ਬੂਟਾ ਗੁਲਾਮੀ ਵਾਲਾ ਦੇ ਪਰਿਵਾਰਕ ਦੋਗਾਣੇ ‘‘ਮਿੱਠਾ ਪੱਤੀ’’ ਦੇ ਵੀਡੀਓ ਦੀ ਸ਼ੂਟਿੰਗ ਹੋਈ

ਕੋਟ ਈਸੇ ਖਾਂ,27 ਜੁਲਾਈ (ਸੁਰਜੀਤ ਸਿੰਘ ਕਾਉਂਕੇ ): ਨਵ ਪੰਜਾਬੀ ਸਾਹਿਤ ਸਭਾ ਕੋਟ ਈਸੇ ਖਾਂ ਮੋਗਾ ਦੇ ਪ੍ਰਧਾਨ ਅਤੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਰਚਨਾਵਾਂ ਲਿਖਣ ਵਾਲੇ ਬੂਟਾ ਗੁਲਾਮੀ ਵਾਲਾ ਦੇ ਦੋਗਾਣਾ ਗੀਤ ‘‘ਮਿੱਠਾ ਪੱਤੀ ’’ ਦੀ ਵੀਡੀਓ ਸ਼ੂਟਿੰਗ ਧਰਮਕੋਟ ਵਿਖੇ ਵੱਖ ਵੱਖ ਥਾਵਾਂ ਤੇ ਕੀਤੀ ਗਈ । ਇਸ ਪਰਿਵਾਰਕ ਗੀਤ ਨੂੰ ਕੋਟ ਈਸੇ ਖਾਂ ਦੇ ਗਾਇਕ ਸੁੱਖਵਿੰਦਰ ਕਾਲਾ ਅਤੇ ਅਮਰਜੋਤ ਜੋਤੀ ਬਾਘਾ ਪੁਰਾਣਾ ਨੇ ਬਹੁਤ ਹੀ ਵਧੀਆ ਅਵਾਜ਼ ਦੇ ਕੇ ਸੁਚੱਜੇ ਢੰਗ ਤਰੀਕੇ ਨਾਲ ਗਾਇਆ ਹੈ। ਸ਼ੂਟਿੰਗ ਦੀ ਸ਼ੁਰੂਆਤ ਉੱਘੇ ਲੋਕ ਗੀਤ ਕਾਕਾ ਨੂਰ ਨੇ ਆਪਣੇ ਕਰ ਕਮਲਾਂ ਨਾਲ ਪਰਸ਼ਾਦ ਵੰਡ ਕੇ ਕੀਤੀ ਅਤੇ ਫਿਰ ਦੋ ਦਿਨ ਵੱਖ ਵੱਖ ਲੋਕੇਸ਼ਨਾਂ ਤੇ ਵੀਡੀਓ ਨੂੰ ਫਿਲਮਾਇਆ ਗਿਆ। ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਾਕਾ ਨੂਰ ,ਸੁੱਖਵਿਦਰ ਕਾਲਾ ਅਤੇ ਅਮਰ ਜੋਤੀ ਨੇ ਕਿਹਾ ਕੇ ਇਹ ਦੋਗਾਣਾ ਪਰਿਵਾਰਕ ਗੀਤ ਹੈ ਇਸ ਵਿੱਚ ਜੇਠ ਭਰਜਾਈ ਦੇ ਰਿਸ਼ਤੇ ਨੂੰ ਛੋਹਿਆ ਗਿਆ ਹੈ ਅਤੇ ਵੀਡੀਓ ਸ਼ੂਟਿੰਗ ਵੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਸਬੰਧਤ ਥਾਵਾਂ ਤੇ ਕੀਤੀ ਗਈ ਹੈ । ਇਸ ਸਮੇ ਗੀਤ ਦੇ ਲੇਖਕ ਬੂਟਾ ਗੁਲਾਮੀ ਵਾਲਾ ਨੇ ਕਿਹਾ ਕੇ ਅੱਜ ਸਾਡੀ ਨੋਜਵਾਨ ਪੀੜ੍ਹੀ ਲੱਚਰ ਗੀਤਾਂ ਵੱਲ ਵਧੇਰੇ ਧਿਆਨ ਦੇ ਰਹੀ ਹੈ ਪਰ ਮੇਰੀ ਕੋਸ਼ਿਸ਼ ਇਹੀ ਹੈ ਕੇ ਮੈ ਅੱਜ ਦੀ ਪੀੜ੍ਹੀ ਨੂੰ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਨਾਲ ਜੋੜੀ ਰੱਖਣ ਵਾਲੇ ਗੀਤ ਕਵਿਤਾਵਾਂ ਲਿਖਾਂ ,ਸੋ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਸਾਰੇ ਸੁਨਣ ਵੇਖਣ ਵਾਲੇ ਦੋਸਤ ਮਿੱਤਰ ਪਾਠਕ ਇਸ ਗੀਤ ਨੂੰ ਭਰਵਾਂ ਹੁੰਗਾਰਾ ਦੇਣਗੇ । ਇਸ ਸਮੇ ਗਿੱਲ ਸਟੂਡੀਓ ਧਰਮਕੋਟ ਵਾਲੇ ਮੁੱਖਤਿਆਰ ਭੁੱਲਰ, ਖੇਤਪਾਲ ਸਿੰਘ ਦੀਪ ,(ਕੈਮਰਾ ਮੈਨ)ਸੋਨੂੰ ਸਿੱਧੂ ,ਜੌਨ ਸਿੱਧੂ ਗੀਤਕਾਰ ਮਿੰਟੂ ਕੈਲਾ ਲੇਖਕ ਜਸਵਿੰਦਰ ਸੰਧੂ, ਅਤੇ ਸੇਵਕ ਬਰਾੜ ਧਰਮਕੋਟ ਵਾਲੇ ਹਾਜ਼ਰ ਸਨ ।
****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


