ਮੋਗਾ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ 255 ਗ੍ਰਾਮ ਹੈਰੋਇਨ ਅਤੇ ਢਾਈ ਲੱਖ ਰੁਪਏ ਡਰੱਗ ਮਨੀ ਸਮੇਤ ਕੀਤਾ ਗਿਫ੍ਰਤਾਰ

ਮੋਗਾ,21 ਜੁਲਾਈ (ਜਸ਼ਨ): ਪਿਛਲੇ ਕਈ ਦਿਨਾਂ ਤੋਂ ਮੋਗਾ ਪੁਲਿਸ ਵੱਲੋਂ ਮੋਗਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਪਰ ਨਾ ਤਾਂ ਕੋਈ ਨਸ਼ਾ ਤਸਕਰ ਹੀ ਗਿ੍ਰਫਤਾਰ ਕੀਤਾ ਜਾ ਸਕਿਆ ਤੇ ਨਾ ਨਸ਼ੇ ਦੀ ਖੇਪ ਫੜੀ ਜਾ ਸਕੀ ਪਰ ਅਖੀਰ ਬੀਤੀ ਸ਼ਾਮ ਮੋਗਾ ਪੁਲਿਸ ਨੂੰ ਸਫਲਤਾ ਮਿਲ ਹੀ ਗਈ  ਜਦੋਂ ਡੀ ਐਂਸ ਪੀ ਸਿਟੀ ਦੀ ਅਗਵਾਈ ਵਿਚ ਸੀ. ਆਈ. ਏ. ਸਟਾਫ ਮੋਗਾ ਦੇ ਮੁੱਖ ਅਫਸਰ ਇੰਸਪੈਕਟਰ ਤਰਲੋਚਨ ਸਿੰਘ, ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਗੁਪਤ ਸੂਚਨਾਂ ਦੇ ਅਧਾਰ ’ਤੇ ਦੋ ਨੌਜਵਾਨਾਂ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ 255 ਗ੍ਰਾਮ ਹੈਰੋਇਨ ਬਰਾਮਦ ਕੀਤੀ । ਅੱਜ ਐਸ.ਪੀ. (ਆਈ) ਹਰਰਿੰਦਰਪਾਲ ਸਿੰਘ ਪਰਮਾਰ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ’ਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ. ਇੰਚਾਰਜ ਇੰਸਪੈਕਟਰ ਤਰਲੋਚਨ ਸਿੰਘ, ਸਹਾਇਕ ਥਾਣੇਦਾਰ ਮਲਕੀਤ ਸਿੰਘ ਸਮੇਤ ਪੁਲਿਸ ਪਾਰਟੀ ਕੋਟਕਪੂਰਾ ਬਾਈਪਾਸ ਤੇ ਪੀ.ਡਬਲਯੂ ਡੀ. ਦੀ ਜਗਾ ਨੇੜੇ ਗਸ਼ਤ ’ਤੇ ਸਨ ਤਾਂ ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਵਿਜੈ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੁਰੂਰਾਮ ਦਾਸ ਨਗਰ ਮੋਗਾ ਜੋ ਭਾਰੀ ਮਾਤਰਾ ਵਿੱਚ ਹੈਰੋਇਨ ਵੇਚਣ ਦਾ ਆਦੀ ਹੈ ਜਿਸ ਨੇ ਆਪਣੀ ਹੈਰੋਇਨ ਵੇਚਣ ਲਈ ਧਰਮਦੀਪ ਸਿੰਘ ਉਰਫ ਨਿੱਕਾ ਪੁੱਤਰ ਜੱਗਾ ਸਿੰਘ ਅਤੇ ਵਰਿੰਦਰ ਸਿੰਘ ਉਰਫ ਨੰਨੂ ਵਾਸੀਆਨ ਗੁਰੂ ਰਾਮ ਦਾਸ ਨਗਰ ਮੋਗਾ ਨੂੰ ਕਰਿੰਦੇ ਰੱਖ ਕੇ ਹੈਰੋਇਨ ਵੇਚ ਰਿਹਾ ਹੈ। ਸੂਚਨਾਂ ਮਿਲਣ ’ਤੇ ਪੁਲਿਸ ਪਾਰਟੀ ਵੱਲੋਂ ਕਾਰਵਾਈ ਕਰਦਿਆਂ ਧਰਮਦੀਪ ਸਿੰਘ ਉਰਫ ਨਿੱਕਾ ਅਤੇ ਵਰਿੰਦਰ ਸਿੰਘ ਉਰਫ ਨਨੂੰ ਨੂੰ ਗਿ੍ਰਫਤਾਰ ਕਰਕੇ ਉਹਨਾਂ ਪਾਸੋਂ 255 ਗ੍ਰਾਮ ਹੈਰੋਇਨ ਅਤੇ 2 ਲੱਖ 50 ਹਜਾਰ ਰੁਪਏ ਹੈਰੋਇਨ ਦੀ ਵੱਟਤ ਬਰਾਮਦ ਕੀਤੀ ਗਈ। ਉਨਾਂ ਦੱਸਿਆ ਕਿ ਪੁਲਿਸ ਵੱਲੋਂ ਗਿ੍ਰਫਤਾਰ ਕੀਤੇ ਮੁਲਜਮਾਂ ਨੇ ਪੁਲਿਸ ਕੋਲ ਮੰਨਿਆਂ ਕਿ ਉਹ ਹੈਰੋਇਨ ਵਿਜੇ ਕੁਮਾਰ ਤੋਂ ਲੈਕੇ ਆਏ ਹਨ। ਜਿਸ ’ਤੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਉਕਤ ਦੋਸ਼ੀਆਂ ਖਿਲਾਫ ਥਾਣਾ ਸਿਟੀ ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਉਕਤ ਵਿਜੇ ਖਿਲਾਫ ਦੋ ਮੁਕੱਦਮੇ ਦਰਜ ਹਨ। ਵਿਜੇ ਵੱਖ ਵੱਖ ਸ਼ਹਿਰਾਂ ਵਿੰਚ ਡਰੱਗ ਸਪਲਾਈ ਕਰਦਾ ਹੈ ਤੇ ਉਹ ਮੁਕੱਦਮਾ ਵਿੱਚ ਭਗੌੜਾ ਹੈ ਜੋ ਪੁਲਿਸ ਤੋਂ ਡਰਦਾ ਆਪਣੇ ਘਰ ਵੀ ਨਹੀ ਰਹਿੰਦਾ ਅਤੇ ਹੋਰ ਗੁਪਤ ਜਗਾ ਤੇ ਲੁਕ ਛਿਪ ਕੇ ਰਹਿੰਦਾ ਸੀ। ਜੋ ਆਪਣੀ ਪੱਕੀ ਰਹਾਇਸ ਨਹੀ ਰੱਖਦਾ ਸੀ। ਉਨਾਂ ਦੱਸਿਆ ਕਿ ਵਿਜੈ ਦੀ ਗਿ੍ਰਫਤਾਰੀ ਅਜੇ ਬਾਕੀ ਹੈ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ