ਤੀਆਂ ਦਾ ਤਿਉਹਾਰ ਮਨਾਇਆ

ਬਾਘਾ ਪੁਰਾਣਾ 27 ਜੁਲਾਈ (ਮਨੀ ਸਿੰਗਲਾ ):- ਧੀਆਂ ਦਾ ਤਿਉਹਾਰ ਹਰ ਸਾਲ ਦੀ ਤਰਾਂ ਇਸ ਸਾਲ ਵੀ ਬਾਬਾ ਬਰਫਾਨੀ ਸੇਵਾ ਮੰਡਲ ਵੱਲੋਂ ਗਰਮ ਜੋਸ਼ੀ ਨਾਲ ਜੈਨ ਹਾਈ ਸਕੂਲ ਦੀ ਗਰਾਊਡ ਅੰਦਰ ਮਨਾਇਆ ਗਿਆ। ਜਿਸ ਵਿੱਚ ਲੜਕੀਆ ਅਤੇ ਔਰਤਾਂ ਨੇ ਭਰਵੀ ਹਾਜ਼ਰੀ ਲਗਵਾਈ। ਮੁੱਖ ਮਹਿਮਾਨ ਪੂਜਾ ਖੁਰਾਣਾ ਨੇ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਪੁਰਾਤਨ ਸੱਭਿਆਚਾਰ ਦੀ ਨਿਸ਼ਾਨੀ ਹੈ ਜੇਠ ਹਾੜ ਦੀ ਤਪਸ਼ ਤੋਂ ਬਾਅਦ ਸਾਉਣ ਦੀਆਂ ਫੁਹਾਰਾ ਅੰਦਰ ਇਹ ਤਿਉਹਾਰ ਮਨਾਇਆ ਜਾਂਦਾ ਹੈ। ਮੈਡਮ ਸਿਮਰਨਜੀਤ ਕੌਰ ਨੇ ਕਿਹਾ ਕਿ ਅਜਿਹੇ ਸੱਭਿਆਚਾਰਕ ਤਿਉਹਾਰ ਆਪਸੀ ਪਿਆਰ ਸਤਿਕਾਰ ਅਤੇ ਸਦਭਾਵਨਾਂ ਦੀਆਂ ਤੰਦਾਂ ਸਮਾਜ ਅੰਦਰ ਮਜ਼ਬੂਤ ਕਰਦੇ ਹਨ। ਬਾਬਾ ਬਰਫਾਨੀ ਸੇਵਾ ਮੰਡਲ ਦੇ ਆਗੂ ਪ੍ਰਵੀਨ ਕੁਮਾਰ ਗੋਇਲ, ਤੀਰਥ ਰਾਮ ਕੋਟਲੇ ਵਾਲੇ, ਸੈਮ ਬਾਂਸਲ ਅਤੇ ਮਨੀ ਗਰਗ ਆਦਿ ਆਗੂਆਂ ਨੇ ਸੁਚੱਜੇ ਢੰਗ ਨਾਲ ਪ੍ਰੋਗਰਾਮ ਕਰਵਾਇਆ ਅਤੇ ਭੰਗੜਾ, ਗਿੱਧਾ, ਬੋਲੀਆ ਆਦਿ ਵਿੱਚੋ ਅੱਗੇ ਰਹਿਣਾ ਵਾਲੀਆ ਮੁਟਿਆਰਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕ ਬੀਬੀ ਅਮਰਜੀਤ ਕੌਰ ਖੋਟੇ, ਰਵਿਤਾ ਸ਼ਾਹੀ ਕੌਸਲਰ, ਨੈਨਸੀ ਮਿੱਤਲ ਵਿਸ਼ੇਸ਼ ਤੌਰ ਤੇ ਪਹੰੁਚੇ ਅਤੇ ਮੁਟਿਆਰਾ ਦੇ ਹੱਥਾਂ ਤੇ ਮਹਿੰਦੀ ਲਗਾਈ ਅਤੇ ਨੂਹ ਪਾਲਸ਼ ਲਗਾਈ। ਮੁਟਿਆਰਾ ਨੇ ਨੱਚ ਨੱਚ ਕੇ ਪੁਰਾਤਨ ਪੰਜਾਬ ਦੀ ਯਾਦ ਕਰਵਾ ਦਿੱਤੀ ਸੱਜ ਵਿਆਹੀਆਂ ਔਰਤਾਂ ਅਤੇ ਮੁਟਿਆਰਾ ਆਕਰਿਸ਼ਕ ਪੰਜਾਬੀ ਡਰੈਸਾਂ ਪਾ ਕੇ ਮਾਹੌਲ ਨੂੰ ਚਾਰ ਚੰਦ ਲਗਾ ਰਹੀਆ ਸਨ। ਇਸ ਮੌਕ ਮੈਬਰ ਸੁਰਿੰਦਰ ਗਰਗ, ਲਲਿਤ ਗਰਗ, ਰਾਜੇਸ਼ ਰਾਜਾ, ਜਤਿੰਦਰ ਅਰੋੜਾ, ਰਾਜੀਵ ਮਿੱਤਲ, ਹਾਜਰ ਸੀ ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


