ਚੌਦਵੇਂ ਸਾਲਾਨਾ ਛਿੰਝ ਮੇਲੇ ‘ਚ ਸਲੀਣਾ ਜਿੰਮ ਦਾ ਗੱਭਰੂ ਜੱਗਾ ਸਟਰੌਂਗਮੈਨ ਇੰਡੀਆ ਜਿੱਤਿਆ

ਕਪੂਰਥਲਾ,24 ਜੁਲਾਈ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) : ਪਿਛਲੇ ਦਿਨੀ ਕਪੂਰਥਲਾ ਦੇ ਪਿੰਡ ਤਲਵੰਡੀ ਵਿਖੇ 14 ਵਾਂ ਸਾਲਾਨਾ ਛਿੰਝ ਮੇਲਾ ਕਰਵਾਇਆ ਗਿਆ ਜਿਸ ਵਿੱਚ ਕੁਸ਼ਤੀਆਂ,ਸਟਰੌਂਗਮੈਨ ਇੰਡੀਆ ਕੱਪ ਅਤੇ ਆਰਮ ਰੈਸਲਿੰਗ ਇੰਡੀਆ ਕੱਪ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ 500 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ।  ਟੂਰਨਾਮੈਂਟ ਦਾ ਉਦਘਾਟਨ ਰੁਸਤਮੇ ਹਿੰਦ ਐਸ ਪੀ ਜਗਜੀਤ ਸਿੰਘ ਸਰੋਆ,ਰੁਸਤਮੇ ਹਿੰਦ ਰਣਧੀਰ ਸਿੰਘ ਧੀਰਾ ਅਤੇ ਉੱਘੇ ਫਿਲਮ ਸਟਾਰ ਗੁਰਪ੍ਰੀਤ ਸਿੰਘ ਘੁੱਗੀ ਨੇ ਕੀਤਾ ।

ਇਸ ਮੌਕੇ ਸਾਈਂ ਜੋਗੀ ਸ਼ਾਹ ਨੇ ਦੱਸਿਆ ਕਿ ਤਲਵੰਡੀ ਚੌਧਰੀਆਂ ਵਿਖੇ ਅਜਿਹੇ ਮੁਕਾਬਲੇ ਕਰਵਾਉਣ ਦਾ ਮੰਤਵ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਅ ਕੇ ਖੇਡਾਂ ਨਾਲ ਜੋੜਨਾ ਹੈ ਤਾਂ ਕਿ ਇਹ ਨੌਜਵਾਨ ਸ਼ਰੀਰਕ ਤੰਦਰੁਸਤੀ ਅਤੇ ਉਜਵਲ ਭਵਿੱਖ ਵੱਲ ਆਪਣੇ ਕਦਮ ਵਧਾਉਂਦਿਆਂ ਦੇਸ਼ ਦਾ ਨਾਮ ਰੌਸ਼ਨ ਕਰਨ। ਇਹਨਾਂ ਮੁਕਾਬਲਿਆਂ ‘ਚ 65 ਕਿੱਲੋ ਭਾਰ ਵਰਗ ਵਿੱਚ ਸ਼ਾਨੇ ਪੰਜਾਬ ਪ੍ਰਦੀਪ ਕੁਮਾਰ, 75 ਕਿੱਲੋ ਭਾਰ ਵਰਗ ਵਿੱਚ ਸਿਤਾਰੇ ਪੰਜਾਬ ਮਨੂੰ ਪੰਜਾਬ ਪੁਲਿਸ, 85 ਕਿਲੋ ਭਾਰ ਵਰਗ ‘ਚ ਅਦਿੱਤਿਆ ਕੰਦੂ ਵਜੀਤਪੁਰ,  85 ਕਿੱਲੋ ਭਾਰ ਵਰਗ ਵਿੱਚ ਹੀ ਪੰਜਾਬ ਕੇਸਰੀ ਕਰਨਵੀਰ ਸਿੰਘ ਨੇ ਬੁਲਟ ਮੋਟਰਸਾਈਕਲ ਜਿੱਤਦਿਆਂ ਮੇਲੇ ਵਿਚ ਆਏ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ।  ਇਹਨਾਂ ਮੁਕਾਬਲਿਆਂ ਦੌਰਾਨ ਕੁੜੀਆਂ ਦੀਆਂ 50 ਤੋਂ 60 ਕਿਲੋ ਭਾਰ ਵਰਗ ‘ਚ ਬਾਲ ਕੁਮਾਰੀ,ਗਗਨਪ੍ਰੀਤ ਕੌਰ ਫਰੀਦਕੋਟ, 60 ਤੋਂ 70 ਕਿਲੋ ਭਾਰ ਵਰਗ ਵਿਚ ਪੰਜਾਬੀ  ਕੁਮਾਰੀ, ਮਨਪ੍ਰੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਟਰੀ ਜਿੱਤੀ।  ਸਟਰੌਂਗਮੈਨ ਇੰਡੀਆ ਦਾ ਕੱਪ ਜੱਗਾ ਬੂਹੀਆ, ਦੂਸਰਾ ਇਨਾਮ ਜਗਸੀਰ ਸਿੰਘ ਮੰਗਾ, ਤੀਸਰਾ ਇਨਾਮ ਅਮਰਜੀਤ ਸਿੰਘ ਪੰਜਾਬ ਪੁਲਿਸ ਨੇ ਜਿੱਤਿਆ । ਆਰਮ ਰੈਸਲਿੰਗ ਇੰਡੀਆ ਕੱਪ ਸੁਨੀਲ ਕੁਮਾਰ ਦੂਸਰਾ ਗੁਰਦੇਵ ਸਿੰਘ ਨੇ ਜਿੱਤਿਆ। ਇਹਨਾਂ ਮੁਕਾਬਲਿਆਂ ਵਿਚ ਜੱਜਾਂ ਦੀ ਭੂਮਿਕਾ ਹਰਵਿੰਦਰ ਸਿੰਘ ਸਲੀਣਾ, ਤਰਸੇਮ ਸਿੰਘ, ਰਿੰਕੂ ਜਗਰਾਉਂ ਪੁਰੀ, ਦਿਓਲ, ਵਿਕਰਮ, ਰਾਜਾ, ਪ੍ਰਮਿੰਦਰ ਨੇ ਨਿਭਾਈ। ਇਸ ਮੌਕੇ ਕੁਸ਼ਤੀ ਕੋਚ ਮਨਦੀਪ ਸ਼ਰਮਾ, ਕੋਚ ਦੇਵਾ ਨੰਦ, ਭਲਵਾਨ ਅਰਜਨਾ ਐਵਾਰਡੀ ਰਣਧੀਰ ਸਿੰਘ ਧੀਰਾ, ਗੁਰਧੀਰ ਸਿੰਘ, ਰਾਜਿੰਦਰ ,ਸਾਰਜ ਭੁੱਲਰ, ਸ਼ਿੰਦਰ ਰਣਧੀਰ ਨੇ ਵੀ ਮੇਲੇ ਨੂੰ ਸਫ਼ਲ ਕਰਨ ਵਿਚ ਅਹਿਮ ਯੋਗਦਾਨ ਪਾਇਆ।