ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵੱਲੋਂ ਪਸ਼ੂ ਪਾਲਕਾਂ ਨੂੰ ਦਿੱਤੀ ਗਈ 5 ਦਿਨਾਂ ਦੀ ਸੂਰ ਪਾਲਣ ਦੀ ਟ੍ਰੇਨਿੰਗ

ਮੋਗਾ 26 ਜੁਲਾਈ: (ਜਸ਼ਨ):ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਪਸ਼ੂ ਪਾਲਣ ਅਤੇ ਡੇਅਰੀ ਦੇ ਧੰਦੇ ਨਾਲ ਜੋੜਨ ਲਈ ਮੋਗਾ ਪਸੂ ਪਾਲਣ ਵਿਭਾਗ ਵੱਲੋ ਤਹਿਸੀਲ ਧਰਮਕੋਟ ਅਤੇ ਮੋਗਾ ਦੇ ਪਸ਼ੂ ਪਾਲਕਾਂ ਲਈ 5 ਰੋਜ਼ੀ ਸੂਰ ਪਾਲਣ ਦੀ ਟ੍ਰੇਨਿੰਗ ਸਿਵਲ ਪਸੂ ਹਸਪਤਾਲ ਧਰਮਕੋਟ ਵਿਖੇ ਦਿੱਤੀ ਗਈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ,ਮੋਗਾ ਡਾ. ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ ਜੋ ਕਿ 22 ਜੁਲਾਈ ਤੋ 26 ਜੁਲਾਈ ਤੱਕ ਦਿੱਤੀ ਗਈ ਸੀ, ਜਿਸ ਵਿੱਚ 41 ਵਿਅਕਤੀਆਂ ਨੇ ਭਾਗ ਲਿਆ। ਉਨਾਂ ਦੱਸਿਆ ਕਿ ਇਹ ਟ੍ਰੇਨਿੰਗ ਸੀਨੀਅਰ ਵੈਟਨਰੀ ਅਫ਼ਸਰ ਮੋਗਾ ਡਾ. ਸੁਭਾਸ਼ ਚੰਦਰ ਦੀ ਨਿਗਰਾਨੀ ਹੇਠ ਹੋਈ। ਉੋਨਾਂ ਦੱਸਿਆ ਕਿ ਇਸ ਟ੍ਰੇਨਿੰਗ ਦੌਰਾਨ ਇੰਚਾਰਜ ਡਾ. ਹਿੰਮਾਸੂ ਸਿਆਲ, ਵੈਟਨਰੀ ਅਫ਼ਸਰ. ਧਰਮਕੋਟ ਡਾ. ਬੀਰਇੰਦਰ ਪਾਲ ਸਿੰਘ, ਵੈਟਨਰੀ ਅਫ਼ਸਰ. ਤਖਾਣਵੱਧ ਡਾ. ਅਮਨਦੀਪ ਸਿੰਘ, ਵੈਟਨਰੀ ਅਫ਼ਸਰ. ਮੇਲਕ ਕੰਗਾ ਅਤੇ ਮੇਜਰ ਡਾ. ਹਰਮਿੰਦਰ ਸਿੰਘ ਘੋਲੀਆ ਵੈਟਨਰੀ ਅਫ਼ਸਰ ਕੋਟ ਈਸੇ ਖਾਂ ਨੇ ਸੂਰ ਪਾਲਣ ਸਬੰਧੀ ਵੱਖ-ਵੱਖ ਪਹਿਲੂਆਂ ਤੇ ਜਾਣਕਾਰੀ ਦਿੱਤੀ। ਉਨਾਂ ਦੱਸਿਆ ਕਿ ਮਾਹਿਰਾਂ ਵੱਲੁੋ ਸੂਰ ਪਾਲਣ ਲਈ ਸੈਡ ਬਣਾਉਣ, ਉਨਾਂ ਦੇ ਪਾਲਣ ਪੋਸ਼ਣ, ਉਨਾਂ ਦੀ ਹਰ ਖੁਰਾਕ, ਉਨਾਂ ਨੂੰ ਲੱਗਣ ਵਾਲੀਆਂ ਬਿਮਾਰੀਆਂ ਤੋ ਬਚਾਅ ਸਬੰਧੀ ਅਤੇ ਇਸ ਕਿੱਤੇ ਤੋ ਵੱਧ ਤੋ ਵੱਧ ਮੁਨਾਫਾ ਕਮਾਉਣ ਸਬੰਧੀ ਲੋੜੀਦੀ ਜਾਣਕਾਰੀ ਦਿੱਤੀ ਗਈ। ਇਸ ਪੰਜ ਦਿਨਾਂ ਟ੍ਰੇਨਿੰਗ ਦੇ ਆਖਰੀ ਦਿਨ ਡਿਪਟੀ ਡਾਇਰੈਕਟਰ ਪਸੂ ਪਾਲਣ ਮੋਗਾ ਵੱਲੋ ਸਿਖਲਾਈ ਪ੍ਰਾਪਤ 41 ਵਿਅਕਤੀਆਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਡਾ. ਵਨੀਤਾ ਗਰਗ, ਵੈਟਨਰੀ ਅਫ਼ਸਰ ਤਲਵੰਡੀ ਮੱਲੀਆਂ, ਡਾ. ਵਿਸ਼ਵਦੀਪ ਸਿੰਘ ਬੱਲ, ਵੈਟਨਰੀ ਅਫ਼ਸਰ ਲੋਹਗੜ, ਸ੍ਰੀ ਬਲਦੇਵ ਸਿੰਘ, ਵੀ.ਆਈ. ਕਿਸ਼ਨਪੁਰਾ ਕਲਾਂ, ਅਮਰਜੀਤ ਸਿੰਘ ਵੀ.ਆਈ. ਲੋਹਗੜ ਅਤੇ ਪਸੂ ਪਾਲਣ ਵਿਭਾਗ ਦੇ ਹੋਰ ਕ੍ਰਮਚਾਰੀ ਵੀ ਹਾਜ਼ਰ ਸਨ। ਜਿਕਰਯੋਗ ਹੈ ਕਿ ਇਸ ਤੋ ਪਹਿਲਾਂ ਤਹਿਸੀਲ ਨਿਹਾਲ ਸਿੰਘ ਵਾਲਾ ਅਤੇ ਬਾਘਾਪੁਰਾਣਾ ਦੇ ਪਸ਼ੂ ਪਾਲਕਾਂ ਲਈ ਮਿਤੀ 15 ਜੁਲਾਈ ਤੋ 19 ਜੁਲਾਈ ਤੱਕ ਪੰਜ ਦਿਨਾਂ ਦੀ ਸੂਰ ਪਾਲਣ ਸਬੰਧੀ 30 ਵਿਅਕਤੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ ਅਤੇ ਉਨਾਂ ਨੂੰ ਟ੍ਰੇਨਿੰਗ ਸਰਟੀਫਿਕੇਟ ਵੀ ਦਿੱਤੇ ਗਏ ਸਨ।


