ਸੜਕਾਂ ’ਤੇ ਫਿਰਦੀ ਹੈ ਮੌਤ, ਸਰਕਾਰ ਅਤੇ ਪ੍ਰਸਾਸ਼ਨ ਨੇ ਜਾਣਦਿਆਂ ਬੁਝਦਿਆਂ ਸਮੱਸਿਆ ਨੂੰ ਕੀਤਾ ਅੱਖੋਂ ਪਰੋਖੇ,ਅਵਾਰਾ ਪਸ਼ੂ ਲੈ ਚੁੱਕੇ ਹਨ ਅਨੇਕਾਂ ਜਾਨਾਂ
ਮੋਗਾ,17 ਜੁਲਾਈ (ਲਛਮਣਜੀਤ ਸਿੰਘ ਪੁਰਬਾ): ਅੱਜ ਸਵੇਰੇ ਲੁਧਿਆਣਾ ਕੋਟਕਪੂਰਾ ਰੋਡ ’ਤੇ ਟਾਟਾ 407 ਗੱਡੀ ਅਚਾਨਕ ਅਵਾਰਾ ਪਸ਼ੂ ਨਾਲ ਜਾ ਟਕਰਾਈ ਜਿਸ ਨਾਲ ਗਾਂ ਦੀ ਮੌਤ ਹੋ ਗਈ ਅਤੇ ਗੱਡੀ ਦੇ ਪਰਖੱਚੇ ਉੱਡ ਗਏ ਜਦਕਿ ਗੱਡੀ ਦਾ ਡਰਾਈਵਰ ਵਾਲ ਵਾਲ ਬੱਚ ਗਿਆ। ਇਹ ਹਾਦਸਾ ਸਵੇਰ 6.30 ਵਜੇ ਵਾਪਰਿਆ ਜਦੋਂ ਸਾਬਣ ਨਾਲ ਭਰੀ ਟਾਟਾ 407 ਲੁਧਿਆਣਾ ਤੋਂ ਕੋਟਕਪੂਰਾ ਜਾ ਰਹੀ ਸੀ ਅਚਾਨਕ ਆਸਿਓਂ ਪਾਸਿਓਂ ਅਵਾਰਾ ਪਸ਼ੂ ਗੱਡੀ ਦੇ ਸਾਹਮਣੇ ਆ ਗਿਆ ਜਿਸ ਕਾਰਨ ਡਰਾਈਵਰ ਆਪਣਾ ਸੰਤੁਲਨ ਗੁਆ ਬੈਠਾ। ਹਾਦਸੇ ਵਿਚ ਜਖਮੀ ਹੋਏ ਡਰਾਈਵਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੁਧਿਆਣਾ ਤੋਂ ਮੋਗਾ ਆਉਂਦਿਆਂ ਉਹਨਾਂ ਨੂੰ ਅਵਾਰਾ ਪਸ਼ੂਆਂ ਦੇ ਅਚਾਨਕ ਵਾਹਨਾਂ ਦੇ ਅੱਗੇ ਆਉਣ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਅਵਾਰਾ ਪਸ਼ੂਆਂ ਦਾ ਜਲਦ ਤੋਂ ਜਲਦ ਹੱਲ ਕਰਨ ਤਾਂ ਕਿ ਸੜਕੀ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ