ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ‘ਚ ਬੀ ਏ ,ਐੱਲ ਐੱਲ ਬੀ ਕੋਰਸ ਲਈ ਸਿੱਧਾ ਦਾਖਲਾ ਸ਼ੁਰੂ

ਮੋਗਾ,11 ਜੁਲਾਈ (ਜਸ਼ਨ): ਮੋਗਾ ਧਰਮਕੋਟ ਰੋਡ ’ਤੇ ਸਥਿਤ ਇਲਾਕੇ ਦੀ ਸਿਰਮੌਰ ਸੰਸਥਾ ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ‘ਚ ਬੀ ਏ ,ਐੱਲ ਐੱਲ ਬੀ ਕੋਰਸ ਲਈ ਸਿੱਧਾ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਹ ਕਾਲਜ ਪੰਜਾਬ ਯੂਨੀਵਰਸਿਟੀ ਚੰਡੀਗੜ ਨਾਲ ਸਬੰਧਤ ਹੈ ਅਤੇ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਕਾਲਜ ‘ਚ ਬੀ ਏ ,ਐੱਲ ਐੱਲ ਬੀ ਕੋਰਸ ਲਈ ਸਿੱਧਾ ਦਾਖਲਾ ਸ਼ੁਰੂ ਹੋਣ ਨਾਲ ਮੋਗਾ ਅਤੇ ਆਸ ਪਾਸ ਦੇ ਇਲਾਕੇ ਦੇ ਅਜਿਹੇ ਵਿਦਿਆਰਥੀ ਜੋ ਕਾਨੂੰਨ ਦੇ ਖੇਤਰ ਵਿਚ ਆਪਣਾ ਭਵਿੱਖ ਬਣਾਉਣ ਚਾਹੰਦੇ ਹਨ ,‘ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ: ਦਵਿੰਦਰਪਾਲ ਸਿੰਘ,ਚੇਅਰਮੈਨ ਸ਼੍ਰੀ ਰਵਿੰਦਰ ਗੋਇਲ ਨੇ ਕਿਹਾ ਕਿ ਇਕ ਮੋਗਾ ਜ਼ਿਲੇ ਦੀ ਇਕੋ ਇਕ ਸੰਸਥਾ ਹੈ ਜਿੱਥੇ ਵਕਾਲਤ ਦੀ ਤਾਲੀਮ ਦਿੱਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਕਾਲਜ ਵਿਚ ਖਾਲੀ ਅਤੇ ਸੀਮਤ ਸੀਟਾਂ ’ਤੇ ਦਾਖਲਾ ਲੈਣ ਲਈ ਵਿਦਿਆਰਥੀ ਸਿੱਧਾ ਸੰਪਰਕ ਕਰ ਸਕਦੇ ਹਨ ।