ਕਰਵ ਪਲੱਸ ਨੇ ਮੋਗਾ ਵਿਖੇ ਖੋਲਿਆ ਦਫਤਰ,ਆਈਲਜ਼ ਕਲਾਸਾਂ ਦੇ ਨਾਲ ਨਾਲ ਇੰਮੀਗਰੇਸ਼ਨ ਦੀਆਂ ਸੇਵਾਵਾਂ ਵੀ ਹੋਣਗੀਆਂ ਮੁਹਈਆ :- ਡਾਇਰੈਕਟਰ ਅਮਨਦੀਪ ਸਿੰਘ

ਧਰਮਕੋਟ ,16 ਜੁਲਾਈ (ਜਸ਼ਨ):ਧਰਮਕੋਟ ਵਿਖੇ ਆਈਲਜ਼ ਅਤੇ ਇੰਮੀਗਰੇਸ਼ਨ ਦੀਆਂ ਸੇਵਾਵਾਂ ਦੇ ਰਹੀ ਸੰਸਥਾ ਕਰਵ ਪਲੱਸ ਨੇ ਹੁਣ ਧਰਮਕੋਟ ਦੇ ਨਾਲ ਨਾਲ ਮੋਗਾ ਵਿਖੇ ਵੀ ਆਪਣਾ ਦਫਤਰ ਖੋਲਦਿਆਂ ਇਲਾਕਾ ਵਾਸੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਉਣੀਆਂ ਆਰੰਭ ਦਿੱਤੀਆਂ ਹਨ ।  ਕਰਵ ਪਲੱਸ ਦੇ ਮੈਨੇਜਿੰਗ ਡਾਇਰੈਕਟਰ ਅਮਨਦੀਪ ਸਿੰਘ ,ਡਾਇਰੈਕਟਰ ਰਾਜਵੀਰ ਸਿੰਘ ਅਤੇ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਰਵ ਪਲੱਸ ਵੱਲੋਂ ਵਿਦਿਆਰਥੀਆਂ ਨੂੰ ਆਈਲਜ਼ ਕਲਾਸਾਂ ਦੇਣ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਦੇ ਨਾਲ ਨਾਲ ਇੰਮੀਗਰੇਸ਼ਨ ਦੀਆਂ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਹਨਾਂ ਆਖਿਆ ਕਿ ਜਦੋਂ ਪੰਜਾਬ ਦੇ ਨੌਜਵਾਨ ਕੁਝ ਧੋਖੇਬਾਜ਼ ਏਜੰਟਾਂ ਦੇ ਸ਼ਿਕਾਰ ਹੋ ਰਹੇ ਹਨ ਉਸ ਸਮੇਂ ਕਰਵ ਪਲੱਸ ਇੰਮੀਗਰੇਸ਼ਨ ਨਿਯਮਾਂ ਦੀ ਪਾਲਣਾ ਕਰਦਿਆਂ ਉਚਿੱਤ ਢੰਗ ਨਾਲ ਵਿਦੇਸ਼ੀਂ ਜਾਣ ਲਈ ਨੌਜਵਾਨਾਂ ਨੂੰ ਅਗਵਾਈ ਦੇ ਰਿਹਾ ਹੈ ਇਸੇ ਕਰਕੇ ਧਰਮਕੋਟ ਦੇ ਇਲਾਕਾ ਵਾਸੀਆਂ ਦਾ ਪੂਰਨ ਵਿਸ਼ਵਾਸ ਜਿੱਤਿਆ ਤੇ ਹੁਣ ਮੋਗਾ ਇਲਾਕੇ ਵਿਚ ਸੇਵਾਵਾਂ ਆਰੰਭ ਕੀਤੀਆਂ ਹਨ।