ਸ਼ਹੀਦ ਹੋਇਆ ਪੰਜਾਬ ਦਾ ਇੱਕ ਹੋਰ ਸਪੂਤ ,ਸ੍ਰੀਨਗਰ ਦੇ ਮੱਛਲ ਸੈਕਟਰ ਚ ਪਾਕਿਸਤਾਨੀ ਫ਼ੌਜ ਨੇ ਕੀਤੀ ਗੋਲੀਬਾਰੀ

ਗੁਰਦਾਸਪੁਰ ,27 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਸਮੁੱਚਾ ਦੇਸ਼ ਜਦੋਂ ਵਿਜੇ ਦਿਵਸ ਮਨਾ ਰਿਹਾ  ਹੈ ਅਤੇ ਕਾਰਗਿੱਲ ਵਿੱਚ ਹੋਏ ਸ਼ਹੀਦਾਂ ਨੂੰ ਯਾਦ ਕਰ ਰਿਹਾ ਹੈ ,ਉਸ ਸਮੇਂ ਪੰਜਾਬ ਦਾ ਇੱਕ ਹੋਰ ਵੀਰ ਸਪੂਤ ਸਰਹੱਦ ਤੇ ਸ਼ਹੀਦ ਹੋ ਗਿਆ । ਗੁਰਦਾਸਪੁਰ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਨਜ਼ਦੀਕ ਪੱਬਾਰਾਲੀ ਪਿੰਡ ਦਾ ਫੌਜੀ ਜਵਾਨ ਰਜਿੰਦਰ ਸਿੰਘ ,ਸ੍ਰੀਨਗਰ ਦੇ ਮੱਛਲ ਸੈਕਟਰ ਵਿੱਚ ਉਸ ਸਮੇਂ ਸ਼ਹੀਦ ਹੋ ਗਿਆ ਜਦੋਂ ਪਾਕਿਸਤਾਨੀ ਫ਼ੌਜ ਨੇ ਬਿਨਾਂ ਭੜਕਾਹਟ ਦੇ ਗੋਲੀਬਾਰੀ ਕੀਤੀ। ਚੌਵੀ ਸਾਲ ਦੀ ਉਮਰ ਵਿੱਚ ਸ਼ਹੀਦ ਹੋਣ ਵਾਲਾ ਸ਼ਹੀਦ ਫੌਜੀ ਜਵਾਨ ਰਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਮਾਤਾ, ਪਿਤਾ ,ਪਤਨੀ ਅਤੇ ਇੱਕ ਸਾਲ ਦੇ ਬੱਚੇ ਨੂੰ ਛੱਡ ਗਿਆ ਹੈ। ਇਸ  ਖ਼ਬਰ ਨਾਲ ਸਮੁੱਚੇ ਪੰਜਾਬ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ