ਪੁਲਸ ਨੇ ਸਾਬਕਾ ਐਮ ਪੀ ਕੇਵਲ ਸਿੰਘ ਵਾਲੀ ਬਸਤੀ ਲੰਢੇਕੇ ਚ ਕੀਤੀ ਛਾਪਾਮਾਰੀ ,ਸਰਚ ਅਭਿਆਨ ਤਹਿਤ ਮੋਗਾ ਪੁਲਿਸ ਨੇ ਪਿੰਡ ਲੰਢੇਕੇ ’ਚ ਦੋ ਔਰਤਾਂ ਸਮੇਤ ਪੰਜ ਨੂੰ ਲਿਆ ਸ਼ੱਕ ਦੇ ਅਧਾਰ ’ਤੇ ਹਿਰਾਸਤ ’ਚ
ਮੋਗਾ ,18 ਜੁਲਾਈ (ਜਸ਼ਨ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਮੋਗਾ ਪੁਲਿਸ ਵੱਲੋਂ ਡੀ.ਐਸ.ਪੀ. ਸਿਟੀ ਪਰਮਜੀਤ ਸਿੰਘ ਸੰਧੂ ਅਤੇ ਡੀ.ਐਸ.ਪੀ. ਜਸਪਾਲ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ ਨੇੜਲੇ ਪਿੰਡ ਲੰਢੇਕੇ ਦੀ ਕੇਵਲ ਸਿੰਘ ਐੱਮ ਪੀ ਵਾਲੀ ਬਸਤੀ ਚ ’ਚ ਸਰਚ ਅਭਿਆਨ ਚਲਾਇਆ ਗਿਆ ।ਇਸ ਮੌਕੇ ਕੇਵਲ ਸਿੰਘ ਐੱਮ ਪੀ ਦੇ ਪੁੱਤਰ ਨੇ ਦੋਸ਼ ਲਾਇਆ ਕਿ ਇਸ ਬਸਤੀ ਵਿੱਚ ਸੱਤ ਅੱਠ ਘਰ ਨਸ਼ਾ ਵੇਚਣ ਦਾ ਕੰਮ ਕਰਦੇ ਹਨ । ਇਸ ਮੌਕੇ ਚਾਰ ਥਾਣਿਆਂ ਦੇ ਐਸ.ਐਚ.ਓ, ਪੁਲਿਸ ਦੇ 70 ਜਵਾਨਾਂ ਅਤੇ 10 ਮਹਿਲਾਂ ਕਾਸਟੇਬਲਾਂ ਨੇ ਪੁਲਿਸ ਦੇ ਉਚ ਅਧਿਕਾਰੀਆਂ ਸਮੇਤ ਸਰਚ ਅਭਿਆਨ ਤਹਿਤ ਲੰਢੇਕੇ ’ਚ ਛਾਪਾਮਾਰੀ ਕੀਤੀ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ. ਪਰਮਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਵੇਰੇ ਲੰਢੇਕੇ ’ਚ ਪੁਲਿਸ ਵੱਲੋਂ ਛਾਪਾਮਾਰੀ ਕੀਤੀ ਗਈ ਹੈ ਇਸ ਸਬੰਧੀ ਪੁਲਿਸ ਨੂੰ ਵਾਰ ਵਾਰ ਬਹੁਤ ਸਿਕਾਇਤਾਂ ਮਿਲ ਰਹੀਆਂ ਸਨ। ਜਿਸ ਦੇ ਚੱਲਦਿਆਂ ਅੱਜ ਪੁਲਿਸ ਵੱਲੋਂ ਇਹ ਛਾਪਾਮਾਰੀ ਕੀਤੀ ਗਈ ਹੈ। ਪਰ ਪੁਲਿਸ ਨੰੂ ਇਸ ਸਰਚ ਅਭਿਆਨ ਤਹਿਤ ਕੁੱਝ ਵੀ ਨਹੀ ਮਿਲਿਆ। ਇਸ ਤੋ ਪਹਿਲਾਂ ਵੀ ਦੋ ਦਿਨ ਪੁਲਿਸ ਵੱਲੋਂ ਅਲੱਗ ਅਲੱਗ ਥਾਂਵਾਂ ’ਤੇ ਸਰਚ ਅਭਿਆਨ ਤਹਿਤ ਛਾਪਾਮਾਰੀ ਕੀਤੀ ਗਈ ਸੀ। ਅੱਜ ਲੰਢੇਕੇ ’ਚ ਛਾਪਾਮਾਰੀ ਦੌਰਾਨ ਪੁਲਿਸ ਵੱਲੋਂ ਦੋ ਔਰਤਾਂ ਸਮੇਤ ਪੰਜ ਜਾਣਿਆਂ ਨੂੰ ਸ਼ੱਕ ਦੇ ਅਧਾਰ ਤੇ ਹਿਰਾਸਤ ਵਿੱਚ ਲੈਕੇ ਥਾਣਾ ਲਿਜਾਇਆ ਗਿਆ ਹੈ। ਇਸ ਮੌਕੇ ਕੇਵਲ ਸਿੰਘ ਐੱਮ ਪੀ ਦੇ ਪੁੱਤਰ ਨੇ ਦੋਸ਼ ਲਾਇਆ ਕਿ ਇਸ ਬਸਤੀ ਵਿੱਚ ਸੱਤ ਅੱਠ ਘਰ ਨਸ਼ਾ ਵੇਚਣ ਦਾ ਕੰਮ ਕਰਦੇ ਹਨ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ਦੀ