਼ਿਲਾ ਉਦਯੋਗ ਕੇਦਰ ਮੋਗਾ,ਵੇਦ ਪ੍ਰਕਾਸ਼ ਸਹਾਇਕ ਡਾਇਰੈਕਟਰ ਕੇ.ਵੀ.ਆਈ.ਸੀ.,ਬਲਰਾਜ ਖਹਿਰਾ ਰੋਜ਼ਗਾਰ ਬਿਊਰੋ ਅਤੇ ਭੂਸ਼ਣ ਕੁਮਾਰ ਮੈਨੇਜਰ ਲੀਡ ਬੈਂਕ ਮੋਗਾ ਆਦਿ ਸ਼ਾਮਿਲ ਸਨ।