ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ “ਸਾਡਾ ਪਾਣੀ ਸਾਡਾ ਹੱਕ” ਜਨ ਅੰਦੋਲਨ ਦੀ ਸ਼ੁਰੂਆਤ ਕਰਨ ਮੌਕੇ ਆਖਿਆ ‘‘ਪਾਣੀ ਦੀ ਕੀਮਤ ਵਸੂਲੀ ਪੰਜਾਬ ਦਾ ਕਾਨੂੰਨੀ ਅਤੇ ਕੁਦਰਤੀ ਅਧਿਕਾਰ ਹੈ’’
ਮੋਗਾ ,21 ਜੁਲਾਈ (ਲਛਮਣਜੀਤ ਸਿੰਘ ਪੁਰਬਾ/ਜਸ਼ਨ): ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਆਪਣੇ ਸਾਥੀਆ ਸਮੇਤ ਮੋਗਾ ਵਿਖੇ “ਸਾਡਾ ਪਾਣੀ ਸਾਡਾ ਹੱਕ” ਜਨ ਅੰਦੋਲਨ ਦੀ ਸ਼ੁਰੂਆਤ ਕਰਨ ਪਹੰੁਚੇ । ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਬੈਂਸ ਨੇ ਆਖਿਆ ਕਿ ਉਹਨਾਂ ਦੀ ਪਾਰਟੀ ਵੱਲੋਂ ਪਾਣੀ ਦੀ ਕੀਮਤ ਵਸੂਲਣ ਲਈ ਸ਼ੁਰੂ ਕੀਤੇ ਗਏ ਜਨ ਅੰਦੋਲਨ ਤਹਿਤ 21 ਲੱਖ ਪੰਜਾਬੀ ਲੋਕਾਂ ਵੱਲੋਂ ਦਸਤਖ਼ਤ ਕੀਤੀ ਪਟੀਸ਼ਨ ਦਾਇਰ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਪੰਜਾਬ ਆਪਣਾ ਪਾਣੀ ਰਾਜਸਥਾਨ ਨੂੰ ਮੁਫਤ ਦੇ ਰਿਹਾ ਹੈ ਉਥੇ ਹੀ ਪੰਜਾਬ ਦਾ ਕਿਸਾਨ ਧਰਤੀ ਥੱਂਲਿਓਂ ਪਾਣੀ ਖਿੱਚ ਕੇ ਖੇਤੀ ਕਰ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲਗਭਗ 80% ਬਲਾਕਾਂ ਦਾ ਪਾਣੀ ਲੋੜ ਤੋਂ ਜ਼ਿਆਦਾ ਵਰਤਿਆ ਜਾ ਚੱੁਕਾ ਹੈ ਅਤੇ ਉਹਨਾਂ ਨੂੰ ਡਾਰਕ ਜ਼ੋਨ ਕਰਾਰ ਦਿੱਤਾ ਗਿਆ ਹੈ ਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਜ਼ਹਿਰੀਲਾ ਰੇਗਿਸਤਾਨ ਬਣ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਪੰਜਾਬ ਤੋਂ ਬਾਹਰ ਜਾ ਰਿਹਾ ਪਾਣੀ ਕਿਸਾਨ ਆਪਣੀ ਖੇਤੀ ਲਈ ਵਰਤੇ ਤਾਂ ਬਿਜਲੀ ਅਤੇ ਡੀਜ਼ਲ ਉਪਰ ਕਰੋੜਾਂ ਰੁਪਏ ਸਾਲਾਨਾ ਬਚਾਏ ਜਾ ਸਕਦੇ ਹਨ ਜਿਸ ਨਾਲ ਉਹਨਾਂ ਦੀ ਖੇਤੀ ਲਾਗਤ ਹੀ ਨਹੀਂ ਘਟੇਗੀ ਬਲਕਿ ਕਿਸਾਨਾਂ ਵੱਲੋਂ ਆਰਥਿਕ ਤੰਗੀਆਂ ਤੁਰਸ਼ੀਆਂ ਕਾਰਨ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਨੂੰ ਵੀ ਠੱਲ ਪਵੇਗੀ । ਉਹਨਾਂ ਕਿਹਾ ਕਿ ਜਿਹੜਾ ਪਾਣੀ ਰਾਜਸਥਾਨ ਵੱਲ ਜਾ ਰਿਹਾ ਹੈ ਜਾਂ ਤਾਂ ਉਸ ਨੂੰ ਬੰਦ ਕੀਤਾ ਜਾਵੇ ਤੇ ਜਾਂ ਉਸ ਦੀ ਕੀਮਤ ਵਸੂਲੀ ਜਾਵੇ ਕਿਉਂਕਿ ਕੋਈ ਵੀ ਰਾਜ ਆਪਣਾ ਕੁਦਰਤੀ ਸ੍ਰੋਤ ਦੂਜੇ ਰਾਜਾਂ ਨੂੰ ਮੁਫ਼ਤ ਨਹੀਂ ਦਿੰਦਾ। ਸ. ਬੈਂਸ ਨੇ ਆਖਿਆ ਕਿ ਪਾਣੀ ਦੀ ਕੀਮਤ ਵਸੂਲੀ ਪੰਜਾਬ ਦਾ ਕਾਨੂੰਨੀ ਅਤੇ ਕੁਦਰਤੀ ਅਧਿਕਾਰ ਹੈ, ਪਰ ਕੋਈ ਵੀ ਰਾਜਨੀਤਿਕ ਪਾਰਟੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ।
ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੂੰ ਪਿਛਲੇ ਦਿਨੀਂ ਕਿ ਬਠਿੰਡਾ ਵਿਚ ਪਏ ਮੀਂਹ ਕਾਰਨ ਵਾਟਰ ਲੌਗਿੰਗ ਦੀ ਸਮੱਸਿਆ ’ਤੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਬੈਂਸ ਨੇ ਕਿਹਾ ਕਿ ਬਠਿੰਡਾ ਵਿਚ ਦਿਓਰ ਭਰਜਾਈ ਦੀ ਗੈਰਮਿਆਰੀ ਸਿਆਸਤ ਦਾ ਖਮਿਆਜ਼ਾ ਬਠਿੰਡਾ ਵਾਸੀਆਂ
ਨੂੰ ਭੁਗਤਣਾ ਪੈ ਰਿਹਾ ਹੈ। ਇਸ ਮੌਕੇ ਜ਼ਿਲਾ ਪ੍ਰਧਾਨ ਜਗਮੋਹਨ ਸਮਾਧ ਭਾਈ ,ਅਮਿ੍ਰਤਪਾਲ ਸਿੰਘ ਖਾਲਸਾ ਪ੍ਰਧਾਨ ਯੂਥ ਵਿੰਗ ਜ਼ਿਲਾ ਮੋਗਾ,ਪਰਮਿੰਦਰ ਸਿੰਘ ਭੋਲਾ ਜਨਰਲ ਸੈਕਟਰੀ ,ਰਜਨੀਸ਼ ਅਗਰਵਾਲ ਸ਼ਹਿਰੀ ਪ੍ਰਧਾਨ ,ਸੁਭਾਸ਼ ਉਪਲ ਮੀਤ ਪ੍ਰਧਾਨ,ਸਤੀਸ਼ ਸਿੰਗਲਾ ਮੀਤ ਪ੍ਰਧਾਨ ,ਸੂਬੇਦਾਰ ਗੁਰਦੀਪ ਸਿੰਘ ਬਲਾਕ ਪ੍ਰਧਾਨ,ਢਾਡੀ ਸਾਧੂ ਸਿੰਘ ਧੰਮੂ ਇੰਚਾਰਜ ਵਿੰਗ ,ਸਵਰਨ ਸਿੰਘ ਸ਼ਹਿਰੀ ਮੀਤ ਪ੍ਰਧਾਨ ,ਡਾ: ਕੁਲਜੀਤ ਸਿੰਘ ਪ੍ਰਬੰਧਕ ,ਗੁਰਜੰਟ ਸਿੰਘ ,ਅਮਰਜੀਤ ਸਿੰਘ ,ਦਿਲਬਾਗ ਸਿੰਘ ਆਦਿ ਹਾਜ਼ਰ ਸਨ।