ਪਿੰਡ ਸਿੰਘਾਂਵਾਲਾ ਵਿਖੇ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ,ਕਾਂਗਰਸੀ ਆਗੂ ਜਗਸੀਰ ਸੀਰਾ ਨੇ ਪਿੰਡਾਂ ‘ਚ ਪਈਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਕੀਤੀ ਅਪੀਲ

ਮੋਗਾ,19 ਜੁਲਾਈ (ਜਸ਼ਨ): ਮੋਗਾ ਹਲਕੇ ਦੇ ਪਿੰਡ ਸਿੰਘਾਂਵਾਲਾ ਵਿਖੇ ਐਮ.ਐਲ.ਏ. ਡਾ. ਹਰਜੋਤ ਕਮਲ ਦੇ ਦਿਸ਼ਾ ਨਿਰਦੇਸ਼ਾ ਹੇਠ ਹਰ ਪਿੰਡ ਵਿੱਚ 550 ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜਗਸੀਰ ਸਿੰਘ ਸੀਰਾ ਕਾਂਗਰਸੀ ਆਗੂ ਵਲੋਂ ਰਾਜਿੰਦਰਪਾਲ ਸਿੰਘ ਗਿੱਲ, ਕੁਲਦੀਪ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਬਲਾਕ ਸੰਮਤੀ ਮੈਂਬਰ, ਗੁਰਪ੍ਰੀਤ ਸਿੰਘ ਨੰਬਰਦਾਰ, ਗੁਰਪ੍ਰੀਤ ਗਿੱਲ, ਕੁਲਵਿੰਦਰ ਸੰਧੂ, ਬੱਬੂ ਮੈਂਬਰ, ਜਗਤਾਰ ਸਿੰਘ ਮੈਂਬਰ, ਕੁਲਵੰਤ ਕੌਰ ਮੈਂਬਰ, ਹਰਪ੍ਰੀਤ ਕੌਰ, ਅਮਨਦੀਪ ਅਮਨਾ, ਗੁਰਸੇਵਕ ਸਿੰਘ, ਪਿੰਦਾ ਸੰਧੂ, ਗੋਲਾ ਗਿੱਲ, ਪੰਮਾ ਵੱਡਾ ਘਰ, ਮਨਜਿੰਦਰ ਮਨੀ, ਗੁਰਪ੍ਰੀਤ ਗੋਪੀ ਆਦਿ ਨੇ ਸਰਕਾਰੀ ਹਾਈ ਸਕੂਲ ਵਿੱਚ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ। ਇਸ ਮੌਕੇ ਤੇ ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਇਹ ਮੁਹਿੰਮ ਸ਼ਲਾਘਾਯੋਗ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਵਧ ਚੜ ਕੇ ਆਪਣੇ ਪਿੰਡਾਂ ਵਿੱਚ ਪਈਆਂ ਖਾਲੀ ਥਾਵਾਂ ਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।