ਪੰਜਾਬ ਸਰਕਾਰ ਦਾ ਮੁੱਖ ਮਕਸਦ ਹੈ ਪੰਜਾਬ ਦੀ ਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ : ਡਾ. ਹਰਜੋਤ ਕਮਲ
ਮੋਗਾ, 24 ਜੁਲਾਈ (ਜਸ਼ਨ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਜਿਲਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੁਆਰਾ ਜਿਲਾ ਪੱਧਰ ਦੇ ਦੋ ਰੋਜ਼ਾ ਖੇਡ ਮੁਕਾਬਲੇ ਅੰਡਰ-14 ਸਾਲ ਲੜਕੇ ਅਤੇ ਲੜਕੀਆਂ ਦਾ ਆਗਾਜ ਗੁਰੂ ਨਾਨਕ ਕਾਲਜ ਵਿਖੇ ਬਹੁਤ ਹੀ ਸ਼ਾਨੋ-ਸੌੌਕਤ ਨਾਲ ਕੀਤਾ ਗਿਆ। ਇਹ ਖੇਡ ਮੁਕਾਬਲੇ ਸ਼੍ਰੀ ਸੰਜੈ ਕੁਮਾਰ, ਆਈ.ਏ.ਐਸ ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਤੇ ਸ਼੍ਰੀ ਰਾਹੁਲ ਗੁਪਤਾ, ਡਾਇਰੈਕਟਰ ਸਪੋਰਟਸ ਪੰਜਾਬ,ਚੰਡੀਗੜ ਦੀ ਰਹਿਨੁਮਾਈ ਅਤੇ ਸ਼੍ਰੀ ਸੰਦੀਪ ਹੰਸ, ਆਈ.ਏ.ਐਸ ਡਿਪਟੀ ਕਮਿਸ਼ਨਰ, ਮੋੋਗਾ ਦੀ ਯੋਗ ਅਗਵਾਈ ਹੇਠ ਸ਼ੁਰੂ ਹੋਏ। ਇਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਖ-ਵੱਖ 14 ਕਿਸਮਾਂ ਦੀਆਂ ਖੇਡਾਂ ਜਿਵੇ ਕਿ ਐਥਲੈਟਿਕਸ, ਫੁੱਟਬਾਲ, ਬਾਸਕਟਬਾਲ, ਕਬੱਡੀ (ਨੈਸ਼ਨਲ ਸਟਾਈਲ) ਵਾਲੀਬਾਲ, ਖੋ-ਖੋ, ਹੈਂਡਬਾਲ, ਬਾਕਸਿੰਗ, ਬੈਡਮਿੰਟਨ, ਜੁਡੋ, ਕੁਸ਼ਤੀ, ਰੋਲਰ ਸਕੇਟਿੰਗ, ਹਾਕੀ ਅਤੇ ਚੈਸ ਵਿਚ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਇਸ ਉਦਘਾਟਨੀ ਸਮਾਰੋਹ ਵਿੱਚ ਡਾ: ਹਰਜੋਤ ਕਮਲ, ਐਮ.ਐਲ.ਏ ਮੋੋਗਾ ਬਤੌੌਰ ਮੁੱਖ ਮਹਿਮਾਨ ਖਿਡਾਰੀ ਅਤੇ ਖਿਡਾਰਨਾਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ। ਉਨਾਂ ਵਲੋਂ ਆਪਣੇ ਸੰਦੇਸ਼ ਵਿੱਚ ਸਰਕਾਰ ਦੀਆਂ ਖੇਡਾਂ ਪ੍ਰਤੀ ਬਣਾਈਆਂ ਪਾਲਿਸੀਆਂ ਦਾ ਜਿਕਰ ਕੀਤਾ ਗਿਆ ਉੱਥੇ ਹੀ ਉਨਾ ਵਲੋਂ ਵੱਧ ਤੋਂ ਵੱਧ ਦਰੱਖਤ ਲਗਾਉਣ ਲਈ ਕਿਹਾ। ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਦੇ ਸਬੰਧ ਵਿੱਚ ਉਨਾਂ ਦੱਸਿਆ ਕਿ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਹਰ ਇੱਕ ਪਿੰਡ ਵਿੱਚ 550 ਬੂਟੇ ਲਗਾਏ ਜਾਣ। ਉਨਾਂ ਦੱਸਿਆ ਕਿ ਸਾਡਾ ਮਕਸਦ ਕੇਵਲ ਬੂਟੇ ਲਗਾਉਣਾ ਹੀ ਨਹੀਂ ਸਗੋੋਂ ਇਨਾਂ ਦੀ ਦੇਖ-ਭਾਲ ਅਤੇ ਰਾਖੀ ਕਰਨਾ ਵੀ ਹੈ। ਉਨਾਂ ਨੇ ਖੇਡ ਵਿਭਾਗ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਮਾਨਯੋੋਗ ਮੁੰਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ। ਇਸ ਮੌੌਕੇ ਤੇ ਸ੍ਰੀ ਬਲਵੰਤ ਸਿੰਘ ਜਿਲਾ ਖੇਡ ਅਫਸਰ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਨਾਂ ਖੇਡ ਮੁਕਾਬਲਿਆਂ ਵਿਚੋ ਜੇਤੂ ਟੀਮਾਂ ਸਟੇਟ ਪੱਧਰ ਤੇ ਕਰਵਾਏ ਜਾਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ। ਇਨਾਂ ਮੁਕਾਬਲਿਆਂ ਵਿੱਚ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਨਾਲ ਸਨਮਾਨਿਤ ਕੀਤਾ ਜਾਵੇਂਗਾ। ਇਸ ਦੌਰਾਨ ਬਾਸਕਟਬਾਲ ਦੇ ਵਿੱਚ ਗੁਰੂ ਨਾਨਕ ਕਲੱਬ ਮੋਗਾ ਦੀ ਲੜਕਿਆਂ ਦੀ ਟੀਮ ਆਰ.ਕੇ.ਐਸ ਜਨੇਰ ਸਕੂਲ ਤੋਂ ਜਿੱਤ ਅਤੇ ਲੜਕੀਆਂ ਦੇ ਬਾਸਕਿਟਬਾਲ ਵਿੱਚ ਗੁਰੂ ਨਾਨਕ ਕਲੱਬ ਦੀ ਟੀਮ ਐਸ.ਡੀ.ਸੀਨ.ਸੈਕੰ ਸਕੂਲ ਤੋ ਜਿੱਤੀ। ਕਬੱਡੀ ਲੜਕਿਆਂ ਵਿੱਚ ਬਲੂਮਿੰਗ ਬਡਜ ਸਕੂਲ ਨੇ ਐਸ.ਸੀ.ਐਸ ਸਕੂਲ ਦੀ ਟੀਮ ਨੂੰ ਹਰਾਇਆ। ਕਬੱਡੀ ਲੜਕਿਆਂ ਵਿੱਚੋੋਂ ਸਰਕਾਰੀ ਸਕੂਲ ਹਿੰਮਤਪੁਰਾ ਨੂੰ ਸਰਕਾਰੀ ਸਕੂਲ ਖੋੋਸਾ ਪਾਡੋੋਂ ਨੂੰ ਹਰਾਇਆ, ਫੁੱਟਬਾਲ ਵਿੱਚ ਚੰਦ ਨਵਾਂ ਪਿੰਡ ਦੀ ਟੀਮ ਨੂੰ ਹਰਾ ਕੇ ਆਰ.ਸੀ.ਐਫ ਸਕੂਲ ਲੜਕਿਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ। ਬਾਸਕਿਟਬਾਲ ਲੜਕੀਆਂ ਵਿੱਚ ਗੁਰੂ ਨਾਨਕ ਕਲੱਬ ਦੀ ਟੀਮ ਨੇ ਐਸ.ਡੀ. ਸੀਨ.ਸੈਕ ਸਕੂਲ ਮੋਗਾ ਦੀ ਟੀਮ ਨੂੰ ਹਰਾਇਆ।