7 ਲੱਖ 10 ਹਜਾਰ ਦੀ ਲੁੱਟ ਦਾ ਡਰਾਮਾ ਰਚਣ ਵਾਲਾ ਕੰਪਨੀ ਦਾ ਵਰਕਰ ਭਰਾ ਸਮੇਤ ਗਿ੍ਰਫਤਾਰ,ਲੁੱਟ ਦੀ ਰਕਮ ’ਚੋ 70 ਹਜਾਰ ਦੀ ਨਗਦੀ ਵੀ ਬਰਾਮਦ

ਮੋਗਾ, 21 ਜੁਲਾਈ (ਜਸ਼ਨ) : ਬੀਤੇ ਦਿਨੀ ਧਰਮਕੋਟ ’ਚ 7 ਲੱਖ 10 ਹਜਾਰ ਦੀ ਲੁੱਟ ਦਾ ਪਰਦਾਫਾਸ਼ ਕਰਦਿਆਂ ਲੁੱਟ ਦਾ ਡਰਾਮਾ ਰਚਣ ਵਾਲੇ  ਕੰਪਨੀ ਦੇ ਵਰਕਰ ਅਤੇ ਉਸ ਦੇ ਭਰਾ ਨੂੰ ਮੋਗਾ ਪੁਲਿਸ ਵੱਲੋਂ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ ਲੁੱਟ ਦੀ ਰਕਮ ਵਿੱਚੋਂ 70 ਹਜਾਰ ਰੁਪਏ ਦੀ ਨਗਦੀ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ। ਐਸ.ਪੀ. (ਆਈ) ਹਰਿੰਦਰਪਾਲ ਸਿੰਘ ਪਰਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ 17 ਜੁਲਾਈ ਨੂੰ ਸ਼ਿਵ ਕੁਮਾਰ ਬ੍ਰਾਂਚ ਮੈਨੇਜਰ ਸੈਟਿਨ ਕਰੈਡਿਟ ਕੇਅਰ ਨੈਟਵਰਕ ਦਿੱਲੀ ਜਿਹਨਾਂ ਦੀ ਬ੍ਰਾਂਚ ਢੋਲੇਵਾਲਾ ਰੋਡ ਧਰਮਕੋਟ ਵਿਖੇ ਹੈ ਸਮੇਤ ਇਸ ਫਾਇਨਾਂਸ ਕੰਪਨੀ ਦਾ ਵਰਕਰ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਸਿੰਘ ਜ਼ਿਲਾ ਫਿਰੋਜਪੁਰ ਆਪਣੇ ਮੋਟਰਸਾਈਕਲ ਤੇ ਇਸ ਫਾਇਨਾਂਸ ਕੰਪਨੀ ਵੱਲੋਂ ਲੋਨ ਦੀਆਂ ਇਕੱਠੀਆਂ ਕੀਤੀਆ ਕਿਸ਼ਤਾਂ ਜੋ 7 ਲੱਖ 10 ਹਜਾਰ 700 ਰੁਪਏ ਸਨ, ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਧਰਮਕੋਟ ਵਿੱਚ ਜਮਾਂ ਕਰਾਉਣ ਲਈ ਜਾ ਰਹੇ ਸਨ ਤਾਂ ਕਰੀਬ ਸਵਾ 3 ਵਜੇ ਜਦ ਇਹ ਕੋਟ ਈਸੇ ਖਾਂ ਰੋਡ ਧਰਮਕੋਟ ਨੇੜੇ ਜੌਨ ਡੀਅਰ ਟਰੈਕਟਰ ਏਜੰਸੀ ਕੋਲ ਪੁੱਜੇ ਤਾਂ ਇੱਕ ਮੋਟਰਸਾਈਕਲ ਅਪਾਚੀ ਰੰਗ ਕਾਲਾ ਜਿਸ ’ਤੇ ਦੋ ਮੋਨੇ ਨੌਜਵਾਨ ਜਿਨਾਂ ਦੇ ਮੂੰਹ ਬੰਨੇ ਹੋਏ ਸਨ ਪਿੱਛੋਂ ਆਏ ਤੇ ਮੈਨੇਜਰ ਜੋ ਕਿ ਪਿਛੇ ਬੈਠਾ ਸੀ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਪੈਸਿਆਂ ਵਾਲਾ ਬੈਗ ਝਪਟ ਮਾਰਕੇ ਖੋਹ ਕੇ ਫਰਾਰ ਹੋ ਗਏ। ਜਿਸ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਮੈਨੇਜਰ ਸ਼ਿਵ ਕੁਮਾਰ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਦੋ ਅਣਪਛਾਤੇ ਲੁਟੇਰਿਆਂ ਖਿਲਾਫ ਅ/ਧ 379 ਬੀ ਆਈ.ਪੀਸੀ.ਐਕਟ ਤਹਿਤ ਮੁਕੱਦਮਾ ਨੰਬਰ 130 ਥਾਣਾ ਧਰਮਕੋਟ ਵਿੱਚ ਦਰਜ ਰਜਿਸਟਰ ਕੀਤਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਉਕਤ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਜ਼ਿਲਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਵੱਲੋਂ ਡੀ.ਐਸ.ਪੀ. ਜਸਪਾਲ ਸਿੰਘ, ਡੀ.ਐਸ.ਪੀ. ਯਾਦਵਿੰਦਰ ਸਿੰਘ ਧਰਮਕੋਟ, ਇੰਸਪੈਕਟਰ ਜਸਵੀਰ ਸਿੰਘ ਮੁੱਖ ਅਫਸਰ ਧਰਮਕੋਟ ਅਤੇ ਸੀ.ਆਈ.ਏ.ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ ਦੀ ਇੱਕ ਟੀਮ ਬਣਾ ਕੇ ਡਿਊਟੀ ਲਗਾਈ ਗਈ ਸੀ। ਪੁਲਿਸ ਵੱਲੋਂ  ਮੋਟਰਸਾਈਕਲ ਚਾਲਕ ਸੁਖਚੈਨ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਠੱਠਾ ਕਿਸ਼ਨ ਜ਼ਿਲਾ ਫਿਰੋਜਪੁਰ ਜੋ ਇਸ ਫਾਇਨਾਂਸ ਵਿੱਚ ਬਤੌਰ ਵਰਕਰ ਹੈ, ਨੰੂ ਪੁੱਛ ਗਿੱਛ ਕਰਨ ਲਈ ਤਲਬ ਕੀਤਾ ਤਾਂ ਉਹ ਜਾਣ ਬੁੱਝ ਕੇ ਟਲ ਗਿਆ। ਜਿਸ ਤੇ ਉਸ ਦੀਆਂ ਅਤੇ ਹੋਰ ਸਟਾਫ ਦੀਆਂ ਕਾਲ ਡਿਟੇਲ ਕਢਵਾਈਆਂ ਗਈਆਂ ਤਾਂ 19 ਜੁਲਾਈ ਨੂੰ ਸੁਖਚੈਨ ਸਿੰਘ ਨੇ ਇਸ ਫਾਇਨਾਂਸ ਕੰਪਨੀ ਦੇ ਏਰੀਆਂ ਮੈਨੈਜਰ ਪਾਸ ਆਕੇ ਇਕਬਾਲ ਕੀਤਾ ਕਿ ਉਸ ਨੇ ਆਪਣੇ ਭਰਾ ਅਵਤਾਰ ਸਿੰਘ ਪੁੱਤਰ ਜਗਦੇਵ ਸਿੰਘ, ਕਾਲੂ ਉਰਫ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀਆਨ ਠੱਠਾ ਕਿਸ਼ਨ ਸਿੰਘ ਜ਼ਿਲਾ ਫਿਰੋਜਪੁਰ, ਧਰਮਾ ਪੁੱਤਰ ਬਲਵੀਰ ਸਿੰਘ ਵਾਸੀ ਰਟੌਲ ਬੇਟ, ਮਾਈਕਲ ਉਰਫ ਕਾਕਾ ਪੁੱਤਰ ਸੋਹਣ ਲਾਲ ਵਾਸੀ ਪਿੰਡ ਮੱਲਾਂਵਾਲਾ ਜ਼ਿਲਾ ਫਿਰੋਜਪੁਰ ਨਾਲ ਮਿਲ ਕੇ ਆਪ ਹੀ ਇਹ ਲੁੱਟ ਖੋਹ ਕਰਵਾਈ ਹੈ, ਜਿਸ ’ਤੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੌਜਵਾਨਾਂ ਨੂੰ ਉਕਤ ਮਾਮਲੇ ਵਿੱਚ ਨਾਮਜਦ ਉਹਨਾਂ ਨੂੰ ਗਿ੍ਰਫਤਾਰ ਕਰਨ ਲਈ ਛਾਪਾਮਾਰੀ ਕਰਕੇ ਪੁਲਿਸ ਪਾਰਟੀ ਨੇ ਸੁਖਚੈਨ ਸਿੰਘ ਅਤੇ ਉਸ ਦੇ ਭਰਾ ਅਵਤਾਰ ਸਿੰਘ ਨੂੰ ਗਿ੍ਰਫਤਾਰ ਕਰਕੇ ਲੁੱਟ ਦੀ ਰਕਮ ’ਚੋ 70 ਹਜਾਰ ਦੀ ਨਗਦੀ ਬਰਾਮਦ ਕਰ ਲਈ ਹੈ।****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ